ਟਰੰਪ ਨੇ ਸੈਨੇਟ ‘ਚ ਮਹਾਂਦੋਸ਼ ਸੁਣਵਾਈ ਦੌਰਾਨ ਗਵਾਹੀ ਦੇਣ ਤੋਂ ਕੀਤਾ ਇਨਕਾਰ

TeamGlobalPunjab
3 Min Read

ਵਾਸ਼ਿੰਗਟਨ: – ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਕੀਲਾਂ ਨੇ ਕਿਹਾ ਹੈ ਕਿ ਟਰੰਪ ਸੈਨੇਟ ‘ਚ ਮਹਾਂਦੋਸ਼ ਸੁਣਵਾਈ ਦੌਰਾਨ ਕੋਈ ਗਵਾਹੀ ਨਹੀਂ ਦੇਣਗੇ। ਮਹਾਂਦੋਸ਼ ਕਾਰਵਾਈ ਦੀ ਦੇਖ ਰਹੇ ਪ੍ਰਬੰਧਕਾਂ ਨੇ 6 ਜਨਵਰੀ ਦੀ ਘਟਨਾ ‘ਚ ਉਸਦੀ ਭੂਮਿਕਾ ਸਬੰਧੀ ਗਵਾਹੀ ਦੇਣ ਲਈ ਬੀਤੇ ਵੀਰਵਾਰ ਸਾਬਕਾ ਰਾਸ਼ਟਰਪਤੀ ਨੂੰ ਬੁਲਾਇਆ। ਇਸ ਦੇ ਜਵਾਬ ‘ਚ ਟਰੰਪ ਦੇ ਵਕੀਲਾਂ ਨੇ ਇਸ ਨੂੰ ਜਨਤਕ ਸੰਬੰਧਾਂ ਦਾ ਸਟੰਟ ਦੱਸਦਿਆਂ ਇਸ ‘ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ।

 ਦੱਸ ਦਈਏ ਮਹਾਂਦੋਸ਼ ਪ੍ਰਕਿਰਿਆ ‘ਚ ਸ਼ਾਮਲ ਪ੍ਰਮੁੱਖ ਪ੍ਰਬੰਧਕ ਜੈਮੀ ਰਸਕਿਨ ਨੇ ਟਰੰਪ ਨੂੰ ਇਕ ਪੱਤਰ ਲਿਖ ਕੇ ਸੁਣਵਾਈ ਦੌਰਾਨ ਜਾਂ ਇਸ ਤੋਂ ਪਹਿਲਾਂ ਸਹੁੰ ਨਾਲ ਗਵਾਹੀ ਦੇਣ ਦੀ ਬੇਨਤੀ ਕੀਤੀ ਸੀ। ਇਹ ਪੱਤਰ ਟਰੰਪ ਦੀ ਕਾਨੂੰਨੀ ਟੀਮ ਵੱਲੋਂ ਮਹਾਂਦੋਸ਼ ਦੇ ਮਾਮਲੇ ‘ਚ ਜਵਾਬ ਦਾਇਰ ਕਰਨ ਤੋਂ ਬਾਅਦ ਭੇਜਿਆ ਗਿਆ ਸੀ। ਇਸ ਦੇ ਜਵਾਬ ‘ਚ ਟਰੰਪ ਦੀ ਟੀਮ ਨੇ ਕਿਹਾ, ਮਹਾਂਦੋਸ਼ ਇਕ ਅਜਿਹੇ ਵਿਅਕਤੀ ‘ਤੇ ਕੀਤਾ ਜਾਂਦਾ ਹੈ ਜਿਸ ਕੋਲ ਇਸ ਨਾਲ ਸੰਬੰਧਿਤ ਅਹੁਦਾ ਹੈ, ਕਿਉਂਕਿ ਟਰੰਪ ਹੁਣ ਰਾਸ਼ਟਰਪਤੀ ਨਹੀਂ ਹਨ, ਇਸ ਲਈ ਉਹਨਾਂ ‘ਤੇ ਮਹਾਂਦੋਸ਼  ਪ੍ਰਕਿਰਿਆ ਨੂੰ ਨਹੀਂ ਚਲਾਇਆ ਜਾ ਸਕਦਾ।

