ਇੱਕ ਨਵੀਂ ਰਿਪੋਰਟ ਅਨੁਸਾਰ ਟੋਰਾਂਟੋ ਦੇ ਕਾਰੋਬਾਰ ਆਪਣੇ ਕਰਮਚਾਰੀਆਂ ਨੂੰ ਵਰਕ ਫਰੌਮ ਹੋਮ ਦੀ ਥਾਂ ਆਫਿਸ ਤੋਂ ਕੰਮ ਕਰਨ ਲਈ ਰਾਜ਼ੀ ਕਰਨ ਦੀਆਂ ਯੋਜਨਾਵਾਂ ਬਣਾ ਰਹੇ ਹਨ।
ਕਮਰਸ਼ੀਅਲ ਰੀਅਲ ਅਸਟੇਟ ਫਰਮ ਅਵਿਜ਼ਨ ਯੰਗ ਦਾ ਕਹਿਣਾ ਹੈ ਜਿਹੜੀਆਂ ਕੰਪਨੀਆਂ ਆਪਣੀ ਆਫਿਸ ਸਪੇਸ ਨੂੰ ਅੱਗੇ ਕਿਸੇ ਹੋਰ ਨੂੰ ਕਿਰਾਏ ਉੱਤੇ ਦੇਣਾ ਚਾਹੁੰਦੀਆਂ ਸਨ ਹੁਣ ਉਨ੍ਹਾਂ ਨੇ ਅਜਿਹਾ ਕਰਨਾ ਬੰਦ ਕਰ ਦਿੱਤਾ ਹੈ। ਫਰਮ ਦਾ ਕਹਿਣਾ ਹੈ ਕਿ 6 ਤਿਮਾਹੀਆਂ ਵਿੱਚ ਉਪਲਬਧ ਸਬਲੈਟ ਸਪੇਸ ਵਿੱਚ ਜਿੰਨੀ ਕਮੀ ਆਈ ਹੈ ਓਨੀ ਪਹਿਲਾਂ ਕਦੇ ਦਰਜ ਨਹੀਂ ਕੀਤੀ ਗਈ।
The latest from @AvisonYoung : When and how will we return to the office, what has tour activity been like, and where does the office market stand? These and more questions answered in their Greater Toronto Area Office Market Report. Read here: https://t.co/67LLxsDKW7
— Real Estate Forums (@re_forums) July 18, 2021
ਇਸ ਤਿਮਾਹੀ ਦੇ ਅੰਤ ਵਿੱਚ ਡਾਊਨਟਾਊਨ ਵਿੱਚ 3·2 ਮਿਲੀਅਨ ਸਕੁਏਅਰ ਫੁੱਟ ਜਾਂ 32 ਫੀਸਦੀ ਸਪੇਸ ਉਪਲਬਧ ਹੈ। ਅਵਿਜ਼ਨ ਯੰਗ ਦਾ ਕਹਿਣਾ ਹੈ ਕਿ ਇਹ ਇਸ ਗੱਲ ਦਾ ਸੰਕੇਤ ਹੈ ਕਿ ਟੋਰਾਂਟੋ ਦੇ ਕਾਰੋਬਾਰਾਂ ਨੂੰ ਉਮੀਦ ਹੈ ਕਿ ਜਲਦ ਹੀ ਵੱਧ ਤੋਂ ਵੱਧ ਕਰਮਚਾਰੀ ਆਫਿਸ ਪਰਤ ਆਉਣਗੇ। ਕੁੱਝ ਕੰਪਨੀਆਂ, ਜਿਨ੍ਹਾਂ ਵਿੱਚ ਟੀਐਮਐਕਸ ਗਰੁੱਪ ਤੇ ਇੰਟਲੈਕਸ ਟੈਕਨਾਲੋਜੀਜ਼ ਵੀ ਸ਼ਾਮਲ ਹਨ, ਨੇ ਮਾਰਕਿਟ ਵਿੱਚੋਂ ਸਬਲੈਟ ਸਪੇਸ ਨੂੰ ਜਾਂ ਤਾਂ ਹੌਲੀ ਹੌਲੀ ਕਰਕੇ ਤੇ ਜਾਂ ਫਿਰ ਇੱਕਠਿਆ ਖ਼ਤਮ ਕਰ ਦਿੱਤਾ ਹੈ।