ਫਿਲਮ ਕੁਲੀ ਨੰਬਰ-1 ਦੀ ਟੀਮ ਨੇ ਕੀਤਾ ਅਜਿਹਾ ਕੰਮ ਕਿ ਪ੍ਰਧਾਨ ਮੰਤਰੀ ਨੇ ਵੀ ਕਰਤਾ ਟਵੀਟ

TeamGlobalPunjab
2 Min Read

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਲਾਸਟਿਕ ਫ੍ਰੀ ਬੋਤਲ ਦਾ ਇਸਤਿਮਾਲ ਕਰਨ ‘ਤੇ ਫਿਲਮ “ਕੁਲੀ ਨੰਬਰ 1” ਦੀ ਪੂਰੀ ਟੀਮ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਇਸ ਫਿਲਮ ਦੇ ਪ੍ਰਮੁੱਖ ਅਦਾਕਾਰ ਵਰੁਣ ਧਵਨ ਦੀ ਪੋਸਟ ਦਾ ਜਵਾਬ ਦਿੰਦਿਆਂ ਕਿਹਾ ਕਿ ਪੂਰੀ ਟੀਮ ਵੱਲੋਂ ਇਹ ਬੜਾ ਹੀ ਸ਼ਾਨਦਾਰ ਕਦਮ ਚੁਕਿਆ ਗਿਆ ਹੈ ਕਿਉਂਕਿ ਦੇਸ਼ ਨੂੰ ਪਲਾਸਟਿਕ ਮੁਕਤ ਕਰਨ ‘ਚ ਫਿਲਮੀ ਦੁਨੀਆਂ ਦਾ ਸਾਥ ਦੇਖ ਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋਈ ਹੈ।

- Advertisement -

ਦੱਸ ਦਈਏ ਕਿ ਬੀਤੀ ਇੱਕ ਸਤੰਬਰ ਵਾਲੇ ਦਿਨ ਵਰੁਣ ਧਵਨ ਨੇ ਆਪਣੇ ਟਵੀਟਰ ਖਾਤੇ ‘ਤੇ ਇੱਕ ਫੋਟੋ ਸ਼ੇਅਰ ਕੀਤੀ ਸੀ ਜਿਸ ਵਿੱਚ ਵਰੁਣ ਆਪਣੀ ਪੂਰੀ ਟੀਮ ਨਾਲ ਸਟੀਲ ਦੀ ਬੋਤਲ ਫੜੀ ਖੜ੍ਹੇ ਦਿਖਾਈ ਦੇ ਰਹੇ ਸਨ। ਇਹ ਪੋਸਟ ਸਾਂਝੀ ਕਰਦਿਆਂ ਧਵਨ ਨੇ ਲਿਖਿਆ ਸੀ ਕਿ ਪਲਾਸਟਿਕ ਮੁਕਤ ਰਾਸ਼ਟਰ ਅਤੇ ਉਸ ਲਈ ਪ੍ਰਧਾਨ ਮੰਤਰੀ ਦਾ ਯਤਨ ਸਮੇਂ ਦੀ ਮੰਗ ਹੈ। ਉਨ੍ਹਾਂ ਲਿਖਿਆ ਕਿ ਅਸੀਂ ਅਜਿਹੇ ਛੋਟੇ ਛੋਟੇ ਬਦਲਾਅ ਤਾਂ ਜਰੂਰ ਕਰ ਸਕਦੇ ਹਾਂ। ਇਸ ਮੌਕੇ ਧਵਨ ਨੇ ਆਪਣੀ ਪੋਸਟ ਵਿੱਚ ਇਹ ਦਾਅਵਾ ਕੀਤਾ ਕਿ ਇਸ ਫਿਲਮ ਦੇ ਸੈੱਟ ‘ਤੇ ਸਿਰਫ ਸਟੀਲ ਦੀ ਬੋਤਲ ਦਾ ਹੀ ਪ੍ਰਯੋਗ ਹੋਵੇਗਾ ਪਲਾਸਟਿਕ ਦਾ ਇਸਤਿਮਾਲ  ਨਹੀਂ ਕੀਤਾ ਜਾਵੇਗਾ।

ਦੱਸ ਦਈਏ ਕਿ ਕੁਲੀ ਨੰਬਰ -1  ਫਿਲਮ ਡੇਵਿਡ ਧਵਨ ਦੇ ਦਿਸ਼ਾ ਨਿਰਦੇਸ਼ ਹੇਠ ਬਣ ਰਹੀ ਹੈ ਅਤੇ ਇਸ ਫਿਲਮ ਅੰਦਰ ਵਰੁਣ ਧਵਨ, ਸਾਰਾ ਅਲੀ ਖਾਨ, ਪਰੇਸ਼ ਰਾਵਲ, ਜਾਨੀ ਲੀਵਰ ਅਤੇ ਰਾਜਪਾਲ ਯਾਦਵ ਆਪਣੀ ਭੂਮੀਕਾ ਨਿਭਾ ਰਹੇ ਹਨ ਅਤੇ ਇਹ ਫਿਲਮ 1 ਮਈ 2020 ਨੂੰ ਰਿਲੀਜ਼ ਹੋਵੇਗੀ। ਦੱਸਣਯੋਗ ਹੈ ਕਿ ਇਸੇ ਸਿਰਲੇਖ ਹੇਠ ਇਸ ਤੋਂ ਪਹਿਲਾਂ ਗੋਵਿੰਦਾ ਵੱਲੋਂ  ਕ੍ਰਿਸ਼ਮਾ ਕਪੂਰ ਨਾਲ ਮਿਲ ਕੇ 1995 ਵਿੱਚ ਫਿਲਮ ਬਣਾਈ ਜਾ ਚੁਕੀ ਹੈ ਤੇ ਇਹ ਫਿਲਮ ਹੁਣ ਇਸ ਦਾ ਰੀਮੇਕ ਹੋਵੇਗਾ।

- Advertisement -
Share this Article
Leave a comment