ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਨਹੀਂ ਮਿਲੀ ਇਕਾਂਤਵਾਸ ਦੀ ਜਗ੍ਹਾ, ਦਰਖ਼ਤ ਹੀ ਬਣਗਿਆ ਫਿਰ ਆਈਸੋਲੇਸ਼ਨ ਵਾਰਡ, ਬਿਤਾਏ 11 ਦਿਨ

TeamGlobalPunjab
2 Min Read

ਤੇਲੰਗਾਨਾ: ਕੋਰੋਨਾ ਮਹਾਮਾਰੀ ਕਾਰਨ ਸਾਰਿਆਂ ਨੂੰ ਮੁਸ਼ੀਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਘਰਾਂ ‘ਚ ਰਹਿਣ ਲਈ ਮਜਬੂਰ ਹੋ ਰਹੇ ਹਨ।ਕੋਵਿਡ 19 ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ।ਜਿਸ ਕਾਰਨ ਹਸਪਤਾਲਾਂ ‘ਚ ਬੈੱਡ ਅਤੇ ਆਕਸੀਜਨ ਦੀ ਘਾਟ ਮੁਸ਼ਕੀਲਾਂ ‘ਚ ਹੋਰ ਵਾਧਾ ਕਰ ਰਹੀ ਹੈ।

ਮਾਹਿਰਾਂ ਦਾ ਕਹਿਣਾ ਹੈ ਜੇਕਰ ਕਿਸੇ ਨੂੰ ਹਲਕਾ ਬੁਖਾਰ, ਖੰਘ ਜਾਂ ਜ਼ੁਕਾਮ ਹੈ ਤਾਂ ਉਹ ਘਰ ‘ਚ ਹੀ ਅਲੱਗ ਕਮਰੇ ‘ਚ ਆਪਣੇ ਆਪ ਨੂੰ ਆਈਸੋਲੇਟ ਕਰਨ। ਪਰ ਜੇਕਰ ਕਿਸੇ ਕੋਲ ਕਮਰਾ ਹੀ ਇਕ ਹੋਵੇ, ਸਾਰਾ ਪਰਿਵਾਰ ਉਸ ‘ਚ ਇਕਠੇ ਰਹਿੰਦਾ ਹੋਵੇ ਤਾਂ ਉਹ ਅਲੱਗ ਕਿਵੇਂ ਰਹਿ ਸਕਦਾ ਹੈ।

ਕੁਝ ਇਸ ਤਰ੍ਹਾਂ ਦਾ ਹੀ ਦੇਖਣ ਨੂੰ ਮਿਲਿਆ  ਤੇਲੰਗਾਨਾ ਦੇ ਨਾਲਗੋਂਡਾ ਜ਼ਿਲ੍ਹੇ ‘ਚ ਜਿੱਥੇ ਇਕ 18 ਸਾਲਾ ਦਾ ਵਿਦਿਆਰਥੀ ਕੋਰੋਨਾ ਪਾਜ਼ੀਟਿਵ ਆਇਆ। ਪਿੰਡ ਦੇ ਵਾਲੰਟੀਅਰਜ਼ ਨੇ ਵਿਦਿਆਰਥੀ ਸ਼ਿਵਾ ਨੂੰ ਕਿਹਾ ਕਿ ਉਹ ਘਰ ‘ਚ ਹੀ ਰਹੇ ਅਤੇ ਆਪਣੇ ਪਰਿਵਾਰ ਤੋਂ ਵੱਖ ਰਹੇ। ਘਰ ਅਤੇ ਬਾਹਰ ਆਈਸੋਲੇਸ਼ਨ ਦੀ ਜਗ੍ਹਾ ਨਾ ਮਿਲਣ ਕਰਕੇ ਉਸਨੇ ਦਰਖ਼ਤ ‘ਤੇ ਹੀ ਆਪਣਾ ਬਸੇਰਾ ਕਰ ਲਿਆ।

ਸ਼ਿਵਾ ਨੇ ਦੱਸਿਆ ਕਿ ਦਰੱਖ਼ਤ ਦੀਆਂ ਟਾਹਣੀਆਂ ‘ਤੇ ਬਾਸ ਦੇ ਸਹਾਰੇ ਇਕ ਗੱਦਾ ਪਾ ਲਿਆ। ਇਹ ਦਰੱਖ਼ਤ ਉਨ੍ਹਾਂ ਦੇ ਘਰ ਦੇ ਵਿਹੜੇ ਵਿਚ ਹੀ ਹੈ। ਸ਼ਿਵਾ ਨੇ ਕਿਹਾ ਕਿ ਉਸ ਦੇ ਪਿੰਡ ‘ਚ ਕੋਈ ਆਈਸੋਲੇਸ਼ਨ ਸੈਂਟਰ ਨਹੀਂ ਹੈ। ਉਸ ਦੇ ਪਰਿਵਾਰ ‘ਚ 4 ਲੋਕ ਹਨ ਅਤੇ ਮੈਂ ਨਹੀਂ ਚਾਹੁੰਦਾ ਕਿਸੇ ਨੂੰ ਮੇਰੇ ਕਾਰਨ ਕੋਵਿਡ 19 ਹੋਵੇ। ਇਸ ਲਈ ਉਸ ਨੇ ਦਰੱਖ਼ਤ ‘ਤੇ ਖ਼ੁਦ ਨੂੰ ਵੱਖ ਕਰਨ ਦਾ ਫ਼ੈਸਲਾ ਲਿਆ।

- Advertisement -

Share this Article
Leave a comment