ਨਵੇਂ ਸਾਲ ‘ਤੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਰਾਨ ਨੂੰ ਦਿੱਤੀ ਧਮਕੀ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਆਪਣੇ ਕਠੋਰ ਫੈਸਲਿਆਂ ਕਾਰਨ ਪੂਰੀ ਦੁਨੀਆ ‘ਚ ਜਾਣੇ ਜਾਂਦੇ ਹਨ। ਨਵੇਂ ਸਾਲ ਦੇ ਪਹਿਲੇ ਹੀ ਦਿਨ ਅਮਰੀਕੀ ਨੇ ਇਰਾਨ ਨੂੰ ਧਮਕੀ ਦਿੱਤੀ ਹੈ। ਉਨ੍ਹਾਂ ਨੇ ਇਰਾਨ ਨੂੰ ਖਬਰਦਾਰ ਕਰਦਿਆਂ ਕਿਹਾ ਹੈ ਕਿ ਇਸ ਨੂੰ ਇਰਾਨ ਸਿਰਫ ਚੇਤਾਵਨੀ ਨਾਂ ਧਮਕੀ ਸਮਝੇ।

ਦੱਸ ਦਈਏ ਕਿ ਬੀਤੇ ਮੰਗਲਵਾਰ ਇਰਾਕ ਦੀ ਰਾਜਧਾਨੀ ਬਗਦਾਦ ‘ਚ ਸਥਿਤ ਅਮਰੀਕੀ ਦੂਤਾਵਾਸ ਦੇ ਬਾਹਰ ਇਰਾਨ ਦੇ ਹਜ਼ਾਰਾਂ ਸਮਰਥਕਾਂ ਵੱਲੋਂ ਅਮਰੀਕਾ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਅਮਰੀਕੀ ਦੂਤਾਵਾਸ ‘ਤੇ ਪੱਥਰਬਾਜ਼ੀ ਕੀਤੀ ਤੇ ਜ਼ਬਰਦਸਤੀ ਅਮਰੀਕੀ ਦੂਤਾਵਾਸ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਜਿਸ ਦੀ ਜਵਾਬੀ ਕਾਰਵਾਈ ‘ਚ ਅਮਰੀਕੀ ਦੂਤਾਵਾਸ ਦੇ ਬਾਹਰ ਮੌਜੂਦ ਅਮਰੀਕੀ ਫੌਜ ਨੇ ਪ੍ਰਦਰਸ਼ਨਕਾਰੀਆਂ ਨੂੰ ਭਜਾਉਣ ਲਈ ਆਸੂ ਗੈਸ ਦੇ ਗੋਲੇ ਵੀ ਛੱਡੇ।

ਇਸ ਸਭ ਦੇ ਜਵਾਬ ‘ਚ ਅਮਰੀਕੀ ਰਾਸ਼ਟਰਪਤੀ ਨੇ ਇਰਾਨ ਨੂੰ ਧਮਕੀ ਦਿੰਦਿਆਂ ਕਿਹਾ ਕਿ ਜੇਕਰ ਅਮਰੀਕੀ ਦੂਤਾਵਾਸ ਦੇ ਕਿਸੇ ਵੀ ਮੈਂਬਰ ਨੂੰ ਪ੍ਰਦਰਸ਼ਨ ਦੌਰਾਨ ਕੁਝ ਹੁੰਦਾ ਹੈ ਤਾਂ ਇਰਾਨ ਨੂੰ ਇਸ ਦੀ ਵੱਡੀ ਕੀਮਤ ਚੁਕਾਉਣੀ ਪਵੇਗੀ। ਇਸ ਨੂੰ ਚੇਤਾਵਨੀ ਨਹੀਂ, ਧਮਕੀ ਸਮਝੋ। ਹੈਪੀ ਨਿਊ ਯੀਅਰ।

ਹਾਲਾਤ ਠੀਕ ਹੋਣ ਮਗਰੋਂ ਟਰੰਪ ਨੇ ਟਵੀਟ ਕਰ ਇਰਾਕ ਦੇ ਰਾਸ਼ਟਰਪਤੀ ਤੇ ਪ੍ਰਧਾਨ-ਮੰਤਰੀ ਦਾ ਧੰਨਵਾਦ ਵੀ ਕੀਤਾ ਹੈ ਕਿ ਮੌਜੂਦਾ ਸਮੇਂ ਇਰਾਕ ਦੇ ਬਗਦਾਦ ‘ਚ ਸਥਿਤ ਅਮਰੀਕੀ ਦੂਤਾਵਾਸ ਦੀ ਸੁਰੱਖਿਆ ਵਿਵਸਥਾ ਬਹਾਲ ਕਰ ਦਿੱਤੀ ਗਈ ਹੈ। ਅਮਰੀਕੀ ਦੂਤਾਵਾਸ ਤੇ ਦੂਤਾਵਾਸ ਦੇ ਸਾਰੇ ਮੈਂਬਰ ਬਿਲਕੁਲ ਸੁਰੱਖਿਅਤ ਹਨ। ਸਾਡੇ ਕਈ ਬਹਾਦਰ ਸੁਰੱਖਿਆ ਬਲ ਸ਼ਾਨਦਾਰ ਤਕਨੀਕ ਨਾਲ ਅਮਰੀਕੀ ਦੂਤਾਵਾਸ ਦੇ ਬਾਹਰ ਮੌਜੂਦ ਹਨ। ਇਰਾਕ ਦੇ ਰਾਸ਼ਟਰਪਤੀ ਤੇ ਪ੍ਰਧਾਨ-ਮੰਤਰੀ ਵੱਲੋਂ ਇਸ ਮੌਕੇ ਕੀਤੀ ਕਾਰਵਾਈ ਲਈ ਉਨ੍ਹਾਂ ਦਾ ਧੰਨਵਾਦ ।

Share this Article
Leave a comment