ਪੰਜਾਬ ਸਰਕਾਰ ਨੇ COVA ਐਪ ‘ਚ ਜੋੜੇ ਨਵੇਂ ਫੀਚਰ, ਜ਼ਿਲ੍ਹਾ ਪੱਧਰ ‘ਤੇ ਮਿਲੇਗੀ ਜਾਣਕਾਰੀ

TeamGlobalPunjab
1 Min Read

ਚੰਡੀਗੜ੍ਹ : ਕਰੋਨਾ ਵਾਇਰਸ ਦੇ ਵੱਧ ਰਹੇ ਕਿ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ COVA ਐਪਲੀਕੇਸ਼ਨ ‘ਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਤਾਂ ਜੋ ਲੋਕ ਹੋਰ ਵਾਇਰਸ ਤੋਂ ਸੁਚੇਤ ਰਹਿ ਸਕਣ। ਹੁਣ COVA ਐਪ ਰਾਹੀਂ ਹਸਪਤਾਲਾਂ ਅਤੇ ਮਰੀਜ਼ਾਂ ਦੀ ਪੂਰੀ ਜਾਣਕਾਰੀ ਜ਼ਿਲ੍ਹਾ ਪੱਧਰ ਤੇ ਲੈ ਸਕਦੇ ਹੋ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਇਰੈਕਟਰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਦੇ ਰਵੀ ਭਗਤ ਨੇ ਦੱਸਿਆ ਕਿ, ਐਪਲੀਕੇਸ਼ਨ ਵਿੱਚ ਨਵੇਂ ਫੀਚਰ ਐਡ ਕਰ ਦਿੱਤੇ ਗਏ ਹਨ। ਹੁਣ ਇਸ ਐਪਲੀਕੇਸ਼ਨ ਰਾਹੀਂ ਪਤਾ ਲੱਗ ਸਕੇਗਾ ਕਿ ਕਿਸ ਜ਼ਿਲ੍ਹੇ ਵਿੱਚ ਕਿਹੜੇ ਹਸਪਤਾਲਾਂ ਅੰਦਰ ਕਰੋੜਾਂ ਦੇ ਮਰੀਜ਼ਾਂ ਲਈ ਕਿੰਨੇ ਬੈੱਡ ਹਨ।

ਇਸ ਤੋਂ ਇਲਾਵਾ ਇਹ ਵੀ ਐਡ ਕੀਤਾ ਗਿਆ ਹੈ ਕਿ ਪਲਾਜ਼ਮਾ ਕਿੱਥੇ ਦਾਨ ਕੀਤਾ ਜਾ ਸਕਦਾ ਹੈ। ਅਪਡੇਟ ਕੀਤੀ ਇਸ ਐਪਲੀਕੇਸ਼ਨ ਵਿੱਚ ਹੁਣ ਪਤਾ ਲੱਗ ਸਕੇਗਾ ਕਿ ਕਰੋਨਾ ਦੇ ਸ਼ੱਕੀ ਮਰੀਜ਼ਾਂ ਦੇ ਟੈੱਸਟ ਕਿਸ ਹਸਪਤਾਲ ਚ ਕੀਤੇ ਗਏ ਹਨ।

Share this Article
Leave a comment