ਟਰੰਪ ਨੂੰ ਭੇਜੇ ਇੱਕ ਪੱਤਰ ‘ਚ, ਰਸਕਿਨ ਨੇ ਕਿਹਾ, “ਦੋ ਦਿਨ ਪਹਿਲਾਂ ਤੁਸੀਂ ਇੱਕ ਜਵਾਬ ਦਾਇਰ ਕੀਤਾ ਸੀ, ਜਿਸ ‘ਚ ਮਹਾਂਦੋਸ਼ ਨਾਲ ਜੁੜੇ ਕਈ ਤੱਥਾਂ ਦੇ ਦੋਸ਼ਾਂ ਨੂੰ ਨਕਾਰਿਆ ਗਿਆ ਹੈ ।” ਰਸਕਿਨ ਨੇ ਪੱਤਰ ‘ਚ ਕਿਹਾ, ‘ਤੁਹਾਡੇ ਇਨ੍ਹਾਂ ਤੱਥਾਂ ਦੇ ਦੋਸ਼ਾਂ ਨੂੰ ਨਕਾਰਦਿਆਂ, ਮੈਂ ਤੁਹਾਨੂੰ 6 ਜਨਵਰੀ, 2021 ਦੀ ਘਟਨਾ ‘ਚ ਤੁਹਾਡੀ ਭੂਮਿਕਾ ਬਾਰੇ ਸਹੁੰ ਨਾਲ ਗਵਾਹੀ ਦੇਣ ਲਈ ਬੁਲਾਉਂਦਾ ਹਾਂ, ਸੈਨੇਟ ‘ਚ ਭਾਵੇਂ ਉਹ ਮਹਾਂਦੋਸ਼ ਦੀ ਸੁਣਵਾਈ ਦੌਰਾਨ ਜਾਂ ਪਹਿਲਾਂ ਗਵਾਹੀ ਦੇ ਸਕਦਾ ਹੈ। ਰਸਕਿਨ ਨੇ ਅੱਗੇ ਕਿਹਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸੋਮਵਾਰ 8 ਫਰਵਰੀ 2021 ਨੂੰ ਗਵਾਹੀ ਦਿਓ ਤੇ ਜੇ ਹੋ ਸਕੇ ਤਾਂ ਇਸ ਨੂੰ ਵੀਰਵਾਰ 11 ਫਰਵਰੀ 2021 ਤੋਂ ਅੱਗੇ ਦੇਰ ਨਾ ਕਰੋ। ਇਸ ਪੱਤਰ ‘ਤੇ ਸਾਬਕਾ ਰਾਸ਼ਟਰਪਤੀ ਦੇ ਸੀਨੀਅਰ ਵਕੀਲ ਜੇਸਨ ਮਿਲਰ ਨੇ ਕਿਹਾ ਕਿ ਟਰੰਪ ਗਵਾਹੀ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਸਾਬਕਾ ਰਾਸ਼ਟਰਪਤੀ ਗੈਰ ਸੰਵਿਧਾਨਕ ਸੁਣਵਾਈ ਦੌਰਾਨ ਗਵਾਹੀ ਨਹੀਂ ਦੇਣਗੇ।

ਜ਼ਿਕਰਯੋਗ ਹੈ ਕਿ ਮਿਲਰ ਦੇ ਬਿਆਨ ‘ਤੇ ਰਸਕਿਨ ਨੇ ਕਿਹਾ, “ਰਾਸ਼ਟਰਪਤੀ ਟਰੰਪ ਨੂੰ 6 ਜਨਵਰੀ ਦੀ ਘਟਨਾ ਦੇ ਸੰਬੰਧ ‘ਚ ਗਵਾਹੀ ਦੇਣ ਦਾ ਵਿਕਲਪ ਦਿੱਤਾ ਗਿਆ ਸੀ, ਪਰ ਟਰੰਪ ਨੇ ਇਸ ਤੋਂ ਇਨਕਾਰ ਕਰ ਦਿੱਤਾ। ਟਰੰਪ ਦੇ ਵਕੀਲ ਦੇ ਬਿਆਨ ਦੇ ਬਾਵਜੂਦ, ਅਮਰੀਕੀ ਸਰਕਾਰ ਵਿਰੁੱਧ ਹਥਿਆਰਬੰਦ ਹਿੰਸਾ ਭੜਕਾਉਣ ਦੇ ਕਿਸੇ ਵੀ ਦੋਸ਼ੀ ਨੂੰ ਖੁੱਲ੍ਹ ਤੇ ਇਮਾਨਦਾਰੀ ਨਾਲ ਗਵਾਹੀ ਦੇਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਹਾਲਾਂਕਿ, ਦੋਸ਼ੀ ਉਦੋਂ ਹੀ ਗਵਾਹੀ ਭਰਦਾ ਹੈ ਜਦੋਂ ਉਸ ਕੋਲ ਬਚਾਅ ਪੱਖ ‘ਚ ਕੁਝ ਕਹਿਣਾ ਹੁੰਦਾ ਹੈ।

- Advertisement -

TAGGED: , ,
Share this Article
Leave a comment