ਸਰੀ  ‘ਚ 12 ਸਾਲ ਤੋਂ ਵਧ ਉਮਰ ਦੇ ਲੋਕਾਂ ਲਈ ਡਰਾਪ-ਇਨ ਟੀਕਾ ਕਲੀਨਿਕ ਕੀਤਾ ਗਿਆ ਜਾਰੀ

TeamGlobalPunjab
1 Min Read

ਸਰੀ: ਸਰੀ ‘ਚ  12 ਸਾਲ ਤੋਂ ਵਧ ਉਮਰ ਦੇ  ਵਿਅਕਤੀਆਂ ਲਈ ਇੱਕ ਡਰਾਪ-ਇਨ ਟੀਕਾ ਕਲੀਨਿਕ ਜਾਰੀ ਕੀਤਾ ਗਿਆ ਹੈ। ਕਲੀਨਿਕ ਫਲੀਟਵੁੱਡ ਵਿਚ ਸਪੋਰਟ ਅਤੇ ਮਨੋਰੰਜਨ ਕੇਂਦਰ ਵਿਖੇ ਇਕ ਹਜ਼ਾਰ ਫਾਈਜ਼ਰ ਸ਼ਾਟਸ ਦਾ ਪ੍ਰਬੰਧ ਹੋਵੇਗਾ।

- Advertisement -

ਇਸ ‘ਚ ਵਿਅਕਤੀ ਨੂੰ ਸਿਰਫ ਆਪਣੀ ਆਈਡੀ ਆਪਣੇ ਨਾਲ ਲਿਆਉਣ ਦੀ ਜ਼ਰੂਰਤ ਹੈ, ਅਤੇ ਪਹਿਲੀ ਖੁਰਾਕ ਲਈ ਉਸੇ ਦਿਨ ਦੀ ਮੁਲਾਕਾਤ ਦਿੱਤੀ ਜਾਏਗੀ। ਇਸ ‘ਚ ਵਿਅਕਤੀ ਨੂੰ ਸ਼ਾਰਟ ਕਮੀਜ਼ ਅਤੇ ਮਾਸਕ ਪਹਿਨਣ ਲਈ ਕਿਹਾ ਗਿਆ ਹੈ। ਜੇਕਰ ਕਿਸੇ ਵਿਅਕਤੀ ਕੋਲ ਮਾਸਕ ਨਹੀਂ ਹੋਵੇਗਾ ਤਾਂ ਉਸਨੂੰ ਉਥੇ ਹੀ ਦਿਤਾ ਜਾਵੇਗਾ। ਜੇ ਵਿਅਕਤੀ ਚਾਹੁੰਦਾ ਹੈ ਕਿਸੇ ਨੂੰ ਸਹਾਇਤਾ ਲਈ ਨਾਲ ਲੈ ਕੇ ਆਉਣਾ ਤਾਂ ਇਕ ਵਿਅਕਤੀ ਦੀ ਆਗਿਆ ਹੈ।

ਕਲੀਨਿਕ ਵਿਖੇ ਆਪਣੀ ਮੁਲਾਕਾਤ ਲਈ ਚੈੱਕ-ਇਨ ਕਰਨ ਅਤੇ ਆਪਣੀ ਟੀਕਾ ਖੁਰਾਕ ਪ੍ਰਾਪਤ ਕਰਨ ਤੋਂ ਬਾਅਦ, ਵਿਅਕਤੀ ਨੂੰ   ਨਿਗਰਾਨੀ ਵਾਲੇ ਖੇਤਰ ਵਿਚ 15 ਮਿੰਟ ਉਡੀਕ ਕਰਨੀ ਪਏਗੀ।

- Advertisement -

 

Share this Article
Leave a comment