ਕੌਮੀ ਇਨਸਾਫ਼ ਮੋਰਚੇ ਨੇ ਅੰਮ੍ਰਿਤਪਾਲ ਸਿੰਘ ਖਿਲਾਫ ਕਾਰਵਾਈ ਦੀ ਕੀਤੀ ਨਿੰਦਾ

Rajneet Kaur
3 Min Read

ਚੰਡੀਗੜ੍ਹ ( ਦਰਸ਼ਨ ਸਿੰਘ ਖੋਖਰ )  :  ਕੌਮੀ ਇਨਸਾਫ਼ ਮੋਰਚਾ ਅੰਮ੍ਰਿਤਪਾਲ ਸਿੰਘ ਖਿਲਾਫ ਕਾਰਵਾਈ ਦੀ ਨਿੰਦਾ ਕਰਦਾ ਹੈ ਅਤੇ ਮੋਰਚੇ ‘ਚ ਫੁੱਟ ਦੀਆਂ ਅਫਵਾਹਾਂ ਦਾ ਖੰਡਨ ਕਰਦਾ ਹੈ। ਤਾਲਮੇਲ ਕਮੇਟੀ ਮੈਂਬਰ ਬਲਵਿੰਦਰ ਸਿੰਘ ਮੋਰਚੇ ‘ਚ ਕੰਮ ਕਰ ਰਹੇ ਹਨ ।
ਅੰਮ੍ਰਿਤਪਾਲ ਸਿੰਘ ਖਿਲਾਫ ਕੀਤੀ ਗਈ ਸਰਕਾਰ ਦੀ ਕਾਰਵਾਈ ਉਤੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਵਿੱਚ ਬਾਪੂ ਗੁਰਚਰਨ ਸਿਘ ਵਲੋਂ ਨੌਜਵਾਨਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਮੋਰਚਾ ਸ਼ਾਂਤਮਈ ਤਰੀਕੇ ਨਾਲ ਆਪਣਾ ਸੰਘਰਸ਼ ਜਾਰੀ ਰੱਖੇਗਾ । ਮੋਰਚੇ ਦੀ ਮਜ਼ਬੂਤੀ ਲਈ 9 ਆਗੂਆਂ ਦੀ ਅਗਵਾਈ ਵਿੱਚ 9 ਪ੍ਰਚਾਰ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਜਿਨ੍ਹਾਂ ਵਿਚ ਬਲਵਿੰਦਰ ਸਿੰਘ ਕਿਸਾਨ ਅਤੇ ਮਜ਼ਦੂਰ ਆਗੂਆਂ ਨਾਲ ਤਾਲਮੇਲ ਕਰਨਗੇ, ਗੁਰਦੀਪ ਸਿੰਘ ਬਠਿੰਡਾ ਧਾਰਮਿਕ ਆਗੂਆਂ ਨਾਲ ਮਿਲ ਕੇ ਸਹਿਯੋਗ ਲੈਣਗੇ। ਇਸੇ ਤਰਾਂ ਪਾਲ ਸਿੰਘ ਫਰਾਂਸ, ਨਿਹੰਗ ਸਿੰਘ ਰਾਜਾ ਰਾਜ ਸਿੰਘ , ਗੁਰਿੰਦਰ ਸਿੰਘ ਬਾਜਵਾ, ਗੁਰਦੀਪ ਸਿੰਘ ਭੋਗਪੁਰ ਪੰਜਾਬ ਦੇ ਵੱਖ ਵੱਖ ਭਾਗਾਂ ਵਿਚ ਸੰਗਤਾਂ ਅਤੇ ਆਗੂਆਂ ਨੂੰ ਪ੍ਰੇਰ ਕੇ ਲਿਆਉਣ ਦਾ ਉਪਰਾਲਾ ਕਰਨਗੇ। ਹਰਿਆਣਾ ਦੀ ਜਿੰਮੇਵਾਰੀ ਬਾਬਾ ਗੁਰਮੀਤ ਸਿੰਘ ਡਾਚਰ, ਹਰਪਾਲ ਸਿੰਘ ਜਲਮਾਨਾ ਸੰਭਾਲਣਗੇ। ਦਿੱਲੀ ਵਿੱਚ ਗੁਰਦੀਪ ਸਿੰਘ ਮਿੰਟੂ ਸੰਗਤਾਂ ਨਾਲ ਮੇਲਜੋਲ ਕਰਕੇ ਸੰਗਤਾਂ ਦਾ ਸਹਿਯੋਗ ਲੈਣਗੇ।

ਮੋਰਚੇ ਵਲੋਂ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ 23 ਮਾਰਚ ਨੂੰ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਵਿੱਚ ਪੇਸ਼ੀ ਉਤੇ ਲਿਆਂਦਾ ਜਾਵੇ ਅਤੇ ਵਾਹਦੇ ਅਨੁਸਾਰ ਉਨਾਂ ਦੀ ਜੇਲ ਬਦਲੀ ਕੀਤੀ ਜਾਵੇ । ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਅਤੇ ਬਾਕੀ ਮੰਗਾਂ ਉਤੇ ਸਰਕਾਰ ਸੁਹਿਰਦਤਾ ਨਾਲ ਕੰਮ ਨਹੀਂ ਕਰਦੀ ਤਾਂ ਸਿੱਖ ਆਗੂਆਂ , ਸੰਪਰਦਾਵਾਂ , ਨਿਹੰਗ ਸਿੰਘ ਜਥੇਬੰਦੀਆਂ , ਕਿਸਾਨ – ਮਜ਼ਦੂਰ ਆਗੂਆਂ ਅਤੇ ਸਰਪੰਚ ਯੂਨੀਅਨ ਨਾਲ ਗੱਲਬਾਤ ਕਰਕੇ ਵੱਡਾ ਪ੍ਰੋਗਰਾਮ ਉਲੀਕਿਆ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਬਾਪੂ ਗੁਰਚਰਨ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਨਿਹੰਗ ਸਿੰਘ ਰਾਜਾ ਰਾਜ ਸਿੰਘ, ਨਿਹੰਗ ਸਿੰਘ ਬਾਬਾ ਕੁਲਵਿੰਦਰ ਸਿੰਘ , ਐਡਵੋਕੇਟ ਦਿਲ ਸ਼ੇਰ ਸਿੰਘ, ਇਕਬਾਲ ਸਿੰਘ ਦਿੱਲੀ , ਇੰਦਰਵੀਰ ਸਿੰਘ , ਗੁਰਜੰਟ ਸਿੰਘ ਗੁਰਵਿੰਦਰ ਸਿੰਘ ਗੁਰੀ , ਸੁਖਪ੍ਰੀਤ ਸਿੰਘ ਤਲਵੰਡੀ ਸਾਬੋ ਸਮੇਤ ਬਾਕੀ ਤਾਲਮੇਲ ਕਮੇਟੀ ਮੈਂਬਰ ਹਾਜਰ ਸਨ ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment