ਮੌਸਮ ਵਿਭਾਗ ਵੱਲੋਂ ਰੈਡ ਅਲਰਟ, ਪੰਜਾਬ ਤੇ ਚੰਡੀਗੜ੍ਹ ਸਣੇ ਉੱਤਰ ਭਾਰਤ ‘ਚ ਵਰ੍ਹੇਗੀ ਅੱਗ !

TeamGlobalPunjab
2 Min Read

ਨਵੀਂ ਦਿੱਲੀ: ਮੌਸਮ ਵਿਭਾਗ ( IMD ) ਨੇ ਉੱਤਰ ਭਾਰਤ ਦੇ 5 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਇੱਥੋਂ ਦੇ ਕਈ ਹਿੱਸਿਆਂ ਵਿੱਚ ਤਾਪਮਾਨ 45 ਡਿਗਰੀ ਸੈਲਸਿਅਸ ਤੋਂ ਉੱਪਰ ਜਾ ਸਕਦਾ ਹੈ। ਕੁੱਝ ਥਾਵਾਂ ‘ਤੇ ਤਾਂ ਤਾਪਪਾਨ 47 ਡਿਗਰੀ ਨੂੰ ਵੀ ਪਾਰ ਕਰ ਸਕਦਾ ਹੈ। IMD ਨੇ ਐਤਵਾਰ ਨੂੰ ਦਿੱਲੀ , ਪੰਜਾਬ , ਹਰਿਆਣਾ , ਚੰਡੀਗੜ੍ਹ ਅਤੇ ਰਾਜਸਥਾਨ ਲਈ ਅਗਲੇ ਦੋ ਤੋਂ ਤਿੰਨ ਦਿਨਾਂ ਲਈ ‘ਰੈੱਡ ਅਲਰਟ’ ਜਾਰੀ ਕੀਤਾ ਹੈ।

ਮੌਸਮ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਵਿਭਾਗ ਨੇ ਪੂਰਬੀ ਉੱਤਰ ਪ੍ਰਦੇਸ਼ ਲਈ ਲੂ ਨੂੰ ਲੈ ਕੇ ਆਰੇਂਜ ਚਿਤਾਵਨੀ ਵੀ ਜਾਰੀ ਕੀਤੀ ਹੈ। ਉਨ੍ਹਾਂ ਨੇ ਇਸ ਗੱਲ ਦੀ ਵੀ ਚਿਤਾਵਨੀ ਦਿੱਤੀ ਹੈ ਕਿ ਅਗਲੇ ਦੋ – ਤਿੰਨ ਦਿਨਾਂ ਵਿੱਚ ਕੁੱਝ ਹਿੱਸਿਆਂ ਵਿੱਚ ਤਾਪਮਾਨ 47 ਡਿਗਰੀ ਸੈਲਸਿਅਸ ਤੱਕ ਪਹੁੰਚ ਸਕਦਾ ਹੈ। ਇਸ ਗਰਮੀ ਦੇ ਮੌਸਮ ਵਿੱਚ ਪਹਿਲੀ ਵਾਰ ਹੈ ਜਦੋਂ ਲੂ ਨੂੰ ਲੈ ਕੇ ਰੈਡ ਅਲਰਟ ਜਾਰੀ ਕੀਤਾ ਗਿਆ ਹੈ।

ਰੈਡ ਅਲਰਟ ਲੋਕਾਂ ਨੂੰ ਆਗਾਹ ਕਰਣ ਲਈ ਜਾਰੀ ਕੀਤਾ ਗਿਆ ਹੈ ਕਿ ਉਹ ਦੁਪਹਿਰ ਇੱਕ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਘਰ ਤੋਂ ਬਾਹਰ ਨਹੀਂ ਨਿਕਲਣ ਕਿਉਂਕਿ ਉਸ ਵੇਲੇ ਧੁੱਪ ਦੀ ਤਪਸ਼ ਸਭ ਤੋਂ ਜ਼ਿਆਦਾ ਹੁੰਦੀ ਹੈ। ਗਰਮੀ ਤੋਂ ਰਾਹਤ ਸਿਰਫ 28 ਮਈ ਤੋਂ ਬਾਅਦ ਹੀ ਮੀਂਹ ਪੈਣ ਨਾਲ ਮਿਲ ਸਕਦੀ ਹੈ।

ਅਗਲੇ ਪੰਜ ਦਿਨਾਂ ਵਿੱਚ ਪੰਜਾਬ , ਹਰਿਆਣਾ , ਚੰਡੀਗੜ੍ਹ , ਦਿੱਲੀ , ਰਾਜਸਥਾਨ , ਉੱਤਰ ਪ੍ਰਦੇਸ਼ , ਮੱਧ ਪ੍ਰਦੇਸ਼ ਅਤੇ ਤੇਲੰਗਾਨ ਦੇ ਕੁੱਝ ਹਿੱਸੀਆਂ ਵਿੱਚ ਲੂ ਦੀ ਹਾਲਤ ਬਣੀ ਰਹੇਗੀ।

- Advertisement -

Share this Article
Leave a comment