ਅਕਸ਼ੈ ਕੁਮਾਰ ਤੇ ਕਪਿਲ ਸ਼ਰਮਾ ‘ਚ ਦੂਰੀ ਖਤਮ, ਫਿਰ ਵੀ ਇਕ ਦੂਜੇ ਨੂੰ ਦੱਸਿਆ ‘ਬੇਵਫ਼ਾ’

TeamGlobalPunjab
3 Min Read

ਨਵੀਂ ਦਿੱਲੀ- ਅਕਸ਼ੈ ਕੁਮਾਰ ਅਤੇ ਕਪਿਲ ਸ਼ਰਮਾ ਵਿਚਾਲੇ ਦੂਰੀਆਂ ਵਧਣ ਦੀਆਂ ਖਬਰਾਂ ਆ ਰਹੀਆਂ ਸਨ। ਹਾਲਾਂਕਿ ਹੁਣ ਅਕਸ਼ੇ ਕੁਮਾਰ ਇੱਕ ਵਾਰ ਫਿਰ ਦ ਕਪਿਲ ਸ਼ਰਮਾ ਸ਼ੋਅ ਵਿੱਚ ਨਜ਼ਰ ਆਏ। ਇਸ ਵਾਰ ਉਹ ਜੈਕਲੀਨ ਫਰਨਾਂਡੀਜ਼, ਕ੍ਰਿਤੀ ਸੈਨਨ ਅਤੇ ਅਰਸ਼ਦ ਵਾਰਸੀ ਦੇ ਨਾਲ ਨਜ਼ਰ ਆਏ ਹਨ। ਉਹ ਇਸ ਮੌਕੇ ‘ਤੇ ਬੱਚਨ ਪਾਂਡੇ ਫਿਲਮ ਦੀ ਪ੍ਰਮੋਸ਼ਨ ਲਈ ਪਹੁੰਚੇ ਸਨ।

ਪਿਛਲੇ ਮਹੀਨੇ ਖ਼ਬਰ ਆਈ ਸੀ ਕਿ ਕਪਿਲ ਸ਼ਰਮਾ ਅਤੇ ਅਕਸ਼ੇ ਕੁਮਾਰ ਦਾ ਵਿਵਾਦ ਹੋ ਗਿਆ ਹੈ। ਹੁਣ ਲੰਬੇ ਇੰਤਜ਼ਾਰ ਤੋਂ ਬਾਅਦ ਦੋਹਾਂ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਆਈ ਹੈ। ਦੋਹਾਂ ਨੇ ਆਪਣੀ ਦੂਰੀ ਸੁਲਝਾ ਲਈ ਹੈ।

ਦਿ ਕਪਿਲ ਸ਼ਰਮਾ ਸ਼ੋਅ ਦੇ ਆਉਣ ਵਾਲੇ ਐਪੀਸੋਡ ‘ਚ ਅਕਸ਼ੇ ਕੁਮਾਰ ਮਹਿਮਾਨ ਦੇ ਰੂਪ ‘ਚ ਨਜ਼ਰ ਆਉਣਗੇ। ਇਸ ਸ਼ੋਅ ‘ਚ ਅਕਸ਼ੈ ਕੁਮਾਰ, ਕ੍ਰਿਤੀ ਸੈਨਨ, ਜੈਕਲੀਨ ਫਰਨਾਂਡੀਜ਼ ਅਤੇ ਅਰਸ਼ਦ ਵਾਰਸੀ ਨਜ਼ਰ ਆਏ। ਇਸ ਮੌਕੇ ਅਕਸ਼ੈ ਕੁਮਾਰ ਕਾਫੀ ਸ਼ਾਨਦਾਰ ਨਜ਼ਰ ਆਏ। ਉਨ੍ਹਾਂ ਨੇ ਇਸ ਮੌਕੇ ‘ਤੇ ਖੂਬ ਮਸਤੀ ਵੀ ਕੀਤੀ। ਅਕਸ਼ੈ ਕੁਮਾਰ ਨੇ ਚਿੱਟੇ ਰੰਗ ਦੀ ਕਮੀਜ਼ ਅਤੇ ਬਲੈਕ ਪੈਂਟ ਪਾਈ ਹੋਈ ਸੀ। ਕ੍ਰਿਤੀ ਸੈਨਨ ਦੀ ਆਰੇਂਜ ਕਲਰ ਦੀ ਡਰੈੱਸ ਪਾਈ ਹੋਈ ਸੀ, ਜਦਕਿ ਜੈਕਲੀਨ ਫਰਨਾਂਡੀਜ਼ ਨੇ ਸਾੜ੍ਹੀ ਪਾਈ ਹੋਈ ਸੀ। ਇਸ ਤੋਂ ਪਹਿਲਾਂ ਅਕਸ਼ੇ ਕੁਮਾਰ ਅਤੇ ਕਪਿਲ ਸ਼ਰਮਾ ਆਪਣੀ ਦੂਰੀ ਮਿਟਾ ਚੁੱਕੇ ਹਨ।

