ਵਾਪਸੀ ਤੋਂ ਬਾਅਦ ਨਵੀਆਂ ਮੁਸ਼ਕਲਾਂ! 9 ਮਹੀਨੇ ਪੁਲਾੜ ‘ਚ ਰਹਿਣ ਕਾਰਨ, ਕੀ ਸੁਨੀਤਾ ਦੀ ਸਿਹਤ ‘ਤੇ ਵੱਡਾ ਪ੍ਰਭਾਵ ਪਵੇਗਾ?

Global Team
3 Min Read

ਨਾਸਾ (NASA) ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਅਤੇ ਉਨ੍ਹਾਂ ਦੇ ਸਾਥੀ ਬੁਚ ਵਿਲਮੋਰ 19 ਮਾਰਚ ਨੂੰ ਧਰਤੀ ‘ਤੇ ਵਾਪਸ ਆਉਣ ਦੀ ਉਮੀਦ ਹੈ। ਮੰਗਲਵਾਰ ਤੜਕੇ, ਉਹਨਾਂ ਦਾ ਪੁਲਾੜ ਯਾਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਤੋਂ ਅਣਡੌਕ ਹੋ ਗਿਆ। ਭਾਰਤੀ ਮਿਆਰੀ ਸਮੇਂ (IST) ਅਨੁਸਾਰ, ਸਵੇਰੇ 3:27 ਵਜੇ ਉਨ੍ਹਾਂ ਦੇ ‘ਸਪਲੈਸ਼ਡਾਊਨ’ ਹੋਣ ਦੀ ਸੰਭਾਵਨਾ ਹੈ।

ਇਹ ਵਾਪਸੀ 9 ਮਹੀਨੇ ਬਾਅਦ ਹੋ ਰਹੀ ਹੈ, ਜਦੋਂ ਉਨ੍ਹਾਂ ਨੇ ਸਪੇਸਐਕਸ ਦੇ ਡਰੈਗਨ ਪੁਲਾੜ ਯਾਨ ਰਾਹੀਂ 17 ਘੰਟਿਆਂ ਦੀ ਯਾਤਰਾ ਕੀਤੀ। ਨਾਸਾ ਦੇ ਕੇਨੇਡੀ ਪੁਲਾੜ ਕੇਂਦਰ ਤੋਂ ਨਵੀਂ ਟੀਮ ਵੀ ਭੇਜੀ ਗਈ ਹੈ, ਜਿਸ ਵਿੱਚ ਨਾਸਾ ਦੀ ਐਨੀ ਮੈਕਲੇਨ, ਨਿਕੋਲ ਐਅਰਸ, ਜਾਪਾਨ ਦੇ ਤਾਕੁਆ ਓਨੀਸ਼ੀ ਅਤੇ ਰੂਸ ਦੇ ਕਿਰਿਲ ਪੇਸਕੋਵ ਸ਼ਾਮਲ ਹਨ।

ਸਭ ਤੋਂ ਖ਼ਤਰਨਾਕ  ਹਿੱਸਾ

19 ਮਾਰਚ ਨੂੰ, ਡਰੈਗਨ ਪੁਲਾੜ ਯਾਨ ਫਲੋਰਿਡਾ ਦੇ ਤਟ ਨੇੜੇ ਸਮੁੰਦਰ ਵਿੱਚ ‘ਸਪਲੈਸ਼ ਡਾਊਨ’ ਕਰੇਗਾ। ਪਰ ਧਰਤੀ ਦੇ ਵਾਤਾਵਰਣ ਵਿੱਚ ਵਾਪਸੀ, ਪੁਲਾੜ ਯਾਤਰਾ ਦੇ ਸਭ ਤੋਂ ਖ਼ਤਰਨਾਕ ਪੜਾਅ ਵਿੱਚੋਂ ਇੱਕ ਹੁੰਦੀ ਹੈ। ਨਾਸਾ ਮੁਤਾਬਕ, ਜਦੋਂ ਯਾਨ ਵਾਪਸ ਆਉਂਦਾ ਹੈ, ਉਹ 7,000 ਡਿਗਰੀ ਫਾਰੇਨਹਾਈਟ ਤਾਪਮਾਨ ਤੱਕ ਪਹੁੰਚਣ ਵਾਲੀ ਚਰਮ ਸਥਿਤੀ ਨੂੰ ਝੇਲਦਾ ਹੈ। ਇਹ ਧੁਨੀ ਗਤੀ (ਸਾਉਂਡ ਬੈਰੀਅਰ) ਨਾਲੋਂ 22 ਗੁਣਾ ਤੇਜ਼ ਹੋ ਕੇ ਵਾਪਸ ਆਵੇਗਾ, ਜਿਸ ਕਰਕੇ ਪੁਲਾੜ ਯਾਤਰੀਆਂ ‘ਤੇ ਭਾਰੀ ਦਬਾਅ ਪਵੇਗਾ।

