ਨਿਉ ਯਾਰਕ ‘ਚ ਇਕ ਭਾਰਤਵੰਸ਼ੀ ਨੇ ਆਪਣੀ 65 ਸਾਲਾਂ ਮਾਂ ਦੀ  ਹੱਤਿਆ ਅਤੇ ਯੌਨ ਸ਼ੋਸ਼ਣ ਦਾ ਕਬੂਲ ਕੀਤਾ ਦੋਸ਼

TeamGlobalPunjab
1 Min Read

ਨਿਊਯਾਰਕ: ਮਦਰਸ ਡੇਅ ਵਾਲੇ ਦਿਨ ਨਿਉ ਯਾਰਕ ‘ਚ ਇਕ ਭਾਰਤਵੰਸ਼ੀ ਤੇ  ਆਪਣੀ 65 ਸਾਲਾਂ ਮਾਂ ਦੀ ਉਨ੍ਹਾਂ ਦੇ ਘਰ ‘ਚ ਹੀ  ਹੱਤਿਆ ਅਤੇ ਯੌਨ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਗਿਆ ਹੈ।

28 ਸਾਲਾ  ਪੁਸ਼ਕਰ ਸ਼ਰਮਾ ਨੇ ਕਥਿਤ ਤੌਰ ‘ਤੇ ਸ਼ਨੀਵਾਰ ਸਵੇਰੇ ਬੇਲੇਰੋਸ ਮੈਨੋਰ  ਦੇ ਜਮੈਕਾ ਵਿਖੇ ਉਨ੍ਹਾਂ ਦੇ ਘਰ ਸੂਰਜ ਸ਼ਰਮਾ’ ਤੇ ਜਾਨਲੇਵਾ ਹਮਲਾ ਕੀਤਾ।  ਮੁਲਜ਼ਮ ‘ਤੇ ਆਪਣੀ ਮਾਂ ਨੂੰ ਪਿੱਛਿਓਂ ਫੜਨ, ਮੂੰਹ ਘੁੱਟਣ ਤੇ ਉਦੋਂ ਤਕ ਮੁੱਕੇ ਮਾਰਨ ਦਾ ਦੋਸ਼ ਹੈ ਕਿ ਜਦੋਂ ਤਕ ਕਿ ਉਹ ਜ਼ਮੀਨ ‘ਤੇ ਨਹੀਂ ਡਿੱਗੀ। ਜ਼ਮੀਨ ‘ਤੇ ਡਿੱਗ ਜਾਣ ਤੋਂ ਬਾਅਦ ਵੀ ਪੁੱਤਰ ਹਮਲਾ ਕਰਦਾ ਰਿਹਾ ਤੇ ਜਿਨਸੀ ਹਮਲਾ ਕਰਨ ਤੋਂ ਪਹਿਲਾਂ ਤਕ ਉਸ ਨੇ ਆਪਣੀ ਮਾਂ ‘ਤੇ ਹਮਲੇ ਕੀਤੇ। ਜਿਸਤੋਂ ਬਾਅਦ  ਪੀੜਿਤਾ ਦੀ ਮੌਤ ਹੋ ਗਈ।

ਇਕ ਅਪਰਾਧਿਕ ਸ਼ਿਕਾਇਤ ਦੇ ਅਨੁਸਾਰ, ਸ਼ੱਕੀ ਨੇ ਪੁਲਿਸ ਨੂੰ ਦੱਸਿਆ ਕਿ ਉਸ ‘ਤੇ ਕਿਸੇ ਨੂੰ ਨੁਕਸਾਨ ਪਹੁੰਚਾਉਣ ਦਾ ਜਨੂੰਨ ਸਵਾਰ ਸੀ। ਉਸ ਨੇ ਆਪਣੀ ਮਾਂ ਨੂੰ ਉਦੋਂ ਤਕ ਮਾਰਿਆ ਤੇ ਮੂੰਹ ਦੱਬੀ ਰੱਖਿਆ ਜਦੋਂ ਤਕ ਕਿ ਉਸ ਦੀ ਜਾਨ ਨਹੀਂ ਨਿਕਲ ਗਈ।ਖੂਨ ਨਾਲ ਲਥਪਥ, ਸ਼ਰਮਾ ਨੇ ਆਪਣਾ ਬਟੂਆ ਅਤੇ ਚਾਬੀਆਂ ਇਕੱਠੀਆਂ ਕਰਕੇ 105 ਵੇਂ ਪ੍ਰੀਸਿੰਕਟ ਵੱਲ ਚਲਾ ਗਿਆ ਜਿਥੇ ਉਸਨੇ  ਹਿੰਸਾ ਦੀ ਗੱਲ ਕਬੂਲ ਕੀਤੀ।

 

- Advertisement -

Share this Article
Leave a comment