ਕੋਵਿਡ-19: ਮੋਰਾਂਵਾਲੀ ‘ਚ ਤਿੰਨ ਹੋਰ ਮਾਮਲਿਆਂ ਦੀ ਹੋਈ ਪੁਸ਼ਟੀ

TeamGlobalPunjab
1 Min Read

ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਪਿੰਡ ਮੋਰਾਂਵਾਲੀ ‘ਚ 3 ਕੋਰੋਨਾ ਵਾਇਰਸ ਦੇ ਹੋਰ ਮਰੀਜ਼ਾਂ ਦੀ ਅੱਜ ਪੁਸ਼ਟੀ ਹੋਈ ਹੈ। ਜਿਸ ਨਾਲ ਮਰੀਜ਼ਾਂ ਦੀ ਗਿਣਤੀ ਵਧ ਕੇ 5 ਹੋ ਗਈ ਹੈ। ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਿਤਾ-ਪੁੱਤਰ ਦੇ ਕੋਰੋਨਾ ਵਾਇਰਸ ਦਾ ਟੈਸਟ ਪਾਜ਼ੀਟਿਵ ਆਇਆ ਸੀ ।

ਪਹਿਲਾ ਇਥੇ ਇਕ ਹਰਭਜਨ ਸਿੰਘ ਨਾਮਕ ਵਿਅਕਤੀ ਦੀ ਕੋਰੋਨਾ ਵਾਇਰਸ ਰਿਪੋਰਟ ਪੌਜ਼ਟਿਵ ਆਈ ਸੀ ਫਿਰ ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਵੀ ਇਸ ਦੀ ਲਪੇਟ ‘ਚ ਆ ਗਏ।

ਦੱਸ ਦੇਈਏ ਕਿ ਹਰਭਜਨ ਸਿੰਘ ਬੀਤੇ ਦਿਨੀ ਜਰਮਨ ਤੋਂ ਆਏ ਬਲਦੇਵ ਸਿੰਘ ਦੇ ਸੰਪਰਕ ਚ ਆਇਆ ਸੀ ਜਿਨ੍ਹਾਂ ਦੀ ਮੌਤ ਹੋ ਗਈ ਸੀ ਅਤੇ ਪ੍ਰਸਾਸ਼ਨ ਉਸ ਸਮੇ ਤੋਂ ਹੀ ਸਤਰਕ ਹੈ।

ਸਿਹਤ ਵਿਭਾਗ ਵੱਲੋਂ ਪਿੰਡ ਮੋਰਾਂਵਾਲੀ ਅਤੇ ਨਜ਼ਦੀਕੀ ਪਿੰਡਾਂ ‘ਚ ਘਰ-ਘਰ ਜਾ ਕੇ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ।

- Advertisement -

Share this Article
Leave a comment