ਤਰਨ ਤਾਰਨ ਪੁਲਿਸ ਨੇ ਕੈਰੋਂ ਵਿਖੇ ਹੋਏ 5 ਕਤਲ ਕੇਸ ਦੀ ਸੁਲਝਾਈ ਗੁੱਥੀ, ਨਸ਼ੇੜੀ ਪੁੱਤ ਨੇ ਹੀ ਘਟਨਾ ਨੂੰ ਦਿੱਤਾ ਸੀ ਅੰਜਾਮ

TeamGlobalPunjab
2 Min Read

ਤਰਨ ਤਾਰਨ : ਬੀਤੇ ਦਿਨੀਂ ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਪੇਂਦੇ ਪਿੰਡ ਕੈਰੋਂ ਵਿਖੇ ਹੋਏ 5 ਵਿਅਕਤੀਆਂ ਦੇ ਕਤਲ ਦੇ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦਿਆਂ ਐੱਸ.ਐੱਸ.ਪੀ ਤਰਨ ਤਾਰਨ ਧਰੁਵ ਦਹੀਆ ਨੇ ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਪੁਲਿਸ ਵੱਲੋਂ ਇਸ ਕਤਲ ਦੇ ਮਾਮਲੇ ਨੂੰ ਟਰੈਸ ਕਰ ਲਿਆ ਗਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ.ਐੱਸ.ਪੀ ਤਰਨਤਾਰਨ ਨੇ ਦੱਸਿਆ ਕਿ ਬ੍ਰਿਜ ਲਾਲ ਦੇ ਘਰ ਬ੍ਰਿਜ ਲਾਲ ਦੇ ਦੋਵੇਂ ਲੜਕੇ ਗੁਰਜੰਟ ਅਤੇ ਬੰਟੀ ਅਤੇ ਬ੍ਰਿਜ ਲਾਲ ਦੀਆਂ ਦੋਵੇਂ ਨੂੰਹਾਂ ਅਮਨ ਅਤੇ ਜਸਪ੍ਰੀਤ ਮੌਜੂਦ ਸਨ । ਇਨ੍ਹਾਂ ਦੇ ਪਰਿਵਾਰ ਦਾ ਅਕਸਰ ਹੀ ਲੜਾਈ ਝਗੜਾ ਰਹਿੰਦਾ ਸੀ ਅਤੇ ਕਤਲ ਵਾਲੀ ਰਾਤ ਵੀ ਬ੍ਰਿਜ ਲਾਲ ਦੇ ਦੋਵੇਂ ਲੜਕੇ ਨਸ਼ੇ ‘ਚ ਧੁੱਤ ਸਨ।

ਐੱਸ.ਐੱਸ.ਪੀ. ਤਰਨ ਤਾਰਨ ਨੇ ਦੱਸਿਆ ਕਿ ਕਤਲ ਵਾਲੀ ਰਾਤ ਵੀ ਬੰਟੀ ਦਾ ਆਪਣੇ ਪਿਤਾ ਬ੍ਰਿਜ ਲਾਲ ਨਾਲ ਝਗੜਾ ਹੋ ਗਿਆ। ਲੜਾਈ ਜ਼ਿਆਦਾ ਵੱਧਣ ‘ਤੇ ਬ੍ਰਿਜ ਲਾਲ ਨੇ ਆਪਣੇ ਡਰਾਈਵਰ ਗੁਰਸਾਹਿਬ ਸਿੰਘ ਨੂੰ ਫ਼ੋਨ ਕਰ ਘਰ ਸੱਦ ਲਿਆ। ਇਸ ਦੌਰਾਨ ਬੰਟੀ ਨੇ ਆਪਣੇ ਪਿਤਾ ਬ੍ਰਿਜ ਲਾਲ ਦਾ ਕਿਰਪਾਨ ਨਾਲ ਕਤਲ ਕਰ ਦਿੱਤਾ।

ਐੱਸ.ਐੱਸ.ਪੀ. ਦਹੀਆ ਨੇ ਦੱਸਿਆ ਕਿ ਬੰਟੀ ਨੂੰ ਇਹ ਵੀ ਸ਼ੱਕ ਸੀ ਕਿ ਉਸ ਦੀਆਂ ਭਰਜਾਈਆਂ ਅਮਨ ਅਤੇ ਜਸਪ੍ਰੀਤ ਦੇ ਗੁਰਸਾਹਿਬ ਡਰਾਈਵਰ ਨਾਲ ਨਾਜਾਇਜ਼ ਸੰਬੰਧ ਸਨ ਜਿਸ ‘ਤੇ ਬੰਟੀ ਨੇ ਆਪਣੀ ਦੋਵੇਂ ਭਰਜਾਈਆਂ ਦਾ ਵੀ ਕਿਰਪਾਨ ਨਾਲ ਕਤਲ ਕਰ ਦਿੱਤਾ ਅਤੇ ਡਰਾਈਵਰ ਗੁਰਸਾਹਿਬ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ। ਬੰਟੀ ਜਦੋਂ ਇਨ੍ਚਾਂ ਚਾਰ ਜਣਿਆਂ ਦਾ ਕਤਲ ਕਰਨ ਤੋਂ ਬਾਅਦ ਸੌਂ ਗਿਆ। ਇਸ ਤੋਂ ਬਾਅਦ ਗੁਰਜੰਟ ਸਿੰਘ ਨੇ ਵੀ ਕਾਫੀ ਨਸ਼ਾ ਕੀਤਾ ਹੋਇਆ ਸੀ ਅਤੇ ਗ਼ੁੱਸੇ ਵਿੱਚ ਆ ਕੇ ਆਪਣੇ ਭਰਾ ਬੰਟੀ ਦਾ ਵੀ ਕਿਰਪਾਨ ਮਾਰ ਕੇ ਕਤਲ ਕਰ ਦਿੱਤਾ।  ਪੁਲਿਸ ਵੱਲੋਂ ਗੁਰਜੰਟ ਸਿੰਘ ਨੂੰ ਗ੍ਰਿਫ਼ਤਾਰ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Share this Article
Leave a comment