ਅਰਵਿੰਦ ਕੇਜਰੀਵਾਲ ਨੇ ਪੀਐਮ ਮੋਦੀ ਨੂੰ ਲੌਕ ਡਾਊਨ ਵਧਾਉਣ ਲਈ ਕੀਤੀ ਅਪੀਲ ! ਕਿਹਾ ਜੇ ਜਲਦੀ ਲੌਕ ਡਾਊਨ ਕੀਤਾ ਸੀ ਤਾਹੀਓਂ ਹਾਲਤ ਹਨ ਬੇਹਤਰ

TeamGlobalPunjab
1 Min Read

ਨਵੀ ਦਿੱਲੀ : ਦੇਸ਼ ਅੰਦਰ ਕੋਰੋਨਾ ਵਾਇਰਸ ਕਾਰਨ ਕੀਤਾ ਗਿਆ ਲੌਕ ਡਾਊਨ ਆਉਂਦੀ 14 ਅਪ੍ਰੈਲ ਨੂੰ ਖ਼ਤਮ ਹੋ ਜਾਵੇਗਾ ਪਰ ਕੀ ਇਸ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ ਇਹ ਸਾਰੀਆਂ ਲਈ ਹੀ ਸਸਪੈਂਸ ਬਣਿਆ ਹੋਇਆ ਹੈ । ਇਸ ਸਬੰਧੀ ਅੱਜ ਪੀਐਮ ਮੋਦੀ ਨੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸ ਜਰੀਏ ਮੀਟਿੰਗ ਵੀ ਕੀਤੀ। ਇਸ ਦੌਰਾਨ ਲਗਭਗ ਸਾਰੇ ਹੀ ਮੁੱਖ ਮੰਤਰੀਆਂ ਵਲੋਂ ਦੇਸ਼ ਵਿਚ 30 ਅਪ੍ਰੈਲ ਤਕ ਲੌਕ ਡਾਊਨ ਜਾਰੀ ਰੱਖਣ ਦੀ ਸਲਾਹ ਦਿਤੀ ਗਈ ਹੈ।

- Advertisement -

ਦੱਸ ਦੇਈਏ ਕਿ ਇਸ ਸਬੰਧੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਟਵੀਟ ਕਰ ਕੇ ਵੀ ਜਾਣਕਾਰੀ ਦਿਤੀ ਗਈ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ, “ਪ੍ਰਧਾਨ ਮੰਤਰੀ ਨੇ ਦੇਸ਼ ਵਿਚ ਲੌਕ ਡਾਊਨ ਵਧਾਉਣ ਦਾ ਸਹੀ ਫੈਸਲਾ ਲਿਆ ਹੈ। ਅੱਜ, ਭਾਰਤ ਦੀ ਸਥਿਤੀ ਬਹੁਤ ਸਾਰੇ ਵਿਕਸਤ ਦੇਸ਼ਾਂ ਨਾਲੋਂ ਬਿਹਤਰ ਹੈ ਕਿਉਂਕਿ ਅਸੀਂ ਛੇਤੀ ਹੀ ਦੇਸ਼ ਵਿਚ ਲੌਕ ਡਾਊਨ ਕਰ ਦਿੱਤਾ ਸੀ, ਜੇ ਇਸ ਨੂੰ ਹੁਣ ਰੋਕ ਦਿੱਤਾ ਗਿਆ, ਤਾਂ ਸਾਰੇ ਫਾਇਦੇ ਖਤਮ ਹੋ ਜਾਣਗੇ।

Share this Article
Leave a comment