ਨਿਊਜ਼ ਡੈਸਕ: ਸੁਰਾਂ ਦੇ ਬਾਦਸ਼ਾਹ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਸਾਥੀ ਜਗਦੀਸ਼ ਕੈਦੀ ਸਾਬ ਦਾ ਦੇਹਾਂਤ ਹੋ ਗਿਆ ਹੈ। ਜਿਸਦੀ ਜਾਣਕਾਰੀ ਗੁਰਦਾਸ ਮਾਨ ਨੇ ਖੁਦ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਦਿਤੀ ਹੈ। ਜਗਦੀਸ਼ ਕੈਦੀ ਸਾਬ ਗੁਰਦਾਸ ਮਾਨ ਦੇ ਸਾਥੀ ਸਨ ਜੋ ਕਿ ਕਾਮੇਡੀ ਦੇ ਬਾਦਸ਼ਾਹ ਵੀ ਸਨ। ਗੁਰਦਾਸ ਮਾਨ ਨੇ ਤਸਵੀਰ ਸਾਂਝੀ ਕਰਕੇ ਲਿਖਿਆ ਕਿ ਮੇਰੇ ਹਰਮਨ ਪਿਆਰੇ ਸਾਥੀ ਜਗਦੀਸ਼ ਕੈਦੀ ਸਾਬ , ਤੁਹਾਡੇ ਬਿਨਾ ਮੇਰੀ ਸਟੇਜ ਅਧੂਰੀ ਹੈ , ਰੱਬ ਤੁਹਾਡੀ ਖੁਸ਼ ਮਿਜ਼ਾਜੀ ਰੂਹ ਨੂੰ ਹਮੇਸ਼ਾ ਆਬਾਦ ਰੱਖੇ । ਉਹਨਾਂ ਨੇ ਜਗਦੀਸ਼ ਕੈਦੀ ਸਾਬ ਨੂੰ ਯਾਦ ਕਰਦੇ ਹੋਏ ਕਿਹਾ ਹੈ ਕਿ ਤੁਹਾਡੇ ਬਿਨਾ ਸਾਡੀ ਸਟੇਜ ਸੁੰਨੀ ਹੈ।
ਜਗਦੀਸ਼ ਕੈਦੀ ਸਾਬ ਗੁਰਦਾਸ ਮਾਨ ਦੇ ਨਾਲ ਅਕਸਰ ਸਟੇਜ ਤੇ ਨਜ਼ਰ ਆਏ ਹਨ। ਉਹ ਸਟੇਜ ‘ਤੇ ਲੋਕਾਂ ਦਾ ਮਨੋਰੰਜਨ ਵੀ ਕਰਦੇ ਸਨ ‘ਤੇ ਗੁਰਦਾਸ ਮਾਨ ਨਾਲ ਸਾਜ ਵੀ ਵਜਾਉਂਦੇ ਸਨ।