ਨਿਊਜ਼ ਡੈਸਕ :- ਸਾਫ਼ ਸੁਥਰੀ ਗਾਇਕੀ ਦੇ ਗਾਇਕ ਜਗਜੀਤ ਸਿੰਘ ਜ਼ੀਰਵੀ ਦਾ ਜ਼ੀਰਾ ‘ਚ ਦੇਹਾਂਤ ਹੋ ਗਿਆ ਹੈ। 1935 ‘ਚ ਜਨਮੇ ਜਗਜੀਤ ਜ਼ੀਰਵੀ ਨੇ ਲੰਮਾ ਸਮਾਂ ਸੁੱਚੇ ਸੁਥਰੇ ਗੀਤਾਂ ਨੂੰ ਸਮਰਪਿਤ ਭਾਵਨਾ ਨਾਲ ਗਾਇਆ। ਆਕਾਸ਼ਵਾਣੀ, ਦੂਰਦਰਸ਼ਨ ਤੇ ਰਿਕਾਰਡਜ਼ ਰਾਹੀਂ ਜ਼ੀਰਵੀ ਨੇ ਆਪਣੀ ਕਲਾ ਦਾ ਲੋਹਾ ਮੰਨਵਾਇਆ।
ਦੱਸ ਦਈਏ ਪੰਜਾਬੀ ਗਾਇਕਾਵਾਂ ਸੁਰਿੰਦਰ ਕੌਰ, ਕੁਮਾਰੀ ਰੰਜਨਾ, ਰਾਜਿੰਦਰ ਰਾਜਨ ਨਾਲ ਵੀ ਜ਼ੀਰਵੀ ਦੇ ਦੋਗਾਣੇ ਰਿਕਾਰਡ ਹੋਏ ਹਨ।
ਇਸਤੋਂ ਇਲਾਵਾ ਸ਼ਿਵ ਕੁਮਾਰ, ਸ.ਸ.ਮੀਸ਼ਾ, ਸੁਰਜੀਤ ਪਾਤਰ ਤੇ ਕਈ ਹੋਰ ਨਵੇਂ ਲੇਖਕਾਂ ਦਾ ਕਲਾਮ ਵੀ ਜ਼ੀਰਵੀ ਨੇ ਰਿਕਾਰਡ ਕਰਵਾਏ ਹਨ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਗਿੱਲ ਨੇ ਸ: ਜਗਜੀਤ ਸਿੰਘ ਜ਼ੀਰਵੀ ਦੇ ਦੇਹਾਂਤ ‘ਤੇ ਡੂੰਘਾ ਅਫਸੋਸ ਪ੍ਰਗਟਾਉਂਦਿਆਂ ਕਿਹਾ ਹੈ ਕਿ ਜ਼ੀਰਵੀ ਜੀ ਨੇ ਸਾਲ 2002 ‘ਚ ਟੋਰਾਂਟੋ ‘ਚ ਇਕਬਾਲ ਮਾਹਲ ਦੀ ਅਗਵਾਈ ‘ਚ ਰੱਖੇ ਮੇਰੇ ਸਨਮਾਨ ਸਮਾਗਮ ‘ਚ ਮੇਰੀਆਂ ਗ਼ਜ਼ਲਾਂ ਗਾ ਕੇ ਮਾਹੌਲ ਨਾਲ ਮੇਰੀ ਸੁਰੀਲੀ ਵਾਕਫੀਅਤ ਕਰਵਾਈ ਸੀ।