ਵਾਈ-ਫਾਈ ਲਈ ਆਪਣੇ ਪੂਰੇ ਪਰਿਵਾਰ ਨੂੰ ਮਾਰੀ ਗੋਲੀ, 3 ਦਿਨ ਤੱਕ ਰਿਹਾ ਉਨ੍ਹਾਂ ਦੀਆਂ ਲਾਸ਼ਾਂ ਨਾਲ ਬੰਦ

TeamGlobalPunjab
2 Min Read

ਮੈਡ੍ਰਿਡ- ਸਪੇਨ ਵਿੱਚ ਇੱਕ 15 ਸਾਲਾ ਲੜਕੇ ਨੇ ਵਾਈ-ਫਾਈ ਕਨੈਕਸ਼ਨ ਕੱਟੇ ਜਾਣ ਦੇ ਗੁੱਸੇ ਵਿੱਚ ਆਪਣੀ ਮਾਂ, ਪਿਤਾ ਅਤੇ ਛੋਟੇ ਭਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇੰਨਾ ਹੀ ਨਹੀਂ ਉਹ ਤਿੰਨ ਦਿਨ ਤੱਕ ਉਨ੍ਹਾਂ ਦੀਆਂ ਲਾਸ਼ਾਂ ਨਾਲ ਘਰ ‘ਚ ਬੰਦ ਰਿਹਾ।

ਦੱਸ ਦੇਈਏ ਕਿ ਦੋਸ਼ੀ ਨਾਬਾਲਗ ਲੜਕੇ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਸਪੇਨ ਦੇ ਸ਼ਹਿਰ ਐਲਸ਼ ਵਿੱਚ ਇਸ ਤੀਹਰੇ ਕਤਲ ਨੂੰ ਅੰਜਾਮ ਦੇਣ ਵਾਲੇ ਨਾਬਾਲਗ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।

ਪੁਲਿਸ ਨੇ ਦੱਸਿਆ ਕਿ ਬੱਚੇ ਨੂੰ ਬੀਤੇ ਸ਼ੁੱਕਰਵਾਰ ਨੂੰ ਹਿਰਾਸਤ ‘ਚ ਲਿਆ ਗਿਆ ਸੀ। ਸਪੈਨਿਸ਼ ਮੀਡੀਆ ਦੇ ਅਨੁਸਾਰ, ਬੱਚੇ ਦੀ ਮਾਂ ਨੇ ਸਕੂਲ ਵਿੱਚ ਮਾੜੇ ਅੰਕ ਪ੍ਰਾਪਤ ਕਰਨ ਅਤੇ ਘਰ ਦੇ ਕੰਮਾਂ ਵਿੱਚ ਮਦਦ ਨਾ ਕਰਨ ਲਈ ਆਪਣਾ ਵਾਈ-ਫਾਈ ਕਨੈਕਸ਼ਨ ਕੱਟ ਦਿੱਤਾ ਸੀ।

ਇਸ ਤੋਂ ਗੁੱਸੇ ‘ਚ ਆ ਕੇ ਬੱਚੇ ਨੇ ਆਪਣੀ ਮਾਂ, ਪਿਤਾ ਅਤੇ 10 ਸਾਲਾ ਭਰਾ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਉਹ ਤਿੰਨ ਦਿਨ ਤੱਕ ਲਾਸ਼ਾਂ ਕੋਲ ਘਰ ਬੈਠਾ ਰਿਹਾ ਅਤੇ ਫਿਰ ਆਪਣੇ ਰਿਸ਼ਤੇਦਾਰਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਉਸ ਨੇ ਐਲਸ਼ ਥਾਣੇ ਵਿੱਚ ਆਪਣਾ ਜੁਰਮ ਕਬੂਲ ਕਰ ਲਿਆ ਹੈ। ਫਿਲਹਾਲ ਉਹ ਹਿਰਾਸਤ ‘ਚ ਹੈ।

- Advertisement -

ਗੌਰਤਲਬ ਹੈ ਕਿ ਇਸ ਮਾਮਲੇ ਦੇ ਖੁਲਾਸੇ ਤੋਂ ਬਾਅਦ ਤੀਹਰੇ ਕਤਲ ਨੂੰ ਲੈ ਕੇ ਇਲਾਕੇ ‘ਚ ਸਨਸਨੀ ਫੈਲ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਨਾਬਾਲਗ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਵਾਈ-ਫਾਈ ਕਨੈਕਸ਼ਨ ਕੱਟੇ ਜਾਣ ਕਾਰਨ ਉਹ ਗੁੱਸੇ ‘ਚ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment