ਬੱਚਿਆਂ ਦੀ ਸਿਹਤ ਦੇ ਮੱਦੇਨਜ਼ਰ ਬ੍ਰਿਟੇਨ ਸਰਕਾਰ ਨੇ ਜੰਕ ਫੂਡ ਦੇ ਇਸ਼ਤਿਹਾਰਾਂ ਸਬੰਧੀ ਲਿਆ ਅਹਿਮ ਫੈਸਲਾ

TeamGlobalPunjab
1 Min Read

ਲੰਡਨ : ਬੱਚਿਆਂ ਦੀ ਸਿਹਤ ਦੇ ਮੱਦੇਨਜ਼ਰ ਬਰਤਾਨੀਆ ‘ਚ ਸਖ਼ਤ ਕਦਮ ਚੁੱਕੇ ਜਾ ਰਹੇ ਹਨ।ਬ੍ਰਿਟੇਨ ਸਰਕਾਰ ਨੇ ਜੰਕ ਫੂਡ ਦੇ ਇਸ਼ਤਿਹਾਰ ਸਵੇਰੇ ਸਾਢੇ ਪੰਜ ਵਜੇ ਤੋਂ ਰਾਤ ਨੌਂ ਵਜੇ ਤਕ ਟੀ. ਵੀ. ਆਦਿ ‘ਤੇ ਪ੍ਰਸਾਰਿਤ ਕਰਨ ‘ਤੇ ਰੋਕ ਲਾਉਣ ਦਾ ਫੈਸਲਾ ਕੀਤਾ ਹੈ।ਇਸ ਸਬੰਧੀ ਲੋਕਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਸਾਲ 2022 ਦੇ ਅੰਤ ‘ਚ ਇਸ ਬਾਰੇ ਕਾਨੂੰਨ ਆਵੇਗਾ। ਬੱਚਿਆਂ ਦਾ ਗੈਰ-ਸਿਹਤਮੰਦ ਭੋਜਨ ਨਾਲ ਘੱਟ ਤੋਂ ਘੱਟ ਤੋਂ ਸਾਹਮਣਾ ਕਰਨਾ ਹੋਵੇੇ, ਇਸ ਪਾਬੰਦੀ ਦਾ ਮਕਸਦ ਇਹੀ ਹੈ।

ਇਨ੍ਹਾਂ ਦੇ ਅਧੀਨ ਅਜਿਹੇ ਖਾਣ ਵਾਲੇ ਪਦਾਰਥਾਂ ਦੇ ਇਸ਼ਤਿਹਾਰਾਂ ‘ਤੇ ਸਵੇਰੇ ਸਾਢੇ ਪੰਜ ਵਜੇ ਤੋਂ ਰਾਤ ਨੌਂ ਵਜੇ ਤਕ ਪਾਬੰਦੀ ਰਹੇਗੀ, ਜਿਨ੍ਹਾਂ ‘ਚ ਚਰਬੀ, ਲੂਣ ਤੇ ਖੰਡ (ਐੱਚ. ਐੱਫ. ਐੱਸ. ਐੱਸ.) ਜ਼ਿਆਦਾ ਹੈ। ਨਵੇਂ ਨਿਯਮ ਟੀ. ਵੀ., ਬ੍ਰਿਟੇਨ ‘ਚ ਮੰਗ ਆਧਾਰਿਤ ਪ੍ਰੋਗਰਾਮਾਂ ‘ਤੇ ਲਾਗੂ ਰਹਿਣਗੇ।ਬਰਤਾਨੀਆ ਦੀ ਸਿਹਤ ਮੰਤਰੀ ਜੋ ਚਰਚਿਲ ਨੇ ਕਿਹਾ ਕਿ ਮੋਟਾਪੇ ਨਾਲ ਮੁਕਾਬਲਾ ਕਰਦੇ ਹੋਏ ਅਸੀਂ ਆਪਣੇ ਬੱਚਿਆਂ ਦੀ ਸਿਹਤ ‘ਚ ਸੁਧਾਰ ਲਈ ਪ੍ਰਤੀਬੱਧ ਹਾਂ।ਉਨ੍ਹਾਂ ਕਿਹਾ ਕਿ ਨੌਜਵਾਨ ਜੋ ਸਮੱਗਰੀ ਦੇਖਦੇ ਹਨ, ਉਨ੍ਹਾਂ ਦਾ ਅਸਰ ਉਨ੍ਹਾਂ ਦੀ ਪਸੰਦ ਤੇ ਆਦਤ ‘ਤੇ ਪੈਂਦਾ ਹੈ। ਬੱਚੇ ਜ਼ਿਆਦਾ ਸਮਾਂ ਆਨਲਾਈਨ ਬਿਤਾ ਰਹੇ ਹਨ, ਇਸ ਲਈ ਅਸੀਂ ਗੈਰ-ਸਿਹਤਮੰਦ ਭੋਜਨ ਦੇ ਇਸ਼ਤਿਹਾਰਾਂ ਤੋਂ ਉਨ੍ਹਾਂ ਨੂੰ ਬਚਾਉਣ ਲਈ ਇਹ ਕਦਮ ਚੁੱਕਿਆ ਹੈ। ਇਸ ਦੇ ਨਾਲ-ਨਾਲ ਪਾਬੰਦੀ ਆਨਲਾਈਨ ਮਾਧਿਅਮ ‘ਤੇ ਵੀ ਲਾਗੂ ਰਹੇਗੀ।

Share this Article
Leave a comment