ਬਿਕਰਮ ਮਜੀਠੀਆ ਨੇ ਆਮ ਆਦਮੀ ਪਾਰਟੀ ‘ਤੇ ਲਗਾਏ ਗੰਭੀਰ ਦੋਸ਼

Rajneet Kaur
3 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀਰਵਾਰ ਮਾਨ ਸਰਕਾਰ ‘ਤੇ ਮਾਈਨਿੰਗ ਨੂੰ ਲੈ ਕੇ ਨਿਸ਼ਾਨੇ ‘ਤੇ ਲਿਆ ਹੈ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ 11 ਮਹੀਨਿਆਂ ‘ਚ ਭਗਵੰਤ ਮਾਨ ਸਰਕਾਰ ਸਭ ਤੋਂ ਵੱਡੀ ਬੇਈਮਾਨ ਬਣ ਕੇ ਉਭਰੀ ਹੈ।  ਬਿਕਰਮ ਸਿੰਘ ਮਜੀਠੀਆ ਨੇ ਮਾਨ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਵੱਡੇ ਘਪਲੇ ਦਾ ਖੁਲਾਸਾ ਕੀਤਾ ਹੈ।

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ  ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਕਰੋੜਾ ਰੁਪਏ ਦਾ ਘਪਲਾ ਕੀਤਾ ਜਾ ਹੈ ਜੋ ਕਿ ਬਾਹਰੀ ਸੂਬਿਆਂ ਦੀਆਂ ਚੋਣਾਂ ਦੌਰਾਨ ਪ੍ਰਚਾਰ ਉੱਤੇ ਖਰਚੇ ਹਨ। ਇਸ ਤੋਂ ਇਲਾਵਾ ਅਕਾਲੀ ਆਗੂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਇਹ ਲੁੱਟ ਕੇ ਦਿੱਲੀ ਲੈ ਕੇ ਜਾ ਰਹੇ ਹਨ।

ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਮਾਇਨਿੰਗ ਦੇ ਰਾਹੀਂ ਕਰੋੜਾਂ ਰੁਪਏ ਕਮਾ ਰਹੀ ਹੈ। ਸੂਬਾ ਸਰਕਾਰ ਨੇ ਮਾਇਨਿੰਗ ਦੇ ਠੇਕੇ ਉਨ੍ਹਾਂ ਨੂੰ ਦਿੱਤੇ ਹਨ ਜਿਹੜੇ ਲੋਕਾਂ ਉੱਤੇ ਪਹਿਲਾ ਹੀ ਭ੍ਰਿਸ਼ਟਚਾਰ ਦੇ ਮਾਮਲੇ ਦਰਜ ਹਨ। ਮਾਨ ਸਰਕਾਰ ਨੇ ਭਗੌੜੇ ਮੁਲਜ਼ਮ ਰਾਕੇਸ਼ ਚੌਧਰੀ ਨੂੰ ਮੋਹਾਲੀ ਤੋਂ ਲੈ ਕੇ ਰੋਪੜ ਤੱਕ ਦੇ ਮਾਇਨਿੰਗ ਦੇ ਠੇਕੇ ਦਿੱਤੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਰਾਕੇਸ਼ ਖਿਲਾਫ ਗ੍ਰਿਫ਼ਤਾਰੀ ਆਰਡਰ ਜਾਰੀ ਹੋਏ ਸਨ ਉਨ੍ਹਾਂ ਦਾ ਲਾਇੰਸੈਂਸ ਕਿਵੇ ਰੀਨਿਊ ਕੀਤਾ ਗਿਆ।  ਅਕਾਲੀ ਆਗੂ ਮਜੀਠੀਆ ਦਾ ਕਹਿਣਾ ਹੈ ਕਿ ਚੌਧਰੀ ਦੀ ਸੀਬੀਆਈ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ। ਸਾਬਕਾ ਸੀਐੱਮ ਚੰਨੀ ਦੇ ਸਮੇਂ ਰਾਕੇਸ਼ ਚੌਧਰੀ ਠੇਕੇਦਾਰ ਸੀ ਜਿਸ ਨੇ ਕਰੋੜਾਂ ਰੁਪਏ ਦਾ ਖਾਧੇ ਹਨ।

ਮਜੀਠੀਆ ਨੇ ਕਿਹਾ ਕਿ ਮਾਨ ਸਰਕਾਰ ਨੇ ਐਕਸਾਈਜ਼ ਪਾਲਿਸੀ ਘਪਲੇ ਤੋਂ ਵੀ ਵੱਡਾ ਘਪਲਾ ਕੀਤਾ ਹੈ, ਜੋ ਕਿ 500 ਕਰੋੜ ਰੁਪਏ ਦਾ ਹੈ। ਉਨ੍ਹਾਂ ਕਿਹਾ ਕਿ ਜ਼ੀਰਾ ਫੈਕਟਰੀ ਉਪਰ ਐਕਸ਼ਨ ਕਿਉਂ ਨਹੀਂ ਲਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕੱਟੜ ਇਮਾਨਦਾਰ ਹੋਣ ਦਾ ਦਾਅਵਾ ਭਰਦੀ ਹੈ ਤਾਂ ਫਿਰ ਇਸ ਨੇ ਮਾਈਨਿੰਗ ਵਿਭਾਗ ਤੋਂ ਹਰਜੋਤ ਬੈਂਸ ਨੂੰ ਕਿਉਂ ਹਟਾਇਆ। ਅਕਾਲੀ ਆਗੂ ਨੇ ਚੁਟਕੀ ਲੈਂਦਿਆਂ ਕਿਹਾ ਕਿ ਇਹ ਨਵੇਂ ਹਨੀ ਅਤੇ ਚੰਨੀ ਆ ਗਏ ਹਨ, ਕੇਜਰੀਵਾਲ, ਹਨੀ ਅਤੇ ਭਗਵੰਤ ਮਾਨ, ਚੰਨੀ ਹੈ।ਉਨ੍ਹਾਂ ਕਿਹਾ ਕਿ  ਪੰਜਾਬ ਦੇ ਨੌਜਵਾਨ ਨੌਕਰੀਆਂ ਲਈ ਦਰ-ਦਰ ਠੋਕਰਾ ਖਾ ਰਹੇ ਹਨ।  ਨੌਜਵਾਨਾਂ ਨੂੰ ਨੌਕਰੀਆਂ ਨਹੀਂ ਦਿੱਤੀਆ ਜਾ ਰਹੀਆਂ ਹਨ।  ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਸਨ ਜੋ ਕਦੇ ਪੂਰੇ ਨਹੀ ਹੋ ਸਕਦੇ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment