ਜੇਕਰ ਤੁਸੀ ਵੈਨਕੂਵਰ ਆਏ ਹੋ ਤੇ ਪੰਜਾਬੀ ਮਾਰਕੀਟ ਨਹੀਂ ਘੁੰਮੇ ਤਾਂ ਕੁਝ ਨਹੀਂ ਦੇਖਿਆ: ਟਰੂਡੋ

TeamGlobalPunjab
2 Min Read

ਸਰੀ: ਪੰਜਾਬੀ ਮਾਰਕੀਟ ਵੈਨਕੂਵਰ ਨੂੰ ਸਥਾਪਿਤ ਹੋਏ 50 ਸਾਲ ਹੋ ਗਏ ਹਨ। ਇਸ ਮਾਰਕੀਟ ਦੀ 50ਵੀਂ ਵਰ੍ਹੇਗੰਢ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਾਜ਼ਾਰ ਦੇ ਕਾਰੋਬਾਰੀਆਂ ਨੂੰ ਵਧਾਈ ਦਿੱਤੀ ਹੈ। ਇਸ ਮਾਰਕੀਟ ਵਿਚ ਪਹਿਲੇ ਪੰਜਾਬੀ ਬਿਜ਼ਨਸ ਨੇ ਮਈ 1970 ‘ਚ ਆਪਣੇ ਦਰਵਾਜ਼ੇ ਖੋਲ੍ਹੇ ਸਨ ਅਤੇ ਫਿਰ ਕੁਝ ਸਾਲਾਂ ਵਿਚ ਹੀ ਇਹ ਮਾਰਕੀਟ ਦੱਖਣੀ ਏਸ਼ੀਆਈ ਬਿਜ਼ਨਸ, ਸਮਾਜਿਕ ਅਤੇ ਸੱਭਿਆਚਾਰਕ ਜ਼ਿੰਦਗੀ ਦੀ ਪਹਿਚਾਣ ਬਣ ਗਈ।

ਇਸ ਮੌਕੇ ਹਰਜੀਤ ਸਿੰਘ ਸੱਜਣ ਨੇ ਟਵੀਟ ਕਰਦਿਆਂ ਲਿਖਿਆ, ‘ਜਿਵੇਂ ਕਿ ਅਸੀਂ ਪੰਜਾਬੀ ਮਾਰਕੀਟ ਦੀ 50 ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਆਓ ਇਸ ਦੇ ਇਤਿਹਾਸ ‘ਤੇ ਇੱਕ ਨਜ਼ਰ ਮਾਰੀਏ 1993 ਵਿਚ ਸਥਾਪਿਤ ਕੀਤਾ ਗਿਆ, ਇਹ ਸਟ੍ਰੀਟ ਬੋਰਡ ਦੱਖਣੀ ਏਸ਼ੀਆ ਤੋਂ ਬਾਹਰ ਪੰਜਾਬੀ ਭਾਸ਼ਾ ਦਾ ਪਹਿਲਾ ਬੋਰਡ ਸੀ। ਇਹ ਰੁਤਬਾ ਸਥਾਨਕ ਵਪਾਰੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਯਤਨਾਂ ਸਦਕਾ ਹੋਇਆ।


ਉੱਥੇ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਟਵੀਟ ਨੂੰ ਰਿ-ਟਵੀਟ ਕਰਦਿਆਂ ਲਿਖਿਆ, ‘ਜੇ ਤੁਸੀਂ ਵੈਨਕੂਵਰ ਗਏ ਹੋ ਪਰ ਪੰਜਾਬੀ ਮਾਰਕੀਟ ਨਹੀਂ ਘੁੰਮੇ ਤਾਂ ਤੁਸੀ ਕੁਝ ਨਹੀਂ ਦੇਖਿਆ। ਅੱਜ ਉਨ੍ਹਾਂ ਦੀ 50 ਵੀਂ ਵਰ੍ਹੇਗੰਢ ਹੈ ਅਤੇ ਮੈਂ ਉਨ੍ਹਾਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਜਿਨ੍ਹਾਂ ਨੇ ਇਸ ਅਦਭੁੱਤ ਮੀਲਪੱਥਰ ‘ਤੇ ਪਹੁੰਚਣ ਵਿਚ ਹਿੱਸਾ ਪਾਇਆ। ਮੈਂ ਵਾਪਸ ਇਥੇ ਆਕੇ ਤੁਹਾਨੂੰ ਸਾਰਿਆਂ ਨੂੰ ਮਿਲਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ।

https://www.facebook.com/PunjabiMarket/posts/552848325425680

- Advertisement -
Share this Article
Leave a comment