ਜੋਅ ਬਾਇਡਨ ਦੀ ਛਾਤੀ ਤੋਂ ਹਟਾਇਆ ਗਿਆ ਕੈਂਸਰ ਦਾ ਜ਼ਖ਼ਮ

Rajneet Kaur
2 Min Read

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਛਾਤੀ ’ਤੇ ਬਣੇ ਜ਼ਖਮ ਬੇਸਲ ਸੈੱਲ ਕਾਰਸੀਨੋਮਾ ਨੂੰ 16 ਫਰਵਰੀ ਨੂੰ ਸਫਲਤਾਪੂਰਵਕ ਹਟਾ ਦਿੱਤਾ ਗਿਆ। ਇਹ ਇਕ ਤਰ੍ਹਾਂ ਦਾ ਚਮੜੀ ਦਾ ਕੈਂਸਰ ਹੈ। ਵ੍ਹਾਈਟ ਹਾਊਸ ਦੇ ਡਾਕਟਰ ਕੇਵਿਨ ਓਕਾਨਰ ਨੇ ਦੱਸਿਆ ਕਿ 16 ਫਰਵਰੀ ਨੂੰ ਰਾਸ਼ਟਰਪਤੀ ਦੀ ਸਰੀਰਕ ਜਾਂਚ ਦੌਰਾਨ ਕੈਂਸਰ ਦੇ ਸਾਰੇ ਟਿਸ਼ੂ ਨੂੰ ਸਫਲਤਾਪੂਰਵਕ ਹਟਾ ਦਿੱਤਾ ਗਿਆ ਸੀ। ਉਨ੍ਹਾਂ ਨੇ 80 ਸਾਲਾ ਬਾਇਡਨ  ਨੂੰ ਵ੍ਹਾਈਟ ਹਾਊਸ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਪੂਰੀ ਤਰ੍ਹਾਂ ਸਿਹਤਮੰਦ ਦੱਸਿਆ  ਹੈ। ਬਾਇਡਨ   ਇਸ ਸਮੇਂ ਪੂਰੀ ਤਰ੍ਹਾਂ ਸਿਹਤਮੰਦ ਹਨ ਅਤੇ ਆਪਣਾ ਰੋਜ਼ਾਨਾ ਦਾ ਕੰਮ ਪੂਰੀ ਤਰ੍ਹਾਂ ਨਾਲ ਕਰ ਰਹੇ ਹਨ।

ਵ੍ਹਾਈਟ ਹਾਊਸ ਦੇ ਡਾਕਟਰ ਡੇਵਿਡ ਓਕਾਨਰ ਨੇ ਕਿਹਾ ਕਿ ਉਹ ਹੁਣ ਠੀਕ ਹਨ ਤੇ ਅੱਗੇ ਕਿਸੇ ਤਰ੍ਹਾਂ ਦੇ ਇਲਾਜ ਦੀ ਲੋੜ ਨਹੀਂ ਹੈ। ਉਨ੍ਹਾਂ ਦੀ ਪਤਨੀ ਜ਼ਿਲ ਬਾਇਡਨ ਨੇ ਵੀ ਜਨਵਰੀ ’ਚ ਸੱਜੀ ਅੱਖ ਤੇ ਛਾਤੀ ਤੋਂ ਦੋ ਬੇਸਲ ਸੈੱਲ ਹਟਵਾਏ ਸਨ। ਉਥੇ ਹੀ, ਉਨ੍ਹਾਂ ਦੇ ਪੁੱਤਰ ਬਿਊ ਦੀ 2015 ’ਚ ਬ੍ਰੇਨ ਕੈਂਸਰ ਨਾਲ ਮੌਤ ਹੋ ਗਈ ਸੀ।

ਓਕਾਨਰ ਨੇ ਕਿਹਾ ਕਿ ਬਾਇਡਨ ਨੇ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨ ਤੋਂ ਪਹਿਲਾਂ ਆਪਣੇ ਸਰੀਰ ਤੋਂ ਕਈ ਗੈਰ-ਮੇਲੇਮੋਮਾ ਚਮੜੀ ਕੈਂਸਰ ਨੂੰ ਹਟਵਾਇਆ ਸੀ। ਉਨ੍ਹਾਂ ਦੱਸਿਆ ਕਿ ਬਾਇਡਨ ਆਪਣੀ ਜਵਾਨੀ ’ਚ ਧੁੱਪ ’ਚ ਕਾਫੀ ਸਮਾਂ ਗੁਜ਼ਾਰਦੇ ਸਨ, ਜਿਸ ਕਾਰਨ ਹੀ ਅਜਿਹਾ ਹੋਇਆ ਹੋਵੇਗਾ।

 

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment