ਨਿਊਜ਼ ਡੈਸਕ : ਕੋਰੋਨਾ ਵਾਇਰਸ ਦਾ ਆਤੰਕ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਸ ਕਾਰਨ ਜਿੱਥੇ ਗੁਆਂਢੀ ਮੁਲਕ ਚੀਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਉੱਥੇ ਹੀ ਇਸ ਦਾ ਕਹਿਰ ਹੁਣ ਭਾਰਤ ‘ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਜੀ ਹਾਂ ਹਾਲ ਦੀ ਘੜੀ ਭਾਰਤ ਵਿੱਚ ਇਸ ਦੇ ਦੋ ਕੇਸ ਸਾਹਮਣੇ ਆਏ ਹਨ। ਮੁੰਬਈ ਵਿੱਚ ਦੋ ਵਿਅਕਤੀ ਇਸ ਦੀ ਗ੍ਰਿਫਤ ਵਿੱਚ ਆਏ ਦੱਸੇ ਜਾ ਰਹੇ ਹਨ। ਇਸੇ ਦੌਰਾਨ ਇੱਕ ਅਜਿਹੀ ਵੀਡੀਓ ਵਾਇਰਲ ਹੋਈ ਹੈ ਜਿਸ ਬਾਰੇ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸੇ ਕਾਰਨ ਹੀ ਇਹ ਵਾਇਰਸ ਫੈਲਿਆ ਹੈ।
#China #WuhanCoronavirus The probable cause of transmission to man of the #coronavirus: Chinese taste for exotic foods such as the bat eaten by the girl here. pic.twitter.com/cIOnaOnJXx
— Free Mind (@FreeMindHK) January 23, 2020
ਦੱਸ ਦਈਏ ਕਿ ਕੁੱਲ 11 ਸੈਕਿੰਡ ਦੀ ਇਸ ਵਾਇਰਲ ਵੀਡੀਓ ਵਿੱਚ ਇੱਕ ਲੜਕੀ ਚਮਗਿੱਦੜ ਦਾ ਸੂਪ ਪੀ ਰਹੀ ਦਿਖਾਈ ਦੇ ਰਹੀ ਹੈ। ਇਸ ਵਾਇਰਲ ਵੀਡੀਓ ਦੇ ਨਾਲ ਹੀ ਇਕ ਸੰਦੇਸ਼ ਵੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਇਸੇ ਕਾਰਨ ਹੀ ਇਹ ਖਤਰਨਾਕ ਵਾਇਰਸ ਫੈਲ ਰਿਹਾ ਹੈ। ਦੱਸਣਯੋਗ ਹੈ ਕਿ ਇਸ ਖਤਰਨਾਕ ਵਾਇਰਸ ਕਾਰਨ ਚੀਨ ਅੰਦਰ 42 ਦੀ ਲੋਕਾਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਅਤੇ ਇਸ ਵਾਇਰਸ ਕਾਰਨ 1287 ਲੋਕ ਪ੍ਰਭਾਵਿਤ ਹੋਏ ਹਨ।
https://twitter.com/realCaesarChad/status/1219955937919692800
ਇਸੇ ਮਾਹੌਲ ਵਿੱਚ ਹੀ ਵਿਗਿਆਨੀਆਂ ਵੱਲੋਂ ਵੀ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਾਇਰਸ ਚਮਗਿੱਦੜ, ਸੱਪ, ਖਰਗੋਸ਼ ਆਦਿ ਜਾਨਵਰਾਂ ਤੋਂ ਹੀ ਮਨੁੱਖ ਵਿੱਚ ਫੈਲਦਾ ਹੈ।