ਪ੍ਰਧਾਨ ਮੰਤਰੀ ਪ੍ਰਮੁੱਖ ਗਲੋਬਲ ਤੇਲ ਅਤੇ ਗੈਸ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਕਰਨਗੇ ਗੱਲਬਾਤ

TeamGlobalPunjab
5 Min Read

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 26 ਅਕਤੂਬਰ 2020 ਨੂੰ ਸ਼ਾਮ 5.30 ਵਜੇ ਵੀਡਿਓ ਕਾਨਫਰੰਸਿੰਗ ਜ਼ਰੀਏ ਨੀਤੀ ਆਯੋਗ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੁਆਰਾ ਆਯੋਜਿਤ ਸਲਾਨਾ ਪ੍ਰੋਗਰਾਮ ਵਿੱਚ ਪ੍ਰਮੁੱਖ ਗਲੋਬਲ ਤੇਲ ਅਤੇ ਗੈਸ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ।

ਭਾਰਤ ਆਲਮੀ ਤੇਲ ਅਤੇ ਗੈਸ ਖੇਤਰ ਵਿੱਚ ਇੱਕ ਮਹੱਤਵਪੂਰਨ ਦੇਸ਼ ਹੈ ਜੋ ਕੱਚੇ ਤੇਲ ਦਾ ਤੀਜਾ ਸਭ ਤੋਂ ਵੱਡਾ ਉਪਭੋਗਤਾ ਹੈ ਅਤੇ 4ਜੀ ਸਭ ਤੋਂ ਵੱਡਾ ਐੱਲਐੱਨੀ ਆਯਾਤਕ ਹੈ। ਆਲਮੀ ਤੇਲ ਅਤੇ ਗੈਸ ਮੁੱਲ ਲੜੀ ਵਿੱਚ ਇੱਕ ਸਰਗਰਮ ਉਪਭੋਗਤਾ ਅਤੇ ਅਹਿਮ ਹਿੱਸੇਦਾਰੀ ਲਈ ਇੱਕ ਸਰਗਰਮ ਅਤੇ ਵੋਕਲ ਹਿੱਸੇਦਾਰ ਤੱਕ ਭਾਰਤ ਦੀ ਯੋਗਤਾ ਲਈ ਭਾਰਤ ਦੀ ਲੋੜ ਦਾ ਅਹਿਸਾਸ ਕਰਦੇ ਹੋਏ ਨੀਤੀ ਆਯੋਗ ਨੇ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਨਾਲ ਆਲਮੀ ਤੇਲ ਅਤੇ ਗੈਸ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੇ ਪਹਿਲੇ ਗੋਲਮੇਜ਼ ਸੰਮੇਲਨ ਦੀ ਸ਼ੁਰੂਆਤ 2016 ਵਿੱਚ ਕੀਤੀ ਸੀ। ਇਸ ਸਮਾਗਮ ਦੀ ਸਫਲਤਾ ਲਗਭਗ 45-50 ਆਲਮੀ ਮੁੱਖ ਕਾਰਜਕਾਰੀ ਅਧਿਕਾਰੀਆਂ ਅਤੇ ਪ੍ਰਮੁੱਖ ਹਿਤਧਾਰਕਾਂ ਦੇ ਰੂਪ ਵਿੱਚ ਸ਼ਿਰਕਤ ਤੋਂ ਸਪਸ਼ਟ ਸੀ ਜੋ ਹਰ ਸਾਲ ਮਾਣਯੋਗ ਪ੍ਰਧਾਨ ਮੰਤਰੀ ਨਾਲ ਮੁੱਦਿਆਂ ਅਤੇ ਮੌਕਿਆਂ ਸਬੰਧੀ ਗੱਲਬਾਤ ਕਰਨ ਅਤੇ ਵਿਚਾਰ-ਵਟਾਂਦਰੇ ਲਈ ਇਕੱਠੇ ਹੋ ਕੇ ਆਲਮੀ ਤੇਲ ਅਤੇ ਗੈਸ ਖੇਤਰ ਨੂੰ ਅਕਾਰ ਦਿੰਦੇ ਹਨ। ਸਲਾਨਾ ਆਲਮੀ ਮੁੱਖ ਕਾਰਜਕਾਰੀ ਅਧਿਕਾਰੀਆਂ ਦੇ ਪ੍ਰਭਾਵ ਵਿਚਾਰ-ਵਟਾਂਦਰੇ, ਸੁਝਾਵਾਂ ਦੀ ਗੁਣਵੱਤਾ ਅਤੇ ਗੰਭੀਰਤਾ ਨੂੰ ਦੇਖਿਆ ਜਾ ਸਕਦਾ ਹੈ ਜਿਸ ਨਾਲ ਉਹ ਕਾਰਜ ਕਰਦੇ ਹਨ।

ਇਹ ਨੀਤੀ ਆਯੋਗ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੁਆਰਾ ਆਯੋਜਿਤ 5ਵਾਂ ਅਜਿਹਾ ਪ੍ਰੋਗਰਾਮ ਹੈ। ਇਸ ਸਾਲ ਦੇ ਆਯੋਜਨ ਵਿੱਚ ਪ੍ਰਮੁੱਖ ਤੇਲ ਅਤੇ ਗੈਸ ਕੰਪਨੀਆਂ ਦੇ ਲਗਭਗ 45 ਮੁੱਖ ਕਾਰਜਕਾਰੀ ਅਧਿਕਾਰੀ ਸ਼ਾਮਲ ਹੋਣਗੇ।

ਇਸ ਮੀਟਿੰਗ ਦਾ ਉਦੇਸ਼ ਬਿਹਤਰੀਨ ਪਿਰਤਾਂ ਨੂੰ ਸਮਝਣ, ਸੁਧਾਰਾਂ ’ਤੇ ਚਰਚਾ ਕਰਨ ਅਤੇ ਭਾਰਤੀ ਤੇਲ ਅਤੇ ਗੈਸ ਮੁੱਲ ਲੜੀ ਵਿੱਚ ਨਿਵੇਸ਼ ਵਿੱਚ ਤੇਜ਼ੀ ਲਿਆਉਣ ਲਈ ਰਣਨੀਤੀਆਂ ਦੀ ਜਾਣਕਾਰੀ ਦੇਣ ਲਈ ਇੱਕ ਆਲਮੀ ਮੰਚ ਪ੍ਰਦਾਨ ਕਰਨਾ ਹੈ। ਸਲਾਨਾ ਗੱਲਬਾਤ ਹੌਲ਼ੀ-ਹੌਲ਼ੀ ਨਾ ਸਿਰਫ਼ ਬੌਧਿਕ ਬਹਿਸ ਬਲਕਿ ਕਾਰਜਕਾਰੀ ਕਾਰਵਾਈ ਦੇ ਸਭ ਤੋਂ ਮਹੱਤਵਪੂਰਨ ਸਮਾਗਮਾਂ ਵਿੱਚੋਂ ਇੱਕ ਬਣ ਗਈ ਹੈ।

- Advertisement -

ਭਾਰਤ ਦੇ ਵਿਸ਼ਵ ਪੱਧਰ ’ਤੇ ਤੀਜੇ ਸਭ ਤੋਂ ਵੱਡੇ ਊਰਜਾ ਖਪਤਕਾਰ ਵਜੋਂ ਉਭਾਰ ਨਾਲ ਹੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਤੇਲ ਅਤੇ ਗੈਸ ਖੇਤਰ ਵਿੱਚ 2030 ਤੱਕ 300 ਬਿਲੀਅਨ ਡਾਲਰ ਤੋਂ ਵੱਧ ਦੇ ਨਿਵੇਸ਼ ਪ੍ਰਾਪਤ ਹੋਣ ਦੀ ਸੰਭਾਵਨਾ ਹੈ।

ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ, ਧਰਮੇਂਦਰ ਪ੍ਰਧਾਨ ਇਸ ਮੌਕੇ ’ਤੇ ਉਦਘਾਟਨੀ ਭਾਸ਼ਣ ਦੇਣਗੇ। ਉਦਘਾਟਨੀ ਭਾਸ਼ਣ ਦੇ ਬਾਅਦ ਇੱਕ ਵਿਆਪਕ ਪੇਸ਼ਕਾਰੀ ਹੋਵੇਗੀ ਜਿਸ ਵਿੱਚ ਤੇਲ ਅਤੇ ਗੈਸ ਖੇਤਰ ਦੀ ਝਲਕ ਪੇਸ਼ ਕੀਤੀ ਜਾਵੇਗੀ ਅਤੇ ਭਾਰਤੀ ਤੇਲ ਅਤੇ ਗੈਸ ਖੇਤਰ ਵਿੱਚ ਖਹਾਇਸ਼ਾਂ ਅਤੇ ਮੌਕਿਆਂ ਬਾਰੇ ਦੱਸਿਆ ਜਾਵੇਗਾ। ਇਸ ਤੋਂ ਬਾਅਦ ਗਲੋਬਲ ਮੁੱਖ ਕਾਰਜਕਾਰੀ ਅਧਿਕਾਰੀਆਂ ਅਤੇ ਮਾਹਿਰਾਂ ਨਾਲ ਗੱਲਬਾਤ ਸੈਸ਼ਨ ਹੋਵੇਗਾ। ਪ੍ਰਮੁੱਖ ਆਲਮੀ ਤੇਲ ਅਤੇ ਗੈਸ ਹਿਤਧਾਰਕਾਂ ਜਿਵੇਂ ਆਬੂ ਧਾਬੀ ਨੈਸ਼ਨਲ ਔਇਲ ਕੰਪਨੀ (ਏਡੀਐੱਨਓਸੀ) ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਯੂਏਈ ਦੇ ਉਦਯੋਗ ਅਤੇ ਉੱਨਤ ਟੈਕਨੋਲੋਜੀ ਮੰਤਰੀ ਮਹਾਮਹਿਮ ਡਾ. ਸੁਲਤਾਨ ਅਹਿਮਦ ਅਲ ਜਬੇਰ, ਕਤਰ ਦੇ ਊਰਜਾ ਮਾਮਲਿਆਂ ਦੇ ਰਾਜ ਮੰਤਰੀ, ਡਿਪਟੀ ਚੇਅਰਮੈਨ, ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ, ਕਤਰ ਪੈਟਰੋਲੀਅਮ ਮਹਾਮਹਿਮ ਸਾਦ ਸ਼ੇਰਿਦਾ ਅਲ-ਕਾਬੀ (H.E. Saad Sherida al-Kaabi), ਆਸਟਰੀਆ ਦੇ ਓਪੀਈਸੀ ਦੇ ਸਕੱਤਰ ਜਨਰਲ ਮਹਾਮਹਿਮ ਮੁਹੰਮਦ ਸਾਨੁਸੀ ਬਾਰਕਿੰਡੋ (H.E. Mohammad Sanusi Barkindo)ਤੇਲ ਅਤੇ ਗੈਸ ਖੇਤਰ ’ਤੇ ਆਪਣੇ ਵਿਚਾਰਾਂ ਰਾਹੀਂ ਸੈਸ਼ਨ ਦੀ ਅਗਵਾਈ ਕਰਨਗੇ।

ਰੋਸਨੈਫਟ, ਰੂਸ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ, ਡਾ. ਇਗੋਰ ਸੇਚਿਨ, ਬੀਪੀ ਲਿਮਿਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ, ਬਰਨਾਰਡ ਲੂਨੀ, ਟੋਟਲ ਐੱਸ. ਏ. ਫਰਾਂਸ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ, ਪੈਟਰਿਕ ਪੌਯਯੇਨੇ (Mr. Patrick Pouyanne), ਵੇਦਾਂਤਾ ਰਿਸੋਰਸ ਲਿਮਿਟਿਡ ਦੇ ਚੇਅਰਮੈਨ, ਅਨਿਲ ਅਗਰਵਾਲ, ਆਰਆਈਐੱਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ, ਅੰਤਰਰਾਸ਼ਟਰੀ ਊਰਜਾ ਏਜੰਸੀ, ਫਰਾਂਸ ਦੇ ਕਾਰਜਕਾਰੀ ਡਾਇਰੈਕਟਰ, ਡਾ. ਫਤਹਿ ਬਿਰੋਲ (Dr. Fatih Birol), ਇੰਟਰਨੈਸ਼ਨਲ ਐਨਰਜੀ ਫੋਰਮ, ਸਾਊਦੀ ਅਰਬ ਦੇ ਸਕੱਤਰ ਜਨਰਲ ਅਤੇ ਯੂਰੀ ਸੈਨਟੀਰੀਨ ਸਕੱਤਰ ਜਨਰਲ, ਜੀਈਸੀਐੱਫ ਜੋਸੇਫ ਮੈਕ ਮੋਨਿਗਲ ਵੀ ਮਾਣਯੋਗ ਪ੍ਰਧਾਨ ਮੰਤਰੀ ਨਾਲ ਜਾਣਕਾਰੀ ਸਾਂਝੀ ਕਰਨਗੇ। ਪ੍ਰਮੁੱਖ ਗੈਸ ਕੰਪਨੀਆਂ ਜਿਵੇਂ ਲਿਓਨਡੇਲ ਬੇਸਲ, ਟੇਲਯੂਰਿਯਨ, ਸ਼ਲੰਬਰਗਰ, ਬੇਕਰ ਹਿਊਜੇਸ, (Lyondell Basell, Tellurian, Schlumberger, Baker Hughes) ਜੇਰਾ, ਐਮਰਸਨ ਅਤੇ ਐਕਸ-ਕੋਲ, ਭਾਰਤੀ ਤੇਲ ਅਤੇ ਗੈਸ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਮਾਹਿਰ ਵੀ ਆਪਣੇ ਵਿਚਾਰ ਰੱਖਣਗੇ।

Share this Article
Leave a comment