ਅਮਰੀਕਾ ‘ਚ ਭਾਰਤੀ ਮੂਲ ਦੀ ਗਰਭਵਤੀ ਮਹਿਲਾ ਦਾ ਕਤਲ, ਪਤੀ ਦੀ ਨਦੀ ‘ਚੋਂ ਮਿਲੀ ਲਾਸ਼

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਦੇ ਨਿਊਜਰਸੀ ਵਿੱਚ 35 ਸਾਲਾ ਭਾਰਤੀ ਮੂਲ ਦੀ ਗਰਭਵਤੀ ਮਹਿਲਾ ਦਾ ਉਸਦੇ ਅਪਰਤਮੈਂਟ ਵਿੱਚ ਕਤਲ ਕਰ ਦਿੱਤਾ ਗਿਆ। ਉਥੇ ਹੀ ਉਸ ਦੇ ਪਤੀ ਦੀ ਲਾਸ਼ ਹਡਸਨ ਨਦੀ ਵਿੱਚ ਮਿਲੀ ਜਿੱਥੇ ਉਸਨੂੰ ਵੇਖਕੇ ਲੱਗ ਰਿਹਾ ਸੀ ਕਿ ਉਸਨੇ ਖੁਦਕੁਸ਼ੀ ਕੀਤੀ ਹੈ।

ਮਿਲੀ ਜਾਣਕਾਰੀ ਮੁਤਾਬਕ ਗਰਿਮਾ ਕੋਠਾਰੀ ਨੂੰ 26 ਅਪ੍ਰੈਲ ਨੂੰ ਜਰਸੀ ਸਿਟੀ ਦੇ ਪੁਲਿਸ ਅਧਿਕਾਰੀਆਂ ਵੱਲੋਂ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਨਾਲ ਮ੍ਰਿਤ ਪਾਇਆ ਗਿਆ ਸੀ।

ਕੋਠਾਰੀ ਲਗਭਗ ਪੰਜ ਮਹੀਨੇ ਦੀ ਗਰਭਵਤੀ ਸੀ। ਉੱਥੇ ਹੀ ਕੋਠਾਰੀ ਦੇ ਪਤੀ ਮਨਮੋਹਨ ਮਾਲ ਜਰਸੀ ਸਿਟੀ ਦੇ ਹਡਸਨ ਨਦੀ ਵਿੱਚ ਮ੍ਰਿਤ ਪਾਏ ਗਏ।

- Advertisement -

ਜਰਸੀ ਸਿਟੀ ਪੁਲਿਸ ਵਿਭਾਗ ਵੱਲੋਂ ਖਦਸ਼ਾ ਜਤਾਇਆ ਗਿਆ ਹੈ ਕਿ ਕੋਠਾਰੀ ਦੇ ਪਤੀ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਹੋਮਿਸਾਈਡ ਯੂਨਿਟ ਜਰਸੀ ਸਿਟੀ ਪੁਲਿਸ ਵਿਭਾਗ ਦੀ ਸਹਾਇਤਾ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।

ਦੱਸ ਦਈਏ ਜਰਸੀ ਸਿਟੀ ਵਿੱਚ ਆਪਣੇ ਘਰ ਤੋਂ ਕੁੱਝ ਬਲਾਕ ਦੂਰ ਹੀ ਇਨ੍ਹਾਂ ਦੋਵਾਂ ਦਾ ਨੁੱਕੜ ਦੇ ਨਾਮ ਤੋਂ ਇੱਕ ਭਾਰਤੀ ਰੈਸਟੋਰੈਂਟ ਸੀ।

Share this Article
Leave a comment