ਨਿਰਭਿਆ ਕਾਂਡ : ਦੋਸ਼ੀ ਫਾਂਸੀ ਰੁਕਵਾਉਣ ਲਈ ਪਹੁੰਚੇ ਅੰਤਰਰਾਸਟਰੀ ਅਦਾਲਤ

TeamGlobalPunjab
1 Min Read

ਨਵੀਂ ਦਿੱਲੀ :  ਨਿਰਭਿਆ ਦੇ ਦੋਸ਼ੀ ਫਾਂਸੀ ਰੋਕਣ  ਲਈ ਹਰ ਸੰਭਵ ਯਤਨ ਕਰ ਰਹੇ ਹਨ। ਇਸੇ ਦੌਰਾਨ ਅੱਜ ਉਨ੍ਹਾ ਨੇ ਨਵਾ ਹਥਕੰਡਾ ਵਰਤਿਆ  ਹੈ। ਚਾਰ ਵਿਚੋਂ ਤਿੰਨ ਦੋਸ਼ੀਆ  ਨੇ   ਅੰਤਰ ਰਾਸ਼ਟਰੀ ਅਦਾਲਤ ਦਾ ਰੁੁੱਖ ਕੀਤਾ ਹੈ। ਜਾਣਕਾਰੀ ਮੁਤਾਬਕ ਦੋਸ਼ੀ ਦੇ ਵਕੀਲ ਏ ਪੀ ਸਿੰਘ ਨੇ ਅੰਤਰਰਾਸ਼ਟਰੀ ਅਦਾਲਤ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ 20 ਮਾਰਚ ਨੂੰ ਫਾਂਸੀ ‘ਤੇ ਰੋਕ ਲਗਾਈ ਜਾਵੇ।

ਇਸ ਤੋਂ ਪਹਿਲਾਂ ਦੋਸ਼ੀ ਮੁਕੇਸ਼ ਸਿੰਘ ਨੂੰ ਸੁਪਰੀਮ ਕੋਰਟ ਤੋਂ ਝਟਕਾ ਲੱਗਿਆ ਹੈ। ਉਸ ਦੀ ਫਾਂਸੀ ਨੂੰ ਰੋਕਣ ਦੀ ਇਕ ਹੋਰ ਕੋਸ਼ਿਸ਼ ਅਸਫਲ ਸਾਬਤ ਹੋਈ. ਸੁਪਰੀਮ ਕੋਰਟ ਨੇ ਉਸ ਦੀ ਪਟੀਸ਼ਨ ਖਾਰਜ ਕਰ ਦਿੱਤੀ। ਪਟੀਸ਼ਨ ਵਿਚ ਮੁਕੇਸ਼ ਨੇ ਆਪਣੇ ਪਹਿਲੇ ਵਕੀਲ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

ਮੁਕੇਸ਼ ਨੇ ਆਪਣੇ ਵਕੀਲ ਐਮ ਐਲ ਸ਼ਰਮਾ ਦੇ ਜ਼ਰੀਏ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਜਿਸ ਵਿੱਚ ਦੁਬਾਰਾ ਰਹਿਮ ਪਟੀਸ਼ਨ ਦਾਇਰ ਕਰਨ ਦੀ ਇਜਾਜ਼ਤ ਮੰਗੀ ਗਈ ਸੀ। ਪਟੀਸ਼ਨ ਵਿੱਚ, ਮੁਕੇਸ਼ ਨੇ ਆਪਣੇ ਪਹਿਲੇ ਵਕੀਲ ਵਰਿੰਦਾ ਗਰੋਵਰ ਉੱਤੇ ਕਾਨੂੰਨੀ ਉਪਚਾਰਾਂ ਬਾਰੇ ਗਲਤ ਜਾਣਕਾਰੀ ਦੇਣ ਦਾ ਦੋਸ਼ ਲਾਇਆ।

Share this Article
Leave a comment