ਔਰਤ ਨੇ ਚੁਕਿਆ ਘਾਤਕ ਕਦਮ , ਤੇਲ ਪਾ ਕਿ ਜੀਵਨ ਲੀਲਾ ਕੀਤੀ ਸਮਾਪਤ

navdeep kaur
2 Min Read

ਬਰਨਾਲਾ :ਔਰਤ ਘਰ ਦਾ ਗਹਿਣਾ ਹੁੰਦੀ ਹੈ। ਇੱਕ ਔਰਤ ਹੀ ਹੈ ਜੋ ਰਾਜੇ ਮਹਾਰਾਜਿਆਂ ਨੂੰ ਜਨਮ ਦਿੰਦੀ ਹੈ। ਆਪਣੇ ਅੰਦਰ ਕਈ ਦੁੱਖ ਛੁਪਾ ਕਿ ਰੱਖਦੀ ਹੈ। ਵੱਡੀਆਂ – ਵੱਡੀਆਂ ਪ੍ਰੇਸ਼ਾਨੀਆਂ ਨੂੰ ਆਪਣੇ ਮੂੰਹ ਤੇ ਨਹੀਂ ਆਉਣ ਦਿੰਦੀ। ਹਰ ਕਿਸੇ ਦੇ ਸੁੱਖ ਦਾ ਖ਼ਿਆਲ ਰੱਖਦੀ ਹੈ। ਦੱਸ ਦਿੰਦੇ ਹਾਂ ਇੱਕ ਅਜਿਹੀ ਦੁਖਦਾਈ ਘਟਨਾ ਬਰਨਾਲਾ ਤੋਂ ਸਾਹਮਣੇ ਆਈ ਹੈ। ਆਖ਼ਰਕਾਰ ਉਹ ਕਿਹੜਾ ਦੁੱਖ ਸੀ ਜਿਸ ਨੇ ਉਸ ਔਰਤ ਨੂੰ ਏਨਾ ਵੱਡਾ ਕਦਮ ਚੁੱਕਣ ਲਈ ਮਜ਼ਬੂਰ ਕਰ ਦਿੱਤਾ ਕਿ ਉਸ ਨੇ ਆਪਣੇ ਬੱਚਿਆਂ ਬਾਰੇ ਵੀ ਨਹੀਂ ਸੋਚਿਆ।
ਔਰਤ ਘਰ ਵਿੱਚ ਇਕੱਲੀ ਸੀ, ਪਤੀ ਕੰਮ ਤੇ ਗਿਆ ਸੀ ਤੇ ਬੱਚੇ ਸਕੂਲ ਗਏ ਹੋਏ ਸਨ। ਜਦੋਂ ਉਸ ਨੇ ਆਪਣੀ ਜੀਵਨਲੀਲਾ ਸਮਾਪਤ ਕਰਨ ਦਾ ਇਹ ਘਾਤਕ ਕਦਮ ਚੁੱਕਿਆ,,ਪੜੋਸੀਆਂ ਨੇ ਚੀਕਾਂ ਦੀ ਆਵਾਜ਼ ਸੁਣ ਕੇ ਪੌੜੀ ਲਗਾ ਕੇ ਦੇਖਿਆ ਤਾਂ ਔਰਤ ਦੀ ਦੇਹ 90 ਪ੍ਰਤਿਸ਼ਤ ਸੜ ਚੁੱਕੀ ਸੀ
ਜਾਣਕਾਰੀ ਮੁਤਾਬਕ ਮ੍ਰਿਤਕ ਔਰਤ 40 ਸਾਲਾ ਵੀਨਾ ਰਾਨੀ ਦੱਸੀ ਜਾ ਰਹੀ ਹੈ। ਜੋ ਬਰਨਾਲਾ ਦੇ ਕੱਚਾ ਰੋਡ ਦੇ ਨੇੜੇ ਦੇ ਰਿਹਾਇਸ਼ੀ ਇਲਾਕੇ ਵਿਚ ਰਹਿੰਦੀ ਸੀ ਤੇ 20 ਸਾਲ ਪਹਿਲਾਂ ਉਸਦਾ ਵਿਆਹ ਹੋਇਆ ਸੀ। ਔਰਤ ਦੀ ਅੱਗ ਨਾਲ ਸੜ ਕੇ ਮੌਕੇ ਤੇ ਹੀ ਮੌਤ ਹੋ ਗਈ। ਘਟਨਾ ਤੋ ਬਾਦ ਵੀਨਾ ਰਾਨੀ ਦੇ ਪਰਿਵਾਰ ਤੇ ਦੋ ਬੱਚੇ ਇਕ ਲੜਕਾ ਤੇ ਇਕ ਲੜਕੀ ਦਾ ਰੋ ਰੋ ਬੁਰਾ ਹਾਲ ਹੈ।
ਘਟਨਾਕ੍ਰਮ ਦੀ ਜਗ੍ਹਾ ਤੇ ਪਹੁੰਚੀ ਪੁਲਿਸ ਪ੍ਰਸ਼ਾਸਨ ਦੀ ਟੀਮ ਵੱਲੋ ਕਾਰਵਾਈ ਕੀਤਾ ਜਾ ਰਹੀ ਐ..ਮੌਕੇ ਤੇ ਫਾਰੈਸਿਕ ਲੈਬ ਤੇ ਫੋਟੋਗ੍ਰਾਫਰ ਏਕਸਪਰਟ ਵੀ ਪਹੁੰਚੇ ਜਿੰਨ੍ਹਾਂ ਵੱਲੋਂ ਹਰ ਸਬੂਤ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਡੀ ਐਸ ਪੀ ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਔਰਤ ਦੀ ਮ੍ਰਿਤਕ ਦੇਹ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ ਤੇ ਆਤਮਘਾਤ ਦੇ ਤਹਿਤ 174 ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

TAGGED: , , ,
Share this Article
Leave a comment