ਅਫ਼ਰੀਕਾ ‘ਚ ਅਮਰੀਕੀ ਸਪੈਸ਼ਲ ਫੋਰਸਿਜ਼ ਦਾ ਆਪਰੇਸ਼ਨ ‘ਨਨ’, ISIS ਦੇ ਚੁੰਗਲ ‘ਚੋਂ 83 ਸਾਲਾ ਬੰਧਕ ਨੂੰ ਛੁਡਾਇਆ

Rajneet Kaur
2 Min Read

ਵਾਸ਼ਿੰਗਟਨ: ਅਮਰੀਕੀ ਫੌਜ ਨੇ ਖੁਲਾਸਾ ਕੀਤਾ ਹੈ ਕਿ ਉਸ ਦੀ ਸਪੈਸ਼ਲ ਆਪ੍ਰੇਸ਼ਨ ਯੂਨਿਟ ਨੇ ਹਾਲ ਹੀ ਵਿੱਚ ਅਫਰੀਕਾ ਤੋਂ ਇੱਕ ਬੰਧਕ ਨੂੰ ਸੁਰੱਖਿਅਤ ਰਿਹਾਅ ਕਰ ਲਿਆ ਹੈ। ਫੌਜ ਨੇ ਇਸ ਆਪਰੇਸ਼ਨ ਦੇ ਸਥਾਨ ਅਤੇ ਸਮੇਂ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ।

ਐਫਬੀਆਈ ਦੇ ਇੱਕ ਬਿਆਨ ਦੇ ਅਨੁਸਾਰ, ਲੂਸੀਆਨਾ ਦੀ ਇੱਕ 83 ਸਾਲਾ ਨਨ, ਸੁਲੇਨ ਟੈਨੀਸਨ ਨੂੰ 4 ਅਪ੍ਰੈਲ ਨੂੰ ਯੈਲਗੋ, ਬੁਰਕੀਨਾ ਫਾਸੋ ਵਿੱਚ “ਹਥਿਆਰਬੰਦ ਬੰਦੂਕਧਾਰੀਆਂ” ਨੇ ਫੜ ਲਿਆ ਸੀ। ਇਸ ਘਟਨਾ ਦੇ ਪਿਛੇ  ਕੱਟੜਪੰਥੀ ਇਸਲਾਮਿਕ ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ. ਦਾ ਹੱਥ ਸੀ।

ਅਮਰੀਕੀ ਜੁਆਇੰਟ ਚੀਫ਼ ਆਫ਼ ਸਟਾਫ਼ ਆਰਮੀ ਦੇ ਪ੍ਰਧਾਨ ਜਨਰਲ ਮਾਰਕ ਮਿਲੀ ਨੇ ਆਪਰੇਸ਼ਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਯੂਨਾਈਟਿਡ ਸਟੇਟਸ ਸਪੈਸ਼ਲ ਆਪ੍ਰੇਸ਼ਨ ਕਮਾਂਡ (SOCOM) ਦੁਆਰਾ ਆਯੋਜਿਤ ਇੱਕ ਸਮਾਰੋਹ ਵਿੱਚ ਵਿਸ਼ੇਸ਼ ਬਲਾਂ ਦੇ ਕਮਾਂਡਰਾਂ ਦੀ ਪ੍ਰਸ਼ੰਸਾ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਨਰਲ ਰਿਚਰਡ ਕਲਾਰਕ ਨੇ ਯੂਨਾਈਟਿਡ ਸਟੇਟਸ ਸਪੈਸ਼ਲ ਆਪ੍ਰੇਸ਼ਨ ਕਮਾਂਡ ਦੇ ਕਮਾਂਡਰ ਵਜੋਂ ਆਪਣੇ ਸਮੇਂ ਦੌਰਾਨ ਕਈ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ। ਰਿਚਰਡ ਕਲਾਰਕ ਦੀ ਕਮਾਂਡ ਹੇਠ, SOCOM ਟੀਮਾਂ ਨੇ ਨਾਈਜੀਰੀਆ ਵਿੱਚ ਇੱਕ ਅਮਰੀਕੀ ਨਾਗਰਿਕ ਨੂੰ ਫੜੇ ਜਾਣ ਤੋਂ 96 ਘੰਟਿਆਂ ਬਾਅਦ ਬਚਾਇਆ।

ਉਨ੍ਹਾਂ ਨੇ ਈਰਾਨੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ ਦੇ ਜਨਰਲ ਕਾਸਿਮ ਸੁਲੇਮਾਨੀ ਅਤੇ ਆਈਐਸਆਈਐਸ ਦੇ ਮੁਖੀ ਅਬੂ ਬਕਰ ਅਲ-ਬਗਦਾਦੀ ਨੂੰ ਖਤਮ ਕਰ ਦਿੱਤਾ ਅਤੇ ਹਾਲ ਹੀ ਵਿੱਚ, ਪਿਛਲੇ 48 ਘੰਟਿਆਂ ਵਿੱਚ, ਉਨ੍ਹਾਂ ਨੇ ਇੱਕ ਹੋਰ ਬੰਧਕ ਨੂੰ ਬਰਾਮਦ ਕੀਤਾ ਹੈ। ਅਮਰੀਕੀ ਫੌਜ ਅਤੇ SOCOM ਨੇ ਆਪਰੇਸ਼ਨ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ।

- Advertisement -

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment