ਸਰੀ: ਸਰੀ ‘ਚ 12 ਸਾਲ ਤੋਂ ਵਧ ਉਮਰ ਦੇ ਵਿਅਕਤੀਆਂ ਲਈ ਇੱਕ ਡਰਾਪ-ਇਨ ਟੀਕਾ ਕਲੀਨਿਕ ਜਾਰੀ ਕੀਤਾ ਗਿਆ ਹੈ। ਕਲੀਨਿਕ ਫਲੀਟਵੁੱਡ ਵਿਚ ਸਪੋਰਟ ਅਤੇ ਮਨੋਰੰਜਨ ਕੇਂਦਰ ਵਿਖੇ ਇਕ ਹਜ਼ਾਰ ਫਾਈਜ਼ਰ ਸ਼ਾਟਸ ਦਾ ਪ੍ਰਬੰਧ ਹੋਵੇਗਾ।
Our team was working hard to get ready to deliver 1,000 doses of Pfizer vaccine at today’s neighbourhood clinic. Surrey residents 12+ are welcome to drop in to Surrey Sport and Leisure to receive their first dose today!#BCimmUNITY pic.twitter.com/BIPhC8baon
— Fraser Health (@Fraserhealth) May 22, 2021
ਇਸ ‘ਚ ਵਿਅਕਤੀ ਨੂੰ ਸਿਰਫ ਆਪਣੀ ਆਈਡੀ ਆਪਣੇ ਨਾਲ ਲਿਆਉਣ ਦੀ ਜ਼ਰੂਰਤ ਹੈ, ਅਤੇ ਪਹਿਲੀ ਖੁਰਾਕ ਲਈ ਉਸੇ ਦਿਨ ਦੀ ਮੁਲਾਕਾਤ ਦਿੱਤੀ ਜਾਏਗੀ। ਇਸ ‘ਚ ਵਿਅਕਤੀ ਨੂੰ ਸ਼ਾਰਟ ਕਮੀਜ਼ ਅਤੇ ਮਾਸਕ ਪਹਿਨਣ ਲਈ ਕਿਹਾ ਗਿਆ ਹੈ। ਜੇਕਰ ਕਿਸੇ ਵਿਅਕਤੀ ਕੋਲ ਮਾਸਕ ਨਹੀਂ ਹੋਵੇਗਾ ਤਾਂ ਉਸਨੂੰ ਉਥੇ ਹੀ ਦਿਤਾ ਜਾਵੇਗਾ। ਜੇ ਵਿਅਕਤੀ ਚਾਹੁੰਦਾ ਹੈ ਕਿਸੇ ਨੂੰ ਸਹਾਇਤਾ ਲਈ ਨਾਲ ਲੈ ਕੇ ਆਉਣਾ ਤਾਂ ਇਕ ਵਿਅਕਤੀ ਦੀ ਆਗਿਆ ਹੈ।
Surrey residents: bring your household (12+) to our neighbourhood clinic and get vaccinated today.
Here is why some of the people in line are being vaccinated. 🔊 Learn more about our neighbourhood clinics: https://t.co/shPNtV0WJY pic.twitter.com/rdcuyLcvmx
— Fraser Health (@Fraserhealth) May 22, 2021
ਕਲੀਨਿਕ ਵਿਖੇ ਆਪਣੀ ਮੁਲਾਕਾਤ ਲਈ ਚੈੱਕ-ਇਨ ਕਰਨ ਅਤੇ ਆਪਣੀ ਟੀਕਾ ਖੁਰਾਕ ਪ੍ਰਾਪਤ ਕਰਨ ਤੋਂ ਬਾਅਦ, ਵਿਅਕਤੀ ਨੂੰ ਨਿਗਰਾਨੀ ਵਾਲੇ ਖੇਤਰ ਵਿਚ 15 ਮਿੰਟ ਉਡੀਕ ਕਰਨੀ ਪਏਗੀ।