ਦਰਅਸਲ ਅਕਸ਼ੇ ਕੁਮਾਰ ਅਤੇ ਕਪਿਲ ਸ਼ਰਮਾ ਦਾ ਇੱਕ ਵੀਡੀਓ ਲੀਕ ਹੋਇਆ ਸੀ। ਵੀਡੀਓ ਵਿੱਚ ਕਪਿਲ ਸ਼ਰਮਾ ਅਕਸ਼ੇ ਕੁਮਾਰ ਦੇ ਪੀਐਮ ਨਰਿੰਦਰ ਮੋਦੀ ਦੇ ਇੰਟਰਵਿਊ ਦਾ ਮਜ਼ਾਕ ਉਡਾ ਰਹੇ ਸਨ। ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਦੇ ਲੀਕ ਹੋਣ ਤੋਂ ਬਾਅਦ ਅਕਸ਼ੇ ਕੁਮਾਰ ਗੁੱਸੇ ਵਿੱਚ ਆ ਗਏ ਸਨ। ਅਕਸ਼ੈ ਕੁਮਾਰ ਦੇ ਕਹਿਣ ‘ਤੇ ਉਸ ਕਲਿੱਪ ਨੂੰ ਸ਼ੋਅ ‘ਚ ਨਹੀਂ ਰੱਖਿਆ ਗਿਆ ਸੀ ਪਰ ਇਹ ਯੂ-ਟਿਊਬ ਅਤੇ ਹੋਰ ਸੋਸ਼ਲ ਮੀਡੀਆ ‘ਤੇ ਦਿਖਾਈ ਦਿੱਤੀ ਸੀ। ਅਕਸ਼ੇ ਕੁਮਾਰ ਨੂੰ ਇਹ ਗੱਲ ਪਸੰਦ ਨਹੀਂ ਆਈ ਇਸ ਤੋਂ ਬਾਅਦ ਅਕਸ਼ੇ ਕੁਮਾਰ ਨੇ ਕਪਿਲ ਸ਼ਰਮਾ ਦੇ ਸਪੱਸ਼ਟੀਕਰਨ ਤੱਕ ਸ਼ੋਅ ਵਿੱਚ ਸ਼ੂਟ ਕਰਨ ਤੋਂ ਇਨਕਾਰ ਕਰ ਦਿੱਤਾ।

- Advertisement -

ਅਕਸ਼ੇ ਕੁਮਾਰ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵਿੱਚ ਉਹ ਕਪਿਲ ਸ਼ਰਮਾ ਨਾਲ ਮਸਤੀ ਕਰਦੇ ਵੀ ਨਜ਼ਰ ਆ ਰਹੇ ਹਨ। ਦੋਵੇਂ ਇੱਕ ਦੂਜੇ ਨੂੰ ਬੇਵਫ਼ਾ ਕਹਿ ਰਹੇ ਹਨ ਅਤੇ ਫੈਨਜ਼ ਨੂੰ ਰੀਲ ਬਣਾਨ ਦੀ ਅਪੀਲ ਵੀ ਕਰ ਰਹੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment