ਅੱਜ ਪੰਜਾਬ ‘ਚ ਖੇਤੀ ਕਾਨੂੰਨਾਂ ਖ਼ਿਲਾਫ਼ ਹੋਵੇਗੀ ਪਹਿਲੀ ਮਹਾਪੰਚਾਇਤ

TeamGlobalPunjab
2 Min Read

ਜਗਰਾਉਂ: ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਇਸ ਨੂੰ ਹੋਰ ਮਜ਼ਬੂਤ ਬਣਾਉਣ ਲਈ ਕਿਸਾਨਾਂ ਵੱਲੋਂ ਵੱਖ-ਵੱਖ ਰਣਨੀਤੀਆਂ ਉਲੀਕੀਆਂ ਜਾ ਰਹੀਆਂ ਹਨ। ਜਿਸ ਦੇ ਤਹਿਤ ਅੱਜ ਪੰਜਾਬ ਵਿੱਚ ਪਹਿਲੀ ਵਾਰ ਕਿਸਾਨਾਂ ਦੀ ਮਹਾਪੰਚਾਇਤ ਹੋਣ ਜਾ ਰਹੀ ਹੈ। ਮਹਾਪੰਚਾਇਤ ਜਗਰਾਉਂ ਵਿੱਚ ਬੁਲਾਈ ਗਈ ਹੈ। ਜਿਸ ‘ਚ ਕਿਸਾਨ ਲੀਡਰ ਡਾ.ਦਰਸ਼ਨਪਾਲ ਸਣੇ ਹੋਰ ਵੱਡੇ ਚਿਹਰੇ ਸ਼ਾਮਲ ਹੋਣਗੇ।

ਪੰਜਾਬ ਵਿੱਚ ਪਹਿਲੀ ਵਾਰ ਹੋਣ ਵਾਲੀ ਕਿਸਾਨਾਂ ਦੀ ਮਹਾਪੰਚਾਇਤ ਅੰਦਰ ਵੱਡਾ ਇਕੱਠ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸੇ ਤਹਿਤ ਵੱਖ-ਵੱਖ ਪਿੰਡਾਂ ਚੋਂ ਕਿਸਾਨਾਂ ਨੂੰ ਮਹਾਪੰਚਾਇਤ ‘ਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਗਿਆ ਹੈ। ਅੱਜ ਦੀ ਇਸ ਮਹਾਂਪੰਚਾਇਤ ਅੰਦਰ ਕਈ ਵੱਡੀਆਂ ਰਣਨੀਤੀਆਂ ਉਲੀਕੀਆਂ ਜਾਣਗੀਆਂ।

ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਨੂੰ ਅੰਦੋਲਨ ਕਰਦੇ ਹੋਏ ਅੱਜ 78 ਦਿਨ ਹੋ ਗਏ ਹਨ। ਖੇਤੀ ਕਾਨੂੰਨ ਦੇ ਖ਼ਿਲਾਫ਼ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਡੈੱਡਲਾਕ ਦੀ ਸਥਿਤੀ ਬਣੀ ਹੋਈ ਹੈ। ਕਿਸਾਨ ਮੰਗ ਕਰ ਰਹੇ ਹਨ ਕਿ ਤਿੰਨ ਖੇਤੀ ਕਾਨੂੰਨ ਰੱਦ ਕੀਤੇ ਜਾਣ, ਪਰ ਸਰਕਾਰ ਇਨ੍ਹਾਂ ਵਿੱਚ ਸਿਰਫ਼ ਸੋਧਾਂ ਕਰਨ ਲਈ ਹੀ ਤਿਆਰ ਹੈ। ਜਿਸ ਦੇ ਤਹਿਤ ਹਰਿਆਣਾ ਵਿੱਚ ਵੀ ਮਹਾਪੰਚਾਇਤ ਬੁਲਾਈ ਗਈ ਸੀ। ਜਿਸ ਦੇ ਵਿਚ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਦਾਅਵਾ ਕੀਤਾ ਸੀ ਕਿ ਅੰਦੋਲਨ ਨੂੰ ਹੋਰ ਤੇਜ਼ ਬਣਾਉਣ ਦੇ ਲਈ ਪੂਰੇ ਦੇਸ਼ ਵਿਚ ਮਹਾਪੰਚਾਇਤਾਂ ਬੁਲਾਈਆਂ ਜਾਣਗੀਆਂ। ਇਸੇ ਲਈ ਅੱਜ ਪੰਜਾਬ ਦੇ ਜਗਰਾਉਂ ਵਿੱਚ ਮਹਾਪੰਚਾਇਤ ਸੱਦੀ ਗਈ ਹੈ।

Share this Article
Leave a comment