ਤਲਾਬ ‘ਚ ਡੁੱਬ ਰਹੇ ਸਾਥੀਆਂ ਨੂੰ ਬਚਾਉਂਦੇ ਪੰਜਾਬੀ ਫੌਜੀ ਵੀਰ ਨੇ ਦਿੱਤੀ ਜਾਨ

TeamGlobalPunjab
1 Min Read

ਪੱਟੀ : ਇੱਥੋਂ ਦੇ ਜਵਾਨ ਜ਼ੋਰਾਵਰ ਸਿੰਘ ਤਲਾਬ ‘ਚ ਡੁੱਬਦੇ ਸਾਥੀਆਂ ਨੂੰ ਬਚਾਉਂਦੇ-ਬਚਾਉਂਦੇ ਆਪਣੀ ਜਾਨ ਦੇ ਗਏ। ਬਹਾਦੁਰ ਫੌਜੀ ਵੀਰ ਜ਼ੋਰਾਵਰ ਸਿੰਘ ਪੱਟੀ ਦੇ ਨੇੜਲੇ ਪਿੰਡ ਕੁੱਲਾ ਦਾ ਰਹਿਣ ਵਾਲਾ ਸੀ। ਜਿਸਦੀ ਉਮਰ 22 ਸਾਲ ਸੀ। ਜ਼ੋਰਾਵਰ ਆਪਣੇ ਪਿੱਛੇ ਪਿਤਾ-ਮਾਤਾ ਤੋਂ ਇਲਾਵਾ ਭਰਾ ਅਤੇ ਤਿੰਨ ਭੈਣਾਂ ਨੂੰ ਛੱਡ ਗਿਆ।

 

ਜ਼ੋਰਾਵਰ ਸਿੰਘ ਸਾਲ 2017 ਵਿੱਚ ਭਾਰਤੀ ਫੌਜ ਦਾ ਹਿੱਸਾ ਬਣੇ ਸਨ। ਜ਼ੋਰਾਵਰ ਸਿੰਘ ਸਿੱਖ ਰੈਜੀਮੈਂਟ ਸੈਂਟਰ ਰਾਮਗੜ੍ਹ ਕੈਂਟ ਝਾਰਖੰਡ ਵਿੱਚ ਤੈਨਾਤ ਸੀ। ਕੈਂਟ ਅੰਦਰ ਖੇਡ ਅਭਿਆਸ ਤੋਂ ਬਾਅਦ ਉਸ ਦੇ ਕੁਝ ਸਾਥੀ ਤਲਾਬ ਵਿੱਚ ਡੁੱਬਣ ਲੱਗੇ ਸਨ। ਉਨ੍ਹਾਂ ਨੂੰ ਡੁੱਬਦੇ ਦੇਖ ਜ਼ੋਰਾਵਰ ਨੇ ਬਹਾਦਰੀ ਨਾਲ ਸਾਥੀਆਂ ਨੂੰ ਬਚਾਇਆ ਪਰ ਆਪ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।

 

- Advertisement -

ਜ਼ੋਰਾਵਰ ਸਿੱਖ ਰੈਜੀਮੈਂਟ ਸੈਂਟਰ ਦੀ ਮੁੱਕੇਬਾਜ਼ੀ ਟੀਮ ਦਾ ਮੈਂਬਰ ਵੀ ਸੀ। 2019 ਵਿੱਚ ਕੌਮੀ ਖੇਡਾਂ ਦੌਰਾਨ ਜ਼ੋਰਾਵਰ ਸਿੰਘ ਨੇ ਮੁੱਕੇਬਾਜ਼ੀ ਵਿੱਚ ਸੋਨ ਤਗਮਾ ਵੀ ਜਿੱਤਿਆ ਸੀ। ਜ਼ੋਰਾਵਰ ਨੇ 6 ਸਤੰਬਰ ਨੂੰ ਘਰ ਛੁੱਟੀ ਆਉਣਾ ਸੀ। ਜਵਾਨ ਦੀ ਮ੍ਰਿਤਕ ਦੇ ਕੱਲ੍ਹ ਸਵੇਰੇ ਪਿੰਡ ਕੁੱਲਾ ਪਹੁੰਚੇਗੀ ਅਤੇ ਜੱਦੀ ਪਿੰਡ ਵਿੱਚ ਅੰਤਿਮ ਰਸਮਾਂ ਕੀਤੀਆਂ ਜਾਣਗੀਆਂ।

Share this Article
Leave a comment