ਮਹੋਬਾ: ਕੱਲਯੁਗ ‘ਚ ਲੋਕਾਂ ਦੇ ਦਿਮਾਗ ਦਾ ਅੰਦਾਜ਼ਾਂ ਲਗਾਉਣਾ ਐਨਾ ਔਖਾ ਹੋ ਗਿਆ ਹੈ ਕਿ ਪਤਾ ਨਹੀਂ ਲੱਗਦਾ ਕਿ ਕਿਸੇ ਦੇ ਦਿਮਾਗ ‘ਚ ਕੀ ਚਲ ਰਿਹਾ ਹੈ। ਇਕ ਮਾਮਲਾ ਬੁੰਦੇਲਖੰਡ ਦੇ ਮਹੋਬਾ ਜ਼ਿਲੇ ਤੋਂ ਸਾਹਮਣੇ ਆਇਆ ਹੈ।ਜਿਥੇ ਇਕ ਵਿਅਕਤੀ ਨੇ 60 ਸਾਲਾਂ ਬਜ਼ੁਰਗ ਔਰਤ ਨਾਲ ਬਲਾਤਕਾਰ ਕਰਕੇ ਉਸਦੇ ਗੁਪਤ ਅੰਗ ‘ਚ ਮਿਰਚਾ ਪਾ ਕੇ ਫਰਾਰ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਪੀੜਤ ਲੜਕੀ ਨੂੰ ਜ਼ਿਲ੍ਹਾ ਮਹਿਲਾ ਹਸਪਤਾਲ ਦਾਖਲ ਕਰਵਾਇਆ।
ਇਹ ਮਾਮਲਾ ਕਾਬਰਾਏ ਥਾਣਾ ਖੇਤਰ ਦੇ ਇਕ ਪਿੰਡ ਦਾ ਹੈ। ਇਥੇ ਰਹਿਣ ਵਾਲੀ ਇਕ ਬਜ਼ੁਰਗ ਦੇ ਗੁਆਂਢ ‘ਚ ਰਹਿਣ ਵਾਲੇ ਇਕ ਵਿਅਕਤੀ ਨੇ ਘਰ ‘ਚ ਦਾਖਲ ਹੋ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਉਸ ਦੇ ਗੁਪਤ ਹਿੱਸੇ ਵਿਚ ਮਿਰਚ ਦਾ ਪਾਊਡਰ ਪਾ ਕੇ ਫ਼ਰਾਰ ਹੋ ਗਏ। ਇੰਨਾ ਹੀ ਨਹੀਂ, ਦੋਸ਼ੀ ਨੇ ਉਸ ਨੂੰ ਕਿਸੇ ਨੂੰ ਦੱਸਣ ‘ਤੇ ਜਾਨ ਤੋਂ ਮਾਰ ਦੇਣ ਦੀ ਧਮਕੀ ਵੀ ਦਿੱਤੀ। ਇਸ ਸਮੇਂ ਬਜ਼ੁਰਗ ਔਰਤ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਜਿਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ।
ਮਹੋਬਾ ਜ਼ਿਲ੍ਹਾ ਪੁਲਿਸ ਸੁਪਰਡੈਂਟ ਸੁਧਾ ਸਿੰਘ ਨੇ ਕਿਹਾ, ਔਰਤ ਨੇ ਗੁਆਂਢ ਦੇ ਕੁਝ ਨੌਜਵਾਨਾਂ ‘ਤੇ ਬਲਾਤਕਾਰ ਦਾ ਆਰੋਪ ਲਗਾਇਆ ਹੈ।ਉਨ੍ਹਾਂ ਕਿਹਾ ਕਿ ਸਾਨੂੰ ਅਜੇ ਤੱਕ ਪੀੜਤ ਦੀ ਮੈਡੀਕਲ ਰਿਪੋਰਟ ਨਹੀਂ ਮਿਲੀ ਹੈ।ਰਿਪੋਰਟ ਆਉਣ ਤੋਂ ਬਾਅਦ ਕਈ ਪਹਿਲੂ ਜਾਣੇ ਜਾਣਗੇ, ਜਿਸ ਦੇ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।