ਈਰਾਨ ਦੀਆਂ ਗਤੀਵਿਧੀਆਂ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਤੇ ਆਰਥਿਕਤਾ ਲਈ ਨਿਰੰਤਰ ਖਤਰਾ : ਬਾਇਡਨ

TeamGlobalPunjab
1 Min Read

 ਵਾਸ਼ਿੰਗਟਨ : – ਯੂਐਸ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ 1995 ‘ਚ ਈਰਾਨ ਦੁਆਰਾ ਲਗਾਈ ਗਈ ਰਾਸ਼ਟਰੀ ਐਮਰਜੈਂਸੀ ਰਾਜ ਨੂੰ ਇਕ ਸਾਲ ਲਈ ਵਧਾਉਣ ਦਾ ਐਲਾਨ ਕੀਤਾ ਹੈ।

 ਦੱਸ ਦਈਏ ਇਹ ਇਕ ਕਿਸਮ ਦਾ ਕਾਨੂੰਨੀ ਅਧਾਰ ਹੈ ਜਿਸ ਰਾਹੀਂ ਈਰਾਨ ‘ਤੇ ਪਰਮਾਣੂ ਹਥਿਆਰਾਂ ਤੇ ਅੱਤਵਾਦੀ ਸੰਗਠਨਾਂ ਦਾ ਸਮਰਥਨ ਕਰਨ ਲਈ ਵੱਖ ਵੱਖ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ।  ਅਮਰੀਕੀ ਰਾਸ਼ਟਰਪਤੀ ਵਲੋਂ ਜਾਰੀ ਬਿਆਨ ਅਨੁਸਾਰ, ਈਰਾਨ ਦੇ ਸੰਬੰਧ ‘ਚ ਰਾਸ਼ਟਰੀ ਐਮਰਜੈਂਸੀ ਐਕਟ ਦੀ ਧਾਰਾ 202 ਡੀ ਅਧੀਨ 15 ਮਾਰਚ 1995 ਨੂੰ ਲਾਗੂ ਕੀਤੀ ਗਈ ਨੈਸ਼ਨਲ ਐਮਰਜੈਂਸੀ 15 ਮਾਰਚ 2021 ਤੋਂ ਅੱਗੇ ਇੱਕ ਸਾਲ ਲਈ ਵਧਾ ਦਿੱਤੀ ਗਈ ਹੈ।

ਇਸਤੋਂ ਇਲਾਵਾ ਬਾਇਡਨ ਨੇ ਕਿਹਾ ਕਿ ਈਰਾਨ ਦੀਆਂ ਗਤੀਵਿਧੀਆਂ ਤੇ ਇਸ ਦੀਆਂ ਨੀਤੀਆਂ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ, ਵਿਦੇਸ਼ ਨੀਤੀ ਤੇ ਆਰਥਿਕਤਾ ਲਈ ਨਿਰੰਤਰ ਖਤਰਾ ਹਨ।

TAGGED: , ,
Share this Article
Leave a comment