ਬਿਜਨੌਰ: ਇੱਕ ਨਿਜੀ ਸਕੂਲ ਨੇ ਦਸਤਾਰ ਸਜਾ ਕੇ ਆਉਣ ਵਾਲੇ ਸਿੱਖ ਵਿਦਿਆਰਥੀਆਂ ਦੇ ਸਕੂਲ ‘ਚ ਆਉਣ ‘ਤੇ ਰੋਕ ਲਗਾ ਦਿੱਤੀ ਹੈ। ਜਿਸ ਨੂੰ ਲੈ ਕੇ ਸਿੱਖ ਭਾਈਚਾਰੇ ‘ਚ ਭਾਰੀ ਰੋਸ ਜਤਾਉਂਦੇ ਹੋਏ ਐੱਸਡੀਐੱਮ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਿੱਖ ਭਾਈਚਾਰੇ ਦੇ ਲੋਕਾਂ ਨੇ ਇਸ ਦਾ ਰੋਸ ਪ੍ਰਗਟ ਕਦੇ ਹੋਏ ਸੈਂਟ ਮੈਰੀ ਸਕੂਲ ਦੇ ਪ੍ਰਿੰਸੀਪਲ ਨਾਲ ਮੁਲਾਕਾਤ ਕੀਤੀ, ਪਰ ਉਨ੍ਹਾਂ ਨੇ ਫੈਸਲੇ ਨੂੰ ਸਕੂਲ ਪ੍ਰਬੰਧਨ ਦਾ ਨਿਯਮ ਦੱਸਦਿਆਂ ਪਾਲਣਾਂ ਕਰਨ ਦੀ ਗੱਲ ਕਹੀ ਸੀ।
ਅਸਲ ‘ਚ ਇਹ ਪੂਰਾ ਮਾਮਲਾ ਨਜੀਬਾਬਾਦ ਸਥਿਤ ਆਈਸੀਐਸਈ ਬੋਰਡ ਨਾਲ ਜੁੜ੍ਹੇ ਸੈਂਟ ਮੈਰੀ ਸਕੂਲ ਦਾ ਹੈ । ਜਿੱਥੇ ਮਹੱਲਾ ਮਜੀਦਗੰਜ ਦੇ ਰਹਿਣ ਵਾਲੇ ਹਰਭਜਨ ਸਿੰਘ ਦਾ ਪੁੱਤਰ 10ਵੀਂ ਜਮਾਤ ਦਾ ਵਿਦਿਆਰਥੀ ਹੈ। ਦੱਸਿਆ ਜਾ ਰਿਹਾ ਹੈ ਕਿ ਹਰ ਰੋਜ਼ ਦੀ ਤਰ੍ਹਾਂ ਮੰਗਲਵਾਰ ਨੂੰ ਵਿਦਿਆਰਥੀ ਦਸਤਾਰ ਸਜਾ ਕੇ ਗਿਆ ਸੀ।
ਇਸ ਉੱਤੇ ਪ੍ਰਿੰਸੀਪਲ ਨੇ ਇਤਰਾਜ਼ ਜਤਾਇਆ ਅਤੇ ਵਿਦਿਆਰਥੀ ਦੇ ਪਰਿਵਾਰ ਨੂੰ ਸੂਚਨਾ ਦਿੱਤੀ ਕਿ ਵਾਰ – ਵਾਰ ਮਨਾ ਕਰਨ ਦੇ ਬਾਵਜੂਦ ਵਿਦਿਆਰਥੀ ਪੱਗ ਪਹਿਨ ਕੇ ਸਕੂਲ ਆਇਆ ਹੈ। ਇਸ ਉੱਤੇ ਵਿਦਿਆਰਥੀ ਦੇ ਚਾਚੇ ਬਲਵੀਰ ਸਿੰਘ ਭਾਈਚਾਰੇ ਦੇ ਕੁੱਝ ਲੋਕਾਂ ਅਤੇ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਬਲਬੀਰ ਸਿੰਘ ਦੇ ਨਾਲ ਸਕੂਲ ਪੁੱਜੇ।
- Advertisement -
ਇਸ ਦੌਰਾਨ ਸਕੂਲ ਪ੍ਰਿੰਸੀਪਲ ਨੇ ਉਨ੍ਹਾਂਨੂੰ ਦੱਸਿਆ ਕਿ ਸਕੂਲ ਵਿੱਚ ਵਿਦਿਆਰਥੀਆਂ ਦੇ ਵੱਡੀ ਦਸਤਾਰ ਸਜਾ ਕੇ ਆਉਣ ‘ਤੇ ਰੋਕ ਹੈ। ਇਸ ‘ਤੇ ਉਨ੍ਹਾਂ ਕਿਹਾ ਕਿ ਦਸਤਾਰ ਸਜਾਉਣਾ ਕੋਈ ਫ਼ੈਸ਼ਨ ਨਹੀਂ ਹੈ,ਸਗੋਂ ਸਿੱਖ ਧਰਮ ਨਾਲ ਜੁੜੀ ਅਹਿਮ ਨਿਸ਼ਾਨੀ ਹੈ। ਇਸ ਦਾ ਕੋਈ ਵੀ ਆਕਾਰ ਨਿਸ਼ਚਤ ਨਹੀਂ। ਸਿੱਖਾਂ ਦੀ ਪੱਗ ‘ਤੇ ਦੇਸ਼-ਵਿਦੇਸ਼ ਵਿੱਚ ਕੋਈ ਪਾਬੰਦੀ ਨਹੀਂ। ਪ੍ਰਿੰਸੀਪਲ ਨੇ ਸਾਫ਼ ਕਹਿ ਦਿੱਤਾ ਕਿ ਜਾਂ ਤਾਂ ਸਿੱਖ ਵਿਦਿਆਰਥੀ ਪਟਕਾ ਬੰਨ੍ਹ ਕੇ ਆਉਣਗੇ ਜਾਂ ਉਨ੍ਹਾਂ ਦੇ ਪਰਿਵਾਰ ਵਾਲੇ ਆਪਣੇ ਬੱਚਿਆਂ ਨੂੰ ਕਿਸੇ ਹੋਰ ਸਕੂਲ ਵਿੱਚ ਦਾਖ਼ਲ ਕਰਵਾ ਸਕਦੇ ਹਨ।
ਪ੍ਰਿੰਸੀਪਲ ਦੇ ਇਸ ਵਿਵਹਾਰ ‘ਤੇ ਸਿੱਖ ਭਾਈਚਾਰੇ ਦੇ ਲੋਕਾਂ ਵਿੱਚ ਰੋਸ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਸਣੇ ਭਾਈਚਾਰੇ ਦੇ ਲੋਕਾਂ ਨੇ ਐੱਸਡੀਐੱਮ ਨੂੰ ਮੀਮੋ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰਾਲੇ ਵਿੱਚ ਸੈਂਟ ਮੈਰੀ ਸਕੂਲ ਪ੍ਰਬੰਧਕ ਦੀ ਸ਼ਿਕਾਇਤ ਕੀਤੀ ਹੈ ।