ਅਮਰੀਕਾ :-ਸੁਪਰ ਕੰਪਿਊਟਰਾਂ ਦੀ ਵਰਤੋਂ ਕਰਦੀ ਐ ਚੀਨੀ ਫ਼ੌਜ ਹਥਿਆਰਾਂ ਦੇ ਵਿਕਾਸ ਲਈ

TeamGlobalPunjab
1 Min Read

ਵਾਸ਼ਿੰਗਟਨ : ਅਮਰੀਕਾ ਤੇ ਚੀਨ ਵਿਚਾਲੇ ਤਕਨੀਕ ਤੇ ਸੁਰੱਖਿਆ ਮਸਲਿਆਂ ‘ਤੇ ਵੀ ਤਣਾਅ ਵਧਦਾ ਜਾ ਰਿਹਾ ਹੈ। ਬਾਇਡਨ ਪ੍ਰਸ਼ਾਸਨ ਨੇ ਸੱਤ ਚੀਨੀ ਸੁਪਰ ਕੰਪਿਊਟਰ ਰਿਸਰਚ ਲੈਬ ਤੇ ਨਿਰਮਾਤਾਵਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਪ੍ਰਸ਼ਾਸਨ ਨੇ ਕਿਹਾ ਕਿ ਚੀਨੀ ਫ਼ੌਜ ਹਥਿਆਰਾਂ ਦੀ ਵਿਕਾਸ ‘ਚ ਇਨ੍ਹਾਂ ਕੰਪਨੀਆਂ ਦੇ ਸੁਪਰ ਕੰਪਿਊਟਰਾਂ ਦੀ ਵਰਤੋਂ ਕਰਦੀ ਹੈ।ਵਾਸ਼ਿੰਗਟਨ ਤੇ ਬੀਜਿੰਗ ਵਿਚਾਲੇ ਦੱਖਣੀ ਚੀਨ ਸਾਗਰ, ਤਿੱਬਤ, ਹਾਂਗਕਾਂਗ, ਸ਼ਿਨਜਿਆਂਗ ‘ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੇ ਕਾਰੋਬਾਰ ਸਣੇ ਕਈ ਮਸਲਿਆਂ ‘ਤੇ ਪਹਿਲਾਂ ਤੋਂ ਤਨਾਤਨੀ ਚੱਲ ਰਹੀ ਹੈ।ਬਾ

ਬਾਇਡਨ ਪ੍ਰਸ਼ਾਸਨ ਨੇ ਬੀਤੇ ਵੀਰਵਾਰ ਨੂੰ ਪਾਬੰਦੀਆਂ ਦਾ ਐਲਾਨ ਕੀਤਾ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਆਪਣੇ ਸਾਬਕਾ ਹੁਮ ਅਹੁਦਾ ਡੋਨਾਲਡ ਟਰੰਪ ਵੱਲੋਂ ਚੀਨੀ ਤਕਨੀਕੀ ਕੰਪਨੀਆਂ ਖ਼ਿਲਾਫ਼ ਸ਼ੁਰੂ ਕੀਤੇ ਗਏ ਸਖ਼ਤ ਰੁਖ਼ ‘ਤੇ ਬਣੇ ਰਹਿਣਗੇ। ਅਮਰੀਕਾ ਇਨ੍ਹਾਂ ਤਕਨੀਕੀ ਕੰਪਨੀਆਂ ਨੂੰ ਖ਼ਤਰਾ ਮੰਨਦਾ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਨਵੀਆਂ ਪਾਬੰਦੀਆਂ ਨਾਲ ਅਮਰੀਕਾ ਤੇ ਚੀਨ ਵਿਚਾਲੇ ਤਣਾਅ ਹੋਰ ਵੱਧ ਸਕਦਾ ਹੈ। ਅਮਰੀਕਾ ਦੇ ਵਣਜ ਵਿਭਾਗ ਨੇ ਕਿਹਾ ਕਿ ਕੰਪਨੀਆਂ ਵੱਲੋਂ ਤਿਆਰ ਸੁਪਰ ਕੰਪਿਊਟਰਾਂ ਦੀ ਵਰਤੋਂ ਚੀਨੀ ਫ਼ੌਜ ਹਥਿਆਰਾਂ ਦੇ ਵਿਕਾਸ ਲਈ ਕਰਦੀ ਹੈ

TAGGED: ,
Share this Article
Leave a comment