ਸਵੇਜ ਨਹਿਰ ’ਚ ਫਸੇ ਜਹਾਜ਼ ਦੀ ਵਜ੍ਹਾ ਨਾਲ ਜਹਾਜ਼ ਚਲਾਉਣ ਵਾਲੀਆਂ ਕੰਪਨੀਆਂ ਦਾ ਹੋ ਰਿਹੈ ਨੁਕਸਾਨ

TeamGlobalPunjab
1 Min Read

ਵਰਲਡ ਡੈਸਕ : ਕਈ ਦਿਨਾਂ ਦੀ ਮੁਸ਼ਕਿਲ ਤੋਂ ਬਾਅਦ ਈਜ਼ਿਪਟ ਦੀ ਸਵੇਜ ਨਹਿਰ ’ਚ ਫਸੇ ਵਿਸ਼ਾਲ ਮਾਲਵਾਹਕ ਜਹਾਜ਼ ਨੂੰ ਬੀਤੇ ਸੋਮਵਾਰ ਨੂੰ ਫਿਰ ਤੋਂ ਚਾਲੂ ਕਰ ਲਿਆ ਗਿਆ ਹੈ। ਇਹ ਜਹਾਜ਼ ਪਿਛਲੇ ਮੰਗਲਵਾਰ ਤੋਂ ਫਸਿਆ ਹੋਇਆ ਸੀ। ਸਵੇਜ ਨਹਿਰ ’ਚ ਸੇਵਾਵਾਂ ਦੇਣ ਵਾਲੀ ਕੰਪਨੀ ਲੈਥ ਏਜੰਸੀਸਿਜ਼ ਨੇ ਸੋਮਵਾਰ ਸਵੇਰੇ ਦੱਸਿਆ ਕਿ ਫਸੇ ਹੋਏ ਜਹਾਜ਼ ਨੂੰ 10 ਟਗਬੋਟ ਦੀ ਮਦਦ ਨਾਲ ਕੱਢਣ ਦੀ ਕੋਸ਼ਿਸ਼ ’ਚ ਥੋੜ੍ਹੀ ਸਫਲਤਾ ਮਿਲੀ ਹੈ।

ਸਵੇਜ ਨਹਿਰ ਅਥਾਰਟੀ ਦੇ ਮੁਖੀ ਲੈਫਟੀਨੈਂਟ ਜਨਰਲ ਓਸਾਮਾ ਰਬੇਈ ਨੇ ਕਿਹਾ ਕਿ ਸੋਮਵਾਰ ਦੀ ਸਵੇਰ ਤਕ ਜਹਾਜ਼ ਨੂੰ ਕੱਢਣ ਦਾ ਕੰਮ ਜਾਰੀ ਹੈ। ਸੈਟੇਲਾਈਟ ਅੰਕੜਿਆਂ ਮੁਤਾਬਕ ਜਹਾਜ਼ ਉਸੇ ਸਥਾਨ ’ਤੇ ਫਸਿਆ ਹੈ।

ਦੱਸ ਦਈਏ ਕਿ ਬੀਤੇ ਮੰਗਲਵਾਰ ਨੂੰ ਫਸੇ ਇਸ ਜਹਾਜ਼ ਦੀ ਵਜ੍ਹਾ ਨਾਲ ਇਸ ਰਸਤੇ ’ਤੇ ਜਹਾਜ਼ ਚਲਾਉਣ ਵਾਲੀਆਂ ਕੰਪਨੀਆਂ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ। ਇਕ ਅਨੁਮਾਨ ਅਨੁਸਾਰ ਜਹਾਜ਼ ਫਸਣ ਨਾਲ ਰੋਜ਼ਾਨਾ 9 ਅਰਬ ਡਾਲਰ ਦਾ ਨੁਕਸਾਨ ਹੋ ਰਿਹਾ ਹੈ।

TAGGED:
Share this Article
Leave a comment