ਸੈਨੇਟ ਨੇ ਬਿੱਲ ਸੀ-15 ਕੀਤਾ ਪਾਸ,ਕੈਨੇਡੀਅਨ ਕਾਨੂੰਨ ਅਤੇ UN ਡੈਕਲੇਰੇਸ਼ਨ ਆਨ ਦ ਰਾਈਟਸ ਆਫ ਇੰਡੀਜੀਨਸ ਪੀਪਲ ਨਾਲ ਤਾਲਮੇਲ ਬਿਠਾਉਣ ਦੀ ਕੀਤੀ ਗੱਲ

TeamGlobalPunjab
2 Min Read

ਸੈਨੇਟ ਵੱਲੋਂ ਬਿੱਲ ਸੀ-15 ਪਾਸ ਕਰ ਦਿੱਤਾ ਗਿਆ ਹੈ। ਇਸ ਵਿੱਚ ਕੈਨੇਡੀਅਨ ਕਾਨੂੰਨ ਅਤੇ ਯੂਨਾਈਟਿਡ ਨੇਸ਼ਨਜ਼ ਡੈਕਲੇਰੇਸ਼ਨ ਆਨ ਦ ਰਾਈਟਸ ਆਫ ਇੰਡੀਜੀਨਸ ਪੀਪਲ ਨਾਲ ਤਾਲਮੇਲ ਬਿਠਾਉਣ ਦੀ ਗੱਲ ਕੀਤੀ ਗਈ ਹੈ। ਇਸ ਐਲਾਨਨਾਮੇ ਨੂੰ ਸੰਯੁਕਤ ਰਾਸ਼ਟਰ ਵੱਲੋਂ 2007 ਵਿੱਚ ਅਪਣਾਇਆ ਗਿਆ ਸੀ।ਚਿਰਾਂ ਤੋਂ ਉਡੀਕਿਆ ਜਾ ਰਿਹਾ ਇਹ ਬਿੱਲ ਸੈਨੇਟ ਵਿੱਚ 10 ਦੇ ਮੁਕਾਬਲੇ 61 ਵੋਟਾਂ ਨਾਲ ਪਾਸ ਹੋਇਆ।

ਗੈਰ ਹਾਜ਼ਰ ਹੋਣ ਕਾਰਨ ਨੌਂ ਮੈਂਬਰ ਇਸ ਪ੍ਰਕਿਰਿਆ ਵਿੱਚ ਹਿੱਸਾ ਨਹੀਂ ਲੈ ਸਕੇ। ਹਾਲਾਂਕਿ ਬਿੱਲ ਵਿੱਚ ਅਕਸਰ  UNDRIP ਨੂੰ ਕਾਨੂੰਨ ਵਿੱਚ ਸ਼ਾਮਲ ਕਰਨ ਦੀ ਗੱਲ ਕੀਤੀ ਗਈ ਪਰ ਅਸਲ ਵਿੱਚ ਇਹ ਇਸ ਐਲਾਨਨਾਮੇ ਦੇ ਵੱਖ-ਵੱਖ ਆਰਟੀਕਲਜ਼ ਨੂੰ ਕੈਨੇਡੀਅਨ ਕਾਨੂੰਨ ਵਿੱਚ ਸਿੱਧੇ ਤੌਰ ਉੱਤੇ ਲਾਗੂ ਨਹੀਂ ਕਰੇਗਾ। ਸਗੋਂ ਇਹ ਉਨ੍ਹਾਂ ਨੂੰ ਲਾਗੂ ਕਰਨ ਲਈ ਇੱਕ ਢਾਂਚਾ ਕਾਇਮ ਕਰੇਗਾ।

ਇਸ ਬਿੱਲ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਮਾਪਦੰਡ ਅਪਨਾਉਣੇ ਪੈਣਗੇ ਕਿ ਕੈਨੇਡਾ ਦੇ ਕਾਨੂੰਨ ਯੂਨਾਈਟਿਡ ਨੇਸ਼ਨਜ਼ ਡੈਕਲੇਰੇਸ਼ਨ ਆਨ ਦ ਰਾਈਟਸ ਆਫ ਇੰਡੀਜੀਨਸ ਪੀਪਲ ਨਾਲ ਇੱਕਸਾਰ ਹਨ। ਇਸ ਐਲਾਨਨਾਮੇ ਦੇ ਮੰਤਵਾਂ ਨੂੰ ਹਾਸਲ ਕਰਨ ਲਈ ਕੈਨੇਡਾ ਨੂੰ ਐਕਸ਼ਨ ਪਲੈਨ ਤਿਆਰ ਕਰਨ ਤੇ ਉਸ ਨੂੰ ਲਾਗੂ ਕਰਨਾ ਹੋਵੇਗਾ।ਫਿਰ ਫੈਡਰਲ ਸਰਕਾਰ ਨੂੰ ਮੂਲਵਾਸੀ ਲੋਕਾਂ ਨਾਲ ਸਲਾਹ ਮਸ਼ਵਰੇ ਤੇ ਉਨ੍ਹਾਂ ਦੇ ਸਹਿਯੋਗ ਨਾਲ ਇਸ ਐਕਸ਼ਨ ਪਲੈਨ ਨੂੰ ਲਾਗੂ ਕਰਨ ਬਾਰੇ ਕੀਤੇ ਗਏ ਉੱਦਮਾਂ ਸਬੰਧੀ ਸਾਲਾਨਾ ਰਿਪੋਰਟ ਪਾਰਲੀਆਮੈਂਟ ਵਿੱਚ ਪੇਸ਼ ਕਰਨੀ ਹੋਵੇਗੀ।

Share this Article
Leave a comment