Home / News / ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵੱਲੋਂ ਫ਼ੀਸ ਵਸੂਲੀ ਮਾਮਲੇ ‘ਚ ਇੱਕ ਵਾਰ ਮੁੜ ਜਾਗੀਆਂ ਮਾਪਿਆਂ ਦੀਆਂ ਉਮੀਦਾਂ

ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵੱਲੋਂ ਫ਼ੀਸ ਵਸੂਲੀ ਮਾਮਲੇ ‘ਚ ਇੱਕ ਵਾਰ ਮੁੜ ਜਾਗੀਆਂ ਮਾਪਿਆਂ ਦੀਆਂ ਉਮੀਦਾਂ

ਚੰਡੀਗੜ੍ਹ: ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵੱਲੋਂ ਫ਼ੀਸ ਵਸੂਲੀ ਮਾਮਲੇ ‘ਚ ਹਾਈਕੋਰਟ ਦਾ ਫੈਸਲਾ ਸਕੂਲਾਂ ਦੇ ਹੱਕ ‘ਚ ਆਉਣ ਤੋਂ ਬਾਅਦ ਇਕ ਵਾਰ ਮੁੜ ਤੋਂ ਮਾਪਿਆਂ ਦੀਆਂ ਉਮੀਦਾਂ ਜਾਗੀਆਂ ਹਨ। ਪੇਰੈਂਟਸ ਐਸੋਸੀਏਸ਼ਨ ਦੇ ਵਕੀਲ ਆਰ.ਐਸ ਬੈਂਸ ਨੇ ਜਾਣਕਾਰੀ ਦਿੱਤੀ ਕਿ ਸਿੰਗਲ ਬੈਂਚ ਦੇ ਫ਼ੈਸਲੇ ਖ਼ਿਲਾਫ਼ ਹੁਣ ਡਬਲ ਬੈਂਚ ਦੇ ਵਿੱਚ ਐਪਲੀਕੇਸ਼ਨ ਲਗਾਈ ਹੈ ਜੇਕਰ ਇਸ ਨੂੰ ਰਿਜੈਕਟ ਕੀਤਾ ਜਾਂਦਾ ਹੈ ਤਾਂ ਫਿਰ ਫ਼ੀਸ ਵਸੂਲੀ ਦਾ ਮਾਮਲਾ ਸੁਪਰੀਮ ਕੋਰਟ ਪਹੁੰਚਾਇਆ ਜਾਵੇਗਾ।

ਡਬਲ ਬੈਂਚ ਮੂਹਰੇ ਪੇਸ਼ ਕੀਤੀ ਗਈ ਅਰਜ਼ੀ ਵਿੱਚ ਦਾਅਵਾ ਕੀਤਾ ਹੈ ਕਿ ਸਿੰਗਲ ਬੈਂਚ ਦਾ ਫੈਸਲਾ ਸਹੀ ਨਹੀਂ ਹੈ। ਵਕੀਲ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਅਪੀਲ ਫਾਈਲ ਤਾਂ ਹੋ ਚੁੱਕੀ ਹੈ ਪਰ ਸੁਣਵਾਈ ਦੇ ਲਈ ਸਵੀਕਾਰ ਨਹੀਂ ਹੋਈ, ਜੇਕਰ ਇਹ ਸਵੀਕਾਰ ਹੋ ਜਾਂਦੀ ਹੈ ਤਾਂ ਡਬਲ ਬੈਂਚ ਦੇ ਕੋਲ ਮਾਪਿਆਂ ਦੀਆਂ ਸਾਰੀਆਂ ਮੁਸ਼ਕਿਲਾਂ ਦੱਸੀਆਂ ਜਾਣਗੀਆਂ।

ਇਸ ਤੋਂ ਪਹਿਲਾਂ ਸਿੰਗਲ ਬੈਂਚ ਨੇ ਫੈਸਲਾ ਸੁਣਾਇਆ ਸੀ ਕਿ ਪ੍ਰਾਈਵੇਟ ਸਕੂਲ ਮਾਪਿਆਂ ਦੇ ਕੋਲੋਂ ਲਾਕਡਾਊਨ ਦੌਰਾਨ 100 ਫ਼ੀਸਦੀ ਫ਼ੀਸ ਵਸੂਲ ਕਰ ਸਕਦਾ ਹੈ ਜਿਸ ਵਿੱਚ ਐਡਮਿਸ਼ਨ ਫ਼ੀਸ ਟਿਊਸ਼ਨ ਫ਼ੀਸ ਵੀ ਸ਼ਾਮਲ ਕੀਤੀ ਜਾ ਸਕਦੀ ਹੈ।

ਹਾਈਕੋਰਟ ਦੇ ਇਸ ਫੈਸਲੇ ਤੋਂ ਮਾਪੇ ਕਾਫੀ ਨਿਰਾਸ਼ ਹੋਏ ਸਨ ਮਾਪਿਆਂ ਦਾ ਦਾਅਵਾ ਹੈ ਕਿ ਜੇਕਰ ਸਕੂਲ ਨਹੀਂ ਲੱਗੇ ਕੋਈ ਕਲਾਸ ਨਹੀਂ ਲੱਗੀ ਤਾਂ ਫੀਸ ਵੀ ਕਿਉਂ ਦਿੱਤੀ ਜਾਵੇ।

ਪੰਜਾਬ ਸਰਕਾਰ ਨੇ ਵੀ ਦਾਅਵਾ ਕੀਤਾ ਹੈ ਕਿ ਹਾਈਕੋਰਟ ਦੇ ਸਿੰਗਲ ਬੈਂਚ ਦੇ ਫੈਸਲੇ ਨੂੰ ਡਬਲ ਬੈਂਚ ਵਿਚ ਚੁਣੌਤੀ ਦਿੱਤੀ ਜਾਵੇਗੀ ਪਰ ਪੰਜਾਬ ਸਰਕਾਰ ਇਸ ਤੋਂ ਪਹਿਲਾਂ ਡਬਲ ਬੈਂਚ ਕੋਲ ਪਹੁੰਚਦੀ ਮਾਪਿਆਂ ਵੱਲੋਂ ਪਹਿਲਾਂ ਹੀ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ।

Check Also

ਮੁੱਖ ਮੰਤਰੀ ਨੇ ਖੇਤੀ ਕਾਨੂੰਨਾਂ ਬਾਰੇ ਵਕੀਲਾਂ ਤੇ ਕਿਸਾਨ ਯੂਨੀਅਨਾਂ ਦੇ ਕਾਨੂੰਨੀ ਨੁਮਾਇੰਦਿਆਂ ਕੋਲੋਂ ਸੁਝਾਅ ਮੰਗੇ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਅਗਲੀ …

Leave a Reply

Your email address will not be published. Required fields are marked *