ਬਰਗਾੜੀ ਕੇਸਾਂ ਵਿੱਚ ਦੋਸ਼ੀਆਂ ਨੂੰ ਫੜਨ ਤੋਂ ਹੁਣ ਕੌਣ ਰੋਕਦਾ ਹੇੈ – ਸਿੱਧੂ

TeamGlobalPunjab
1 Min Read

ਚੰਡੀਗੜ੍ਹ  – ਪੰਜਾਬ ਕਾਂਗਰਸ ਦੇ ਸਾਬਕਾ  ਪ੍ਰਧਾਨ ਰਹਿ ਚੁੱਕੇ  ਨਵਜੋਤ ਸਿੰਘ ਸਿੱਧੂ  ਇਨ੍ਹਾਂ ਚੋਣਾਂ ਚ ਅੰਮ੍ਰਿਤਸਰ ਪੂਰਬੀ ਤੋਂ  ਹਾਰ ਗਏ ਸਨ ਪਰ ਟਵਿੱਟਰ ਤੇ  ਪੰਜਾਬ ਦੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ  ਉਨ੍ਹਾਂ ਵੱਲੋਂ  ਪੋਸਟਾਂ ਪਾਉਣ ਦਾ ਦੌਰ ਅਜੇ ਵੀ ਜਾਰੀ ਹੈ।

ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣੇ ਟਵਿੱਟਰ ਅਕਾਉਂਟ ਤੇ ਇਕ ਪੋਸਟ  ਪਾਈ ਹੈ ਜਿਸ ਵਿੱਚ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ  ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਇੱਕ ਪਹਿਲਾਂ ਦੀ ਵੀਡੀਓ ਪਾਈ ਹੈ ਜਿਸ ਵਿੱਚ ਉਹ ਕਹਿੰਦੇ ਨਜ਼ਰ ਆ ਰਹੇ ਹਨ  “ਬਰਗਾੜੀ ਕਾਂਡ ਨੂੰ ਲੈ ਕੇ ਪੰਜਾਬ ਦੀ ਜਨਤਾ ਬਹੁਤ ਦੁਖੀ ਹੈ। ਬਰਗਾੜੀ ਕਾਂਡ ਦੇ ਮਾਸਟਰਮਾਈਂਡ ਕੌਣ ਹਨ  ਇਸ ਬਾਰੇ ਦੱਸਣ ਦੀ ਜ਼ਿਆਦਾ ਜ਼ਰੂਰਤ ਨਹੀਂ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਵਿੱਚ ਦੋਸ਼ੀਆਂ ਦੇ ਨਾਂਅ ਲਿਖੇ ਹੋਏ ਹਨ। 24 ਘੰਟੇ ਦੇ ਅੰਦਰ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ  ਜਿਸ ਨਾਲ ਪੰਜਾਬ ਦੀ ਜਨਤਾ ਦੀ ਆਤਮਾ ਨੁੂੰ ਸਾਂਤੀ ਮਿਲੇਗੀ ।

Share this Article
Leave a comment