ਏਅਰ ਹੋਸਟੇਸ ਗੈਂਗ ਰੇਪ ਤੇ ਕਤਲ ਮਾਮਲੇ ‘ਚ ਪੁਲਿਸ ਮੁਖੀ ਦੀ ਛੁੱਟੀ

TeamGlobalPunjab
2 Min Read

ਮਨੀਲਾ: -ਇੱਕ ਏਅਰ ਹੋਸਟੇਸ ਦੇ ਗੈਂਗ ਰੇਪ ਤੇ ਕਤਲ ਮਾਮਲੇ ਨੇ ਹੁਣ ਨਵਾਂ ਹੀ ਮੋੜ ਲੈ ਲਿਆ ਹੈ। ਕ੍ਰਿਸਟੀਨ ਦਾਸੇਰਾ ਨਾਮੀ ਏਅਰ ਹੋਸਟੈੱਸ ਨਾਲ ਹੋਏ ਬਲਾਤਕਾਰ-ਕਤਲ ਦੇ ਸ਼ੱਕੀ ਮਾਮਲੇ ਦੀ ਜਾਂਚ ਸਹੀ ਢੰਗ ਨਾਲ ਨਾ ਸੰਭਾਲਣ ਕਰਕੇ ਮਨੀਲਾ ਦੇ ਪੁਲਿਸ ਮੁਖੀ ਨੂੰ ਹਟਾ ਦਿੱਤਾ ਗਿਆ ਹੈ। ਪੁਲਿਸ ਨੇ ਕਿਹਾ ਸੀ ਕਿ ਕ੍ਰਿਸਟੀਨ ਦੀ ਰੇਪ ਮਗਰੋਂ ਹੱਤਿਆ ਹੋਈ ਸੀ ਪਰ ਬਾਅਦ ‘ਚ ਪੋਸਟਮਾਰਟਮ ਰਿਪੋਰਟ ਨੇ ਕੁਝ ਹੋਰ ਹੀ ਬਿਆਨ ਕੀਤਾ।

23 ਸਾਲਾ ਕ੍ਰਿਸਟੀਨ ਨਵੇਂ ਸਾਲ ਦੇ ਦਿਨ ਫਿਲੀਪੀਨਜ਼ ਦੇ ਮਕਾਤੀ ਦੇ ਗਾਰਡਨ ਸਿਟੀ ਗ੍ਰੈਂਡ ਹੋਟਲ ‘ਚ ਇੱਕ ਬਾਥਟੱਬ ਵਿੱਚ ਮ੍ਰਿਤਕ ਮਿਲੀ ਸੀ। ਪੁਲਿਸ ਜਾਂਚ ਤੋਂ ਬਾਅਦ ਉਸ ਦੀਆਂ ਬਾਂਹਾਂ ਤੇ ਲੱਤਾਂ ਅਤੇ ਉਸ ਦੇ ਸਰੀਰ ‘ਤੇ ਸ਼ੁਕਰਾਣੂਆਂ ਦੇ ਨਿਸ਼ਾਨ ਪਾਏ ਜਾਣ ‘ਤੇ 11 ਵਿਅਕਤੀਆਂ ‘ਤੇ ਬਲਾਤਕਾਰ ਤੇ ਕਤਲ ਦੇ ਦੋਸ਼ ਲਾਏ ਗਏ ਸੀ।

ਇਹ ਦੋਸ਼ ਸਰਕਾਰੀ ਵਕੀਲਾਂ ਨੇ ਖਾਰਿਜ ਕਰ ਦਿੱਤੇ ਜਿਨ੍ਹਾਂ ਨੇ ਕਿਹਾ ਕਿ ਪੋਸਟਮਾਰਟਮ ਸਮੇਤ ਹੋਰ ਪੜਤਾਲ ਤੋਂ ਪਤਾ ਚੱਲਿਆ ਹੈ ਕਿ ਕ੍ਰਿਸਟੀਨ ਦੀ ਮੌਤ ਦਿਮਾਗ ਦੇ ਐਨਿਉਰਿਜ਼ਮ ਤੋਂ ਹੋਈ ਹੈ। ਜਦਕਿ ਕ੍ਰਿਸਟੀਨ ਦੀ ਮਾਂ ਨੇ ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਉਸ ਦੀ ਲੜਕੀ ਨਾਲ ਬਲਾਤਕਾਰ ਕਰਕੇ ਉਸ ਦਾ ਕਤਲ ਕੀਤਾ ਗਿਆ ਹੈ।

ਪੁਲਿਸ ਨੇ ਸ਼ੁਰੂ ‘ਚ ਦਾਅਵਾ ਕੀਤਾ ਕਿ ਇਹ ਇੱਕ ਸਮੂਹਿਕ ਜਬਰ ਜਨਾਹ ਦਾ ਕੇਸ ਹੈ ਪਰ ਹੁਣ ਪੁਲਿਸ ਇਹ ਸਵੀਕਾਰ ਕਰਨ ਤੋਂ ਬਾਅਦ ਪੈਰ ਪਿਛਾਂਹ ਖਿੱਚ ਰਹੀ ਹੈ ਕਿ ਉਨ੍ਹਾਂ ਨੇ ਬਿਨਾਂ ਪੋਸਟਮਾਰਟਮ ਰਿਪੋਰਟ ਦੇ ਦਾਅਵਾ ਕੀਤਾ ਸੀ। ਰਿਪੋਰਟਾਂ ਅਨੁਸਾਰ ਦਰਅਸਲ, ਲਾਸ਼ ਨੂੰ ਪਹਿਲਾਂ ਹੀ ਦਫ਼ਨਾਉਣ ਲਈ ਤਿਆਰ ਕਰ ਦਿੱਤਾ ਗਿਆ ਸੀ। ਹੁਣ ਇਹ ਖੁਲਾਸਾ ਹੋਇਆ ਹੈ ਕਿ ਸਾਰੇ ਮੁਲਜ਼ਮਾਂ ਨੇ ਇਹ ਕਿਹਾ ਹੈ ਕਿ ਉਹ ਸਮਲਿੰਗੀ (Gay) ਹਨ।

- Advertisement -

Share this Article
Leave a comment