ਅਮਰੀਕੀ ਰਾਸ਼ਟਰਪਤੀ ਵਲੋਂ ਕੋਰੋਨਾ ਦੀ ਸ਼ੁਰੂਆਤ ਬਾਰੇ ਜਾਂਚ ਵਿੱਚ ਤੇਜ਼ੀ ਲਿਆਉਣ ਦੇ ਹੁਕਮ

TeamGlobalPunjab
2 Min Read

ਵਾਸ਼ਿੰਗਟਨ : ਕੋਰੋਨਾ ਦੀ ਸ਼ੁਰੂਆਤ ਕਿੱਥੋਂ ਅਤੇ ਕਿਵੇਂ ਹੋਈ ਇਸਦਾ ਪਤਾ ਕਰਨ ਲਈ ਹੁਣ ਅਮਰੀਕਾ ਦੇ ਰਾਸ਼ਟਰਪਤੀ ਨੇ ਹੋਰ ਜਾਂਚ ਕਰਵਾਉਣ ਦੀ ਤਿਆਰੀ ਕਰ ਲਈ ਹੈ।

ਯੂਐਸ ਦੇ ਰਾਸ਼ਟਰਪਤੀ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕੀ ਖ਼ੁਫ਼ੀਆ ਭਾਈਚਾਰਾ ਇਸ ਪ੍ਰਸ਼ਨ ‘ਤੇ ਵੰਡਿਆ ਹੋਇਆ ਹੈ ਕਿ ਕੋਰੋਨਾ ਕਿੱਥੋਂ ਆਇਆ।  ਇਹ ਵੀ ਸ਼ਾਮਲ ਹੈ ਕਿ ਇਹ ਕਿਸੇ ਲਾਗ ਵਾਲੇ ਜਾਨਵਰ ਨਾਲ ਮਨੁੱਖੀ ਸੰਪਰਕ ਤੋਂ ਹੋਈ ਹੈ ਜਾਂ ਪ੍ਰਯੋਗਸ਼ਾਲਾ ‘ਚ ਹਾਦਸੇ ਨਾਲ।

ਰਾਸ਼ਟਰਪਤੀ Joe Biden ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹਨਾਂ ਮਹਾਂਮਾਰੀ ਦੇ ਮੁੱਢ ਦੀ ਹੋਰ ਜਾਂਚ ਦੀ ਮੰਗ ਕੀਤੀ ਹੈ।

- Advertisement -

Biden ਨੇ ਇੱਕ ਬਿਆਨ ਵਿੱਚ ਲਿਖਿਆ ਹੈ ਕਿ, “ਮੈਂ ਹੁਣ ਇੰਟੈਲੀਜੈਂਸ ਕਮਿਊਨਿਟੀ ਨੂੰ ਜਾਣਕਾਰੀ ਇਕੱਠੀ ਕਰਨ ਅਤੇ ਵਿਸ਼ਲੇਸ਼ਣ ਕਰਨ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਦੁੱਗਣਾ ਕਰਨ ਲਈ ਕਿਹਾ ਹੈ ਜੋ ਸਾਨੂੰ ਇੱਕ ਨਿਸ਼ਚਤ ਸਿੱਟੇ ਦੇ ਨੇੜੇ ਲਿਆ ਸਕਦੀਆਂ ਹਨ ਅਤੇ ਇਹ 90 ਦਿਨਾਂ ਵਿੱਚ ਮੈਨੂੰ ਵਾਪਸ ਰਿਪੋਰਟ ਕਰਨਗੀਆਂ।”

“ਉਸ ਰਿਪੋਰਟ ਦੇ ਹਿੱਸੇ ਵਜੋਂ, ਮੈਂ ਹੋਰ ਜਾਂਚ ਦੇ ਖੇਤਰ ਮੰਗੇ ਹਨ ਜਿਨ੍ਹਾਂ ਦੀ ਜ਼ਰੂਰਤ ਪੈ ਸਕਦੀ ਹੈ, ਇਸ ‘ਚ ਚੀਨ ਲਈ ਵਿਸ਼ੇਸ਼ ਪ੍ਰਸ਼ਨ ਵੀ ਸ਼ਾਮਲ ਹਨ।”

ਯੂਐਸ ਖੁਫੀਆ ਏਜੰਸੀਆਂ ਉਹਨਾਂ ਰਿਪੋਰਟਾਂ ਦੀ ਪੜਤਾਲ ਕਰ ਰਹੀਆਂ ਹਨ ਕਿ ਜਿਨ੍ਹਾਂ ਵਿੱਚ ਦੱਸਿਆ ਗਿਆ ਸੀ ਕਿ ਕੋਵਿਡ-19 ਦਾ ਪਹਿਲਾ ਕੇਸ ਸਾਹਮਣੇ ਆਉਣ ਤੋਂ ਇੱਕ ਮਹੀਨਾ ਪਹਿਲਾਂ 2019 ਵਿਚ ਇੱਕ ਚੀਨੀ ਵਾਇਰਲੌਜੀ ਪ੍ਰਯੋਗਸ਼ਾਲਾ ਦੇ ਖੋਜਕਰਤਾ ਗੰਭੀਰ ਰੂਪ ਵਿਚ ਬੀਮਾਰ ਸਨ। ਅਮਰੀਕੀ ਸਰਕਾਰ ਦੇ ਸੂਤਰਾਂ ਅਨੁਸਾਰ ਜਿਨ੍ਹਾਂ ਨੇ ਸੋਮਵਾਰ ਨੂੰ ਸਾਵਧਾਨ ਕੀਤਾ ਕਿ ਅਜੇ ਤੱਕ ਇਸ ਬਿਮਾਰੀ ਦੇ ਲੈਬ ‘ਤੇ ਪੈਦਾ ਹੋਣ ਦਾ ਕੋਈ ਸਬੂਤ ਨਹੀਂ ਹੈ।

ਵਾਇਰਸ ਦੀ ਸ਼ੁਰੂਆਤ ਗਰਮ ਮੁੱਦਾ ਹੈ। ਡਬਲਯੂਐਚਓ ਦੀ ਅਗਵਾਈ ਵਾਲੀ ਟੀਮ, ਜਿਸ ਨੇ ਜਨਵਰੀ ਅਤੇ ਫ਼ਰਵਰੀ ‘ਚ ਵੁਹਾਨ ਦੇ ਆਲੇ ਦੁਆਲੇ ਚਾਰ ਹਫ਼ਤੇ ਬਿਤਾਏ ਸਨ, ਨੇ ਚੀਨੀ ਵਿਗਿਆਨੀਆਂ ਨਾਲ ਸਾਂਝੇ ਤੌਰ ਤੇ ਇੱਕ ਰਿਪੋਰਟ ਲਿਖੀ ਸੀ। ਇਨ੍ਹਾਂ ਵਲੋਂ ਮਾਰਚ ਵਿੱਚ ਇੱਕ ਰਿਪੋਰਟ ਜਾਰੀ ਕੀਤੀ ਅਤੇ ਕਿਹਾ ਸੀ ਕਿ ‘ਵਾਇਰਸ ਸ਼ਾਇਦ ਚਮਗਾਦੜਾਂ ਤੋਂ ਕਿਸੇ ਹੋਰ ਜਾਨਵਰ ਰਾਹੀਂ ਮਨੁੱਖਾਂ ਵਿੱਚ ਸੰਚਾਰਿਤ ਹੋਇਆ ਸੀ।’

Share this Article
Leave a comment