ਡਰੈਗਨ ਯਾਨ ਆਪਣੀ ਰਫ਼ਤਾਰ ਘਟਾਉਣ ਲਈ ਦੋ ਵੱਡੇ ਪੈਰਾਸੂਟ ਖੋਲੇਗਾ। ਜੇਕਰ ਸਭ ਕੁਝ ਯੋਜਨਾ ਅਨੁਸਾਰ ਹੋਇਆ, ਤਾਂ ਇਹ 17,000 ਮੀਲ ਪ੍ਰਤੀ ਘੰਟਾ (27,359 km/h) ਦੀ ਗਤੀ ਤੋਂ ਘਟਕੇ 20 ਮੀਲ ਪ੍ਰਤੀ ਘੰਟਾ (32 km/h) ‘ਤੇ ਆ ਜਾਵੇਗਾ ਅਤੇ ਫਿਰ ਸਮੁੰਦਰ ਵਿੱਚ ਲੈਂਡ ਕਰੇਗਾ।

ਸਿਹਤ ‘ਤੇ ਪ੍ਰਭਾਵ – ਨਵੀਆਂ ਚੁਣੌਤੀਆਂ

9 ਮਹੀਨੇ ਪੁਲਾੜ ‘ਚ ਰਹਿਣ ਕਰਕੇ, ਉਨ੍ਹਾਂ ਦੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਕਮਜ਼ੋਰ ਹੋ ਚੁੱਕੀਆਂ ਹੋਣਗੀਆਂ।
ਉਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਪ੍ਰਭਾਵਿਤ ਹੋ ਸਕਦੀ ਹੈ।
ਵਾਤਾਵਰਣ ਦੀ  ਗੁਰਤਵਾਕਰਸ਼ਣ) ਵਾਪਸੀ ਤੋਂ ਬਾਅਦ, ਉਨ੍ਹਾਂ ਦੇ ਸ਼ਰੀਰ ਨੂੰ ਦੁਬਾਰਾ ਅਨੁਕੂਲ ਹੋਣ ਵਿੱਚ ਸਮਾਂ ਲੱਗ ਸਕਦਾ ਹੈ।

ਹੋਰ ਵੱਡੇ ਜੋਖਮ

ਸੁਣਨ ਦੀ ਸਮੱਸਿਆ ਤੇ ਗੁਰਦੇ ਦੀ ਪਥਰੀ: ਵਿਗਿਆਨੀਆਂ ਮੁਤਾਬਕ ਪੁਲਾੜ ਯਾਤਰੀਆਂ ਵਿੱਚ ਸੁਣਨ ਦੀ ਸਮੱਸਿਆ ਆਮ ਗੱਲ ਹੈ। ਕੈਲਸ਼ੀਅਮ ਪੱਧਰ ਵਧਣ ਕਰਕੇ, ਗੁਰਦੇ ਦੀ ਪਥਰੀ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।  ਨਾਸਾ ਅਤੇ ਵਿਗਿਆਨੀ ਹੁਣ ਨਵੇਂ ਹੱਲ ਲੱਭ ਰਹੇ ਹਨ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਹੋਰ ਅੱਗੇ ਤੱਕ ਪੁਲਾੜ ਯਾਤਰਾ ਸੁਰੱਖਿਅਤ ਬਣਾਈ ਜਾ ਸਕੇ।

Share This Article
Leave a Comment