ਜੇ ਮੰਗਾਂ ਨਾ ਮੰਨੀਆਂ ਤਾਂ 26 ਜਨਵਰੀ ਨੂੰ ਕਿਸਾਨ ਦਿੱਲੀ ‘ਚ ਕੱਢਣਗੇ ਟਰੈਕਟਰ ਮਾਰਚ

TeamGlobalPunjab
1 Min Read

ਨਵੀਂ ਦਿੱਲੀ: ਕਿਸਾਨ ਜਥੇਬੰਦੀਆਂ ਨੇ ਦਿੱਲੀ ਮੋਰਚੇ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਹੈ ਕਿ 26 ਜਨਵਰੀ ਨੂੰ ਲੱਖਾਂ ਕਿਸਾਨ ਟਰੈਕਟਰਾਂ ਜਰੀਏ ਪਰੇਡ ਮਾਰਚ ਕਰਕੇ ਗਣਰਾਜ ਦਿਹਾੜਾ ਦਿੱਲੀ ਵਿਖੇ ਮਨਾਉਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ’ਤੇ ਦਬਾਅ ਪਾਉਣ ਲਈ 26 ਜਨਵਰੀ ਨੂੰ ਦਿੱਲੀ ਵੱਲ ਟਰੈਕਟਰ ਮਾਰਚ ਕਰਨ ਦਾ ਸੱਦਾ ਦਿੱਤਾ ਗਿਆ ਹੈ।

ਜਥੇਬੰਦੀਆਂ ਨੇ ਕਿਸਾਨਾਂ ਨੂੰ 25 ਜਨਵਰੀ 2021 ਨੂੰ ਦਿੱਲੀ ਵਿਖੇ ਟਰੈਕਟਰ ਮਾਰਚ ਵਿੱਚ ਟਰੈਕਟਰਾਂ ਸਣੇ ਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਜਿਹੜੇ ਕਿਸਾਨ ਦਿੱਲੀ ਨਹੀਂ ਪਹੁੰਚ ਸਕਦੇ, ਉਹ ਜ਼ਿਲ੍ਹਾ ਤੇ ਸੂਬਾ ਰਾਜਧਾਨੀਆਂ ਵਿਚ ਟਰੈਕਟਰ ਮਾਰਚ ਕਰਨ।

ਆਗੂਆਂ ਨੇ ਅਪੀਲ ਕੀਤੀ ਕਿ ਪੰਜਾਬ ਅੰਦਰ ਤਿਆਰੀ ਪੂਰੇ ਜ਼ੋਰਾਂ ਨਾਲ ਕਰਵਾਈ ਜਾਵੇ। ਜੇਕਰ 4 ਜਨਵਰੀ ਨੂੰ ਮੀਟਿੰਗ ਵਿੱਚੋਂ ਕੁਝ ਨਹੀਂ ਨਿਕਲਦਾ ਤਾਂ K.M.B ਹਾਈਵੇ ਤੇ ਟਰੈਕਟਰਾ ਜਰੀਏ ਰੋਡ ਮਾਰਚ ਕੀਤਾ ਜਾਵੇਗਾ ਜੋ 26 ਜਨਵਰੀ ਦੇ ਟਰੈਕਟਰ ਮਾਰਚ ਦੀ ਰਿਹੱਸਲ ਹੋਵੇਗੀ। 7 ਜਨਵਰੀ ਤੋਂ 20 ਜਨਵਰੀ ਤੱਕ ਜਾਗਰੂਕਤਾ ਅਭਿਆਨ ਤਹਿਤ ਰੈਲੀਆਂ ਅਤੇ ਧਰਨੇ ਹੋਣਗੇ।

ਇਸ ਮੌਕੇ ਸੁਬਾਈ ਆਗੂ ਜਸਵੀਰ ਸਿੰਘ ਪਿੰਦੀ, ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਕਿਸਾਨਾਂ, ਮਜ਼ਦੂਰਾ ਨੂੰ ਇਸ ਸਭ ਤੋਂ ਵੱਡੇ ਐਕਸ਼ਨ ਦੀ ਤਿਆਰੀ ਵੱਡੇ ਪੱਧਰ ਤੇ ਕਰਨੀ ਚਾਹੀਦੀ ਹੈ। ਜਥੇਬੰਦੀ ਵੱਲੋਂ ਲੱਖਾਂ ਟਰੈਕਟਰ ਪਰੇਡ ਮਾਰਚ ਵਿੱਚ ਸ਼ਾਮਲ ਕਰਵਾਉਣ ਦੀ ਮੁਹਿੰਮ ਵਿੱਢ ਦਿੱਤੀ ਜਾਵੇਗੀ।

- Advertisement -

Share this Article
Leave a comment