ਕੋਵਿਡ 19 : ਦਿੱਲੀ ‘ਚ ਵਧਾਇਆ ਜਾ ਸਕਦੈ ਲੌਕਡਾਊਨ

TeamGlobalPunjab
1 Min Read

ਨਵੀਂ ਦਿੱਲੀ :- ਦਿੱਲੀ ‘ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਾਏ ਗਏ ਲੌਕਡਾਊਨ ਨੂੰ 30 ਅਪ੍ਰੈਲ ਤਕ ਵਧਾਇਆ ਜਾ ਸਕਦਾ ਹੈ। ਦਿੱਲੀ ਸਰਕਾਰ ਇਸ ਸਬੰਧੀ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਦਿੱਲੀ ‘ਚ ਪਿਛਲੇ ਕੁਝ ਦਿਨਾਂ ‘ਚ ਕੋਰੋਨਾ ਨਾਲ ਹੋ ਰਹੀਆਂ ਮੌਤਾਂ ‘ਚ ਕਾਫ਼ੀ ਵਾਧਾ ਹੋਇਆ ਹੈ।

ਦੱਸ ਦਈਏ ਵਾਇਰਸ ਇਨਫੈਕਸ਼ਨ ਦਰ ਵੀ 36 ਫ਼ੀਸਦੀ ਤਕ ਪਹੁੰਚ ਚੁੱਕੀ ਹੈ।6 ਦਿਨਾਂ ਦੇ ਲੌਕਡਾਊਨ ਲਾਉਣ ਤੋਂ ਬਾਅਦ ਮੌਤਾਂ ਦੇ ਅੰਕੜਿਆਂ ‘ਚ ਖ਼ਾਸ ਕਮੀ ਨਹੀਂ ਆਈ ਤੇ ਨਾ ਹੀ ਇਨਫੈਕਸ਼ਨ ਦਰ ‘ਚ ਕਮੀ ਆਈ ਹੈ।

ਜ਼ਿਕਰਯੋਗ ਹੈ ਕਿ ਦਿੱਲੀ ‘ਚ 20 ਅਪ੍ਰੈਲ ਤੋਂ ਲਾਕਡਾਊਨ ਲਾਇਆ ਗਿਆ ਸੀ, ਜੋ ਸੋਮਵਾਰ ਨੂੰ ਸਵੇਰੇ ਖ਼ਤਮ ਹੋ ਰਿਹਾ ਹੈ। ਅਜਿਹੇ ‘ਚ ਅੱਜ ਡੀਡੀਐੱਮਏ ਦੀ ਬੈਠਕ ਹੋ ਸਕਦੀ ਹੈ, ਜਿਸ ‘ਚ ਲਾਕਡਾਊਨ ਨੂੰ ਵਧਾਉਣ ‘ਤੇ ਫ਼ੈਸਲਾ ਹੋ ਸਕਦਾ ਹੈ।

Share this Article
Leave a comment