ਦੀਵਾਲੀ ਤੋਂ ਬਾਅਦ ਦਿੱਲੀ ਦਾ ਕੀ ਸੀ ਹਾਲ ? ਪੜ੍ਹੋ ਇਹ ਰਿਪੋਰਟ

TeamGlobalPunjab
1 Min Read

ਨਵੀਂ ਦਿੱਲੀ: ਦੀਵਾਲੀ ਤੋਂ ਬਾਅਦ ਦਿੱਲੀ ‘ਚ ਏਅਰ ਕੁਆਲਿਟੀ ਇੰਡੈਕਸ ਪਿਛਲੇ ਚਾਰ ਸਾਲਾਂ ਦੇ ਮੁਕਾਬਲੇ ਸਭ ਤੋਂ ਖ਼ਰਾਬ ਦਰਜ ਕੀਤਾ ਗਿਆ ਪਟਾਕੇ ਚਲਾਉਣ ਅਤੇ ਪਰਾਲੀ ਸਾੜਨ ਦੇ ਨਾਲ ਸ਼ਹਿਰ ਅਤੇ ਉਸ ਦੇ ਨੇੜੇ ਖੇਤਰਾਂ ਵਿੱਚ ਪ੍ਰਦੂਸ਼ਣ ਦਾ ਲੈਵਲ ਖ਼ਤਰਾ ਪੱਧਰ ਨੂੰ ਪਾਰ ਕਰ ਗਿਆ ਹੈ।

ਹਾਲਾਂਕਿ ਤਾਜ਼ਾ ਪੱਛਮੀ ਗੜਬੜੀਆਂ ਦੇ ਕਾਰਨ ਹਵਾ ਦੀ ਰਫ਼ਤਾਰ 25 ਕਿਲੋਮੀਟਰ ਪ੍ਰਤੀ ਘੰਟਾ ਤੱਕ ਰਹਿਣ ਅਤੇ ਹਲਕੀ ਬਾਰਿਸ਼ ਹੋਣ ਦੇ ਨਾਲ ਕੁਝ ਰਾਹਤ ਜ਼ਰੂਰ ਮਿਲੀ ਹੈ।

ਬੀਤੇ ਦਿਨੀਂ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ ਬੇਹੱਦ ਗੰਭੀਰ ਸਥਿਤੀ ਵਿੱਚ ਪਹੁੰਚ ਗਿਆ ਸੀ। ਦਿੱਲੀ ਦੇ ਪ੍ਰਦੂਸ਼ਣ ਵਿੱਚ ਪੀਐਮ 2.5 ਕਣਾਂ ਵਿੱਚ ਪਰਾਲੀ ਜਲਾਉਣ ਦੀ ਹਿੱਸੇਦਾਰੀ 32% ਸੀ। ਪਰ ਪਟਾਕੇ ਚਲਾਉਣ ਦੇ ਨਾਲ ਉਸ ਵਿੱਚੋਂ ਨਿਕਲੇ ਧੂੰਏਂ ਅਤੇ ਹਵਾ ਦੀ ਹੌਲੀ ਗਤੀ ਕਾਰਨ ਹਾਲਤ ਹੋਰ ਗੰਭੀਰ ਬਣ ਗਈ। ਦਿੱਲੀ ਵਿੱਚ ਮੌਜੂਦਾ ਹਾਲਾਤ ਇਹ ਹਨ ਕਿ ਲੋਕਾਂ ਨੂੰ ਸਾਹ ਲੈਣ ਵਿਚ ਮੁਸ਼ਕਿਲ ਆ ਰਹੀ ਹੈ। ਧੂੰਏਂ ਦੇ ਕਾਰਨ ਅੱਖਾਂ ‘ਚ ਜਲਣ ਵੀ ਹੋ ਰਹੀ ਹੈ।

Share this Article
Leave a comment