ਟਰੂਡੋ ਦਾ ਵਿਦੇਸ਼ੀਆਂ ਲਈ ਸਖਤ ਫੈਸਲਾ! ਸਿਰਫ ਅਮਰੀਕੀ ਨਾਗਰਿਕ ਅਤੇ ਡਿਪਲੋਮੈਂਟ ਹੀ ਹੋ ਸਕਣਗੇ ਕੈਨੇਡਾ ਦਾਖਲ

TeamGlobalPunjab
1 Min Read

ਓਟਾਵਾ  : ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਕਾਰਨ ਵੱਖ ਵੱਖ ਦੇਸ਼ਾਂ ਵੱਲੋਂ ਵਿਦੇਸ਼ੀਆਂ ਦੀ ਐਂਟਰੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਗਈਆਂ ਹਨ। ਇਸ ਦੇ ਚਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਕੈਨੇਡਾ ਆਉਣ ਵਾਲਿਆਂ ਲਈ ਸਖਤ ਪ੍ਰਤੀਕਿਰਿਆ ਦਿੱਤੀ ਹੈ। ਜਾਣਕਾਰੀ ਮੁਤਾਬਿਕ ਟਰੂਡੋ ਨੇ ਗੈਰ ਨਾਗਰਿਕਾਂ ਦੀ ਕੈਨੇਡਾ ‘ਚ ਨੋ ਐਂਟਰੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣ ਕੈਨੇਡਾ ‘ਚ ਸਿਰਫ ਕੈਨੇਡੀਅਨ, ਡਿਪਲੋਮੈਂਟ ਅਤੇ ਅਮਰੀਕੀ ਨਾਗਰਿਕ ਹੀ ਦਾਖਲ ਹੋ ਸਕਣਗੇ।

- Advertisement -

ਦੱਸ ਦਈਏ ਕਿ ਟਰੂਡੋ ਵੱਲੋਂ ਕੈਨੇਡਾ ‘ਚ ਇਹ ਐਂਟਰੀ ਕੋਰੋਨਾ ਵਾਇਰਸ ਕਰਕੇ ਬੰਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਵੀ ਲੋਕ ਕੈਨੇਡਾ ‘ਚ ਬਾਹਰੋਂ ਆ ਰਹੇ ਹਨ ਉਨ੍ਹਾਂ ਦੀ ਹਵਾਈ ਅੱਡੇ ‘ਤੇ ਪਹਿਲਾਂ ਜਾਂਚ ਕੀਤੀ ਜਾਵੇ ਅਤੇ ਫਿਰ ਉਹ ਉਨ੍ਹਾਂ ਨੂੰ ਦਾਖਲ ਹੋਣ ਦਿੱਤਾ ਜਾਵੇਗਾ। ਇੱਥੇ ਹੀ ਬੱਸ ਨਹੀਂ ਇਸ ਤੋਂ  ਬਾਅਦ ਵੀ ਉਨ੍ਹਾਂ ਨੂੰ 14 ਦਿਨਾਂ ਲਈ ਵੱਖ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਸਕੂਲਾਂ, ਯੂਨੀਵਰਸਿਟੀਆਂ, ਅਤੇ ਹੋਰ ਕਾਰੋਬਾਰੀ ਸੰਸਥਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ।

Share this Article
Leave a comment