ਸਿੰਗਾਪੁਰ : ਸਿੰਗਾਪੁਰ ਆਰਮਡ ਫੋਰਸਿਜ਼ ਵਿੱਚ ਇੱਕ ਭਾਰਤੀ ਮੂਲ ਦੇ ਵਾਰੰਟ ਅਫਸਰ ਨੇ ਇੱਕ ਨਾਬਾਲਗ ਨਾਲ ਸਰੀਰਕ ਸਬੰਧ ਬਣਾਉਣ ਦਾ ਦੋਸ਼ ਕਬੂਲਿਆ ਹੈ। ਮਿਲੀ ਜਾਣਕਾਰੀ ਅਨੁਸਾਰ 50 ਸਾਲਾ ਸੁਬਰਾਮਨੀਅਮ ਥਬੂਰਨ ਰੰਗਾਸਵਾਮੀ ਨੂੰ ਇਸ ਮਾਮਲੇ ’ਚ 1 ਫਰਵਰੀ ਨੂੰ ਸਜ਼ਾ ਸੁਣਾਈ ਜਾਵੇਗੀ। ਇਸਦੇ ਨਾਲ ਹੀ ਅਦਾਲਤ ਨੇ ਪੀੜਿਤਾ ਦੀ ਪਛਾਣ ਜਨਤਕ ਨਾ ਕਰਨ ਦੇ ਹੁਕਮ ਦਿੱਤੇ ਹਨ।
ਡਿਪਟੀ ਸਰਕਾਰੀ ਵਕੀਲ ਸੁਨੀਲ ਨਾਇਰ ਨੇ ਦੱਸਿਆ ਕਿ ਇਹ ਘਟਨਾ 6 ਦਸੰਬਰ, 2021 ਦੀ ਹੈ। ਜਦੋਂ ਉਹ ਪੰਜਵੀਂ ਮੰਜ਼ਿਲ ਤੋਂ ਹੇਠਾਂ ਆਉਂਦੇ ਸਮੇਂ ਪੌੜੀਆਂ ਤੋਂ ਹੇਠਾਂ ਡਿੱਗ ਗਈ ਅਤੇ ਉੱਥੇ ਮੌਜੂਦ ਸੁਬਰਾਮਨੀਅਮ ਨੇ ਉਸ ਦੀ ਮਦਦ ਕੀਤੀ। ਇਸ ਤੋਂ ਬਾਅਦ ਪੀੜਤਾ ਆਪਣੇ ਘਰ ਚਲੀ ਗਈ। ਇਸ ਦੌਰਾਨ ਸੁਬਰਾਮਨੀਅਮ ਵੀ ਆਪਣੇ ਮੋਟਰਸਾਈਕਲ ਵੱਲ ਵਧਿਆ ਜਦੋਂ ਲੜਕੀ ਘਰੋਂ ਚਾਹ ਦਾ ਡੱਬਾ ਲੈ ਕੇ ਆਈ ਅਤੇ ਦੋਵੇਂ ਕਾਰ ਪਾਰਕਿੰਗ ਦੀ ਚੌਥੀ ਮੰਜ਼ਿਲ ’ਤੇ ਬੈਠ ਕੇ ਗੱਲਾਂ ਕਰਨ ਲੱਗੇ। ਇਕ ਘੰਟੇ ਬਾਅਦ ਦੋਵਾਂ ਵਿਚਾਲੇ ਨੇੜਤਾ ਵਧ ਗਈ ਅਤੇ ਉਨ੍ਹਾਂ ਨੇ ਰਿਸ਼ਤਾ ਵੀ ਬਣਾ ਲਿਆ। ਇਸ ਤੋਂ ਬਾਅਦ ਦੋਵੇਂ ਉਥੋਂ ਚਲੇ ਗਏ, ਦੋ ਦਿਨ ਬਾਅਦ ਲੜਕੀ ਨੇ ਸੁਬਰਾਮਨੀਅਮ ਖਿਲਾਫ ਪੁਲਿਸ ’ਚ ਸ਼ਿਕਾਇਤ ਦਰਜ ਕਰਵਾਈ।
ਦਸ ਦਈਏ ਕਿ ਫਸਟ ਵਾਰੰਟ ਅਫਸਰ ਸੁਬਰਾਮਨੀਅਮ ਨੂੰ ਗ੍ਰਿਫਤਾਰੀ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।