ਕੈਨੇਡਾ ਵਿੱਚ ਫੂਡ ਬੈਂਕ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣੇ ਦਰਵਾਜ਼ੇ ਕੀਤੇ ਬੰਦ

Rajneet Kaur
3 Min Read

ਬਰੈਂਪਟਨ: ਸਪਲਾਈ ਦੀ