ਕੀ ਤੁਹਾਨੂੰ ਵੀ ਰਾਤ ਨੂੰ ਸੌਂਣ ਲੱਗਿਆ ਆਉਂਦਾ ਹੈ ਪਸੀਨਾ? ਅਜਿਹਾ ਤੁਹਾਡੀ ਸਿਹਤ ਲਈ ਹੋ ਸਕਦਾ ਖਤਰਨਾਕ

TeamGlobalPunjab
3 Min Read

ਨਿਊਜ਼ ਡੈਸਕ : ਕੀ ਤੁਹਾਨੂੰ ਰਾਤ ਨੂੰ ਸੌਂਦੇ ਸਮੇਂ ਪਸੀਨਾ ਆਉਂਦਾ ਹੈ, ਜੇਕਰ ਹਾਂ ਤਾਂ ਅਜਿਹਾ ਤੁਹਾਡੀ ਸਿਹਤ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ। ਦਰਅਸਲ ਰਾਤ ਨੂੰ ਸੋਂਦੇ ਸਮੇਂ ਸਰੀਰ ਨੂੰ ਪਸੀਨਾ ਆਉਣਾ ਵੀ ਇਕ ਸਮੱਸਿਆ ਹੈ। ਕਈ ਵਾਰ ਤਾਂ ਜਦੋਂ ਕਮਰੇ ‘ਚ ਜ਼ਿਆਦਾ ਗਰਮੀ ਹੁੰਦੀ ਹੈ ਤਾਂ ਤੁਹਾਨੂੰ ਪਸੀਨਾ ਆ ਸਕਦਾ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਰਾਤ ਨੂੰ ਸੌਂਦੇ ਸਮੇਂ ਜ਼ਿਆਦਾ ਪਸੀਨਾ ਆਉਣਾ ਜਾਂ ਬੇਚੈਨੀ ਮਹਿਸੂਸ ਹੋਣਾ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ। ਰਾਤ ਨੂੰ ਜ਼ਿਆਦਾ ਪਸੀਨਾ ਆਉਣ ਦੇ ਕਈ ਕਾਰਨ ਹੋ ਸਕਦੇ ਹਨ :

ਇੰਨਫੈਕਸ਼ਨ

ਕੁਝ ਤਰ੍ਹਾਂ ਦੇ ਬੈਕਟੀਰੀਆ ਦੇ ਇੰਨਫੈਕਸ਼ਨ ਦੇ ਕਾਰਨ ਵੀ ਰਾਤ ਨੂੰ ਪਸੀਨਾ ਆਉਂਦਾ ਹੈ। ਇਸ ਸਥਿਤੀ ‘ਚ ਦਿਲ ਦੇ ਵਾਲ ‘ਚ ਸੋਜ, ਹੱਡੀਆਂ ‘ਚ ਇੰਨਫੈਕਸ਼ਨ ਦੇ ਨਾਲ ਹੀ ਐਚਆਈਵੀ (HIV) ਇੰਨਫੈਕਸ਼ਨ ਵੀ ਹੋ ਸਕਦਾ ਹੈ। ਇਸ ‘ਚ ਤੁਰੰਤ ਆਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਲੋਅ ਬਲੱਡ ਸ਼ੂਗਰ

- Advertisement -

ਸਾਡੇ ਸਰੀਰ ‘ਚ ਬਲੱਡ ਸ਼ੂਗਰ ਦੇ ਪੱਧਰ ‘ਚ ਗਿਰਾਵਟ ਆਉਣ ਨਾਲ ਵੀ ਰਾਤ ਨੂੰ ਸੌਂਦੇ ਸਮੇਂ ਪਸੀਨਾ ਆਉਂਦਾ ਹੈ। ਦਿਨ ਭਰ ਦੀ ਭੱਜਦੌੜ ਤੇ ਦੇਰ ਰਾਤ ਖਾਣਾ ਖਾਣ ਤੋਂ ਬਾਅਦ ਰਾਤ ਨੂੰ ਸੌਂਣ ਤੋਂ ਬਾਅਦ ਬਲੱਡ ਗਲੂਕੋਜ਼ ‘ਚ ਅਚਾਨਕ ਗਿਰਾਵਟ ਆ ਜਾਂਦੀ ਹੈ। ਡਾਇਬਟੀਜ਼ (ਸ਼ੂਗਰ) ਨੂੰ ਕੰਟਰੋਲ ਕਰਨ ਲਈ ਇੰਸੁਲਿਨ ਵੀ ਜ਼ਿੰਮੇਵਾਰੀ ਹੋ ਸਕਦੀ ਹੈ। ਇਸ ਲਈ ਜਦੋਂ ਗਲੂਕੋਜ਼ ਪੱਧਰ ‘ਚ ਅਸੰਤੁਲਨ ਪੈਦਾ ਹੋ ਜਾਂਦਾ ਹੈ ਤਾਂ ਰਾਤ ਨੂੰ ਸੌਂਦੇ ਸਮੇਂ ਬਹੁਤ ਪਸੀਨਾ ਆਉਂਦਾ ਹੈ। ਸੌਣ ਤੋਂ ਪਹਿਲਾਂ 140 ਮਿਲੀਗ੍ਰਾਮ/ਡੀਐੱਲ ਦੇ ਮੁਕਾਬਲੇ ਘਟ ਹੋ ਜਾਵੇ ਜਾਂ ਕੁਝ ਘੰਟਿਆਂ ‘ਚ ਇਸ ਵਿਚ ਗਿਰਾਵਟ ਆ ਜਾਵੇ ਤਾਂ ਕੁਝ ਖਾ ਲਓ।

 

ਥਾਇਰਾਈਡ 

ਹਾਈਪਰਥਾਇਰਾਇਡਿਜ਼ਮ ਭਾਵ ਥਾਇਰਾਈਡ ਵੀ ਰਾਤ ਨੂੰ ਸੌਂਦੇ ਸਮੇਂ ਪਸੀਨਾ ਆਉਣਾ ਦਾ ਪ੍ਰਮੁੱਖ ਕਾਰਨ ਹੈ। ਥਾਇਰਾਈਡ ਗ੍ਰੰਥੀ ਸਾਡੇ ਮੈਟਾਬਾਲਿਜ਼ਮ ਨੂੰ ਕੰਟਰੋਲ ਕਰਨ ‘ਚ ਮਦਦ ਕਰਦੀ ਹੈ। ਜਦੋਂ ਥਾਇਰਾਈਡ ਗ੍ਰੰਥੀ ਜ਼ਿਆਦਾ ਹਾਰਮੋਨ ਬਣਾਉਣ ਲਗਦੀ ਹੈ ਤਾਂ ਸਾਡੇ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ। ਇਸ ਸਥਿਤੀ ‘ਚ ਭੁੱਖ ਤੇ ਪਿਆਸ ਲੱਗਦੀ ਹੈ। ਨਬਜ਼ ਤੇਜ਼ ਹੋ ਜਾਂਦੀ ਹੈ ਤੇ ਹੱਥ-ਪੈਰ ਕੰਬਣ ਲੱਗਦੇ ਹਨ।

- Advertisement -

ਐਸਿਡ ਰਿਫਲਕਸ ਤੇ ਦਵਾਈਆਂ

ਪੇਟ ਦੀ ਸਮੱਸਿਆਵਾਂ ਕਾਰਨ ਵੀ ਰਾਤ ਨੂੰ ਪਸੀਨਾ ਆਉਂਦਾ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਦਵਾਈਆਂ ਜ਼ਿਆਦਾਤਰ ਬੁਖਾਰ ਲਈ ਉਪਯੋਗ ਕੀਤੀਆਂ ਗਈਆਂ ਦਵਾਈਆਂ ਵੀ ਰਾਤ ਨੂੰ ਸੌਂਦੇ ਸਮੇਂ ਪਸੀਨਾ ਆਉਣ ਦਾ ਕਾਰਨ ਬਣਦੀਆਂ ਹਨ। ਟ੍ਰਾਈਸਾਈਕਲ ਜਾਂ ਟੀਸੀਏ ਵਰਗੇ ਪੁਰਾਣੇ ਐਂਟੀਡਿਪ੍ਰੈਜ਼ੈਂਟਸ ਦੇ ਨਾਲ-ਨਾਲ ਬੁਪ੍ਰੋਪਿਅਨ ਤੇ ਵੇਨਲਾਫੈਕਸਿਨ ਵਰਗੇ ਸਟੇਰਾਇਡ ਕਾਰਨ ਵੀ ਰਾਤ ਨੂੰ ਪਸੀਨਾ ਆਉਂਦਾ ਹੈ।

ਅਜਿਹੇ ‘ਚ ਰਾਤ ਨੂੰ ਸੌਂਣ ਤੋਂ ਪਹਿਲਾਂ ਘੱਟ ਖਾਣਾ ਖਾਓ, ਰਾਤ ਨੂੰ ਖਾਣਾ ਖਾਣ ਤੋਂ ਬਾਅਦ ਕੁਝ ਕਦਮ ਚੱਲੋ, ਜ਼ਿਆਦਾ ਫੈਟ ਵਾਲੇ,  ਤਲੇ ਹੋਏ ਤੇ ਟਮਾਟਰ ਨਾਲ ਬਣੇ ਭੋਜਨ ਖਾਣ ਤੋਂ ਪਰਹੇਜ਼ ਕਰੋ। ਜੇਕਰ ਤੁਹਾਨੂੰ ਇਸ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਆਪਣੇ ਡਾਕਟਰ ਨੂੰ ਦਿਖਾਓ।

 

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment