ਬਸਪਾ ਨੇ 5ਵਾਂ ਉਮੀਦਵਾਰ ਵੀ ਚੋਣ ਮੈਦਾਨ ‘ਚ ਉਤਾਰਿਆ

TeamGlobalPunjab
1 Min Read

ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ ਲਗਾਤਾਰ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਲੱਗੀ ਹੋਈ ਹੈ। ਬਸਪਾ ਨੇ ਹੁਣ ਤੱਕ 4 ਸੰਭਾਵੀ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਸਨ ਤਾਂ ਹੁਣ ਇੱਕ ਹੋਰ ਸੰਭਾਵੀ ਉਮੀਦਵਾਰ ਦੇ ਨਾਮ ਨਾ ਐਲਾਨ ਕਰ ਦਿੱਤਾ ਗਿਆ। ਵਿਧਾਨ ਸਭਾ ਹਲਕਾ ਟਾਂਡਾ ਤੋਂ ਲਖਵਿੰਦਰ ਸਿੰਘ ਲੱਖੀ ਨੂੰ ਸੰਭਾਵੀ ਉਮੀਦਵਾਰ ਐਲਾਨਿਆ ਹੈ।

ਇਸ ਤੋਂ ਇਲਾਵਾ ਲਖਵਿੰਦਰ ਲੱਖੀ ਨੂੰ ਟਾਂਡਾ ਹਲਕੇ ਦਾ ਇੰਚਾਰਜ ਵੀ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਬਸਪਾ ਨੇ ਨਵਾਂ ਸ਼ਹਿਰ ਦੇ ਡਾ.ਨਛੱਤਰ ਸਿੰਘ ਅਤੇ ਪਾਇਲ ਦੇ (ਐਸਸੀ) ਡਾ.ਜਸਪ੍ਰੀਤ ਸਿੰਘ, ਬੱਸੀ ਪਠਾਣਾ ਦੇ (ਐਸਸੀ) ਐਡਵੋਕੇਟ ਸ਼ਿਵ ਕਲਿਆਣ, ਕਰਤਾਰਪੁਰ ਸਾਹਿਬ ਦੇ (ਐਸਸੀ) ਬਲਵਿੰਦਰ ਕੁਮਾਰ ਨੂੰ ਸੰਭਾਵੀ ਉਮੀਦਵਾਰ ਐਲਾਨਿਆ ਸੀ।

ਉੱਧਰ ਅਕਾਲੀ ਦਲ ਨੇ ਵੀ ਹੁਣ ਤੱਕ ਪੰਜ ਦੇ ਲਗਭਗ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਹੈ। ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਸੀ ਕਿ ਉਹ ਜਲਾਲਾਬਾਦ ਸੀਟ ਤੋਂ ਖੁੱਦ ਚੋਣ ਲੜਨਗੇ। ਇਸ ਤੋਂ ਇਲਾਵਾ ਹਲਕਾ ਖੇਮਕਰਨ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾ, ਅਟਾਰੀ ਤੋਂ ਗੁਲਜਾਰ ਸਿੰਘ ਰਣੀਕੇ, ਅਜਨਾਲ ਤੋਂ ਅਮਰਪਾਲ ਸਿੰਘ ਬੌਨੀ ਅਜਨਾਲਾ, ਅਤੇ ਡੇਰਾ ਬੱਸੀ ਤੋਂ ਐਨ.ਕੇ ਸ਼ਰਮਾ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ।

Share this Article
Leave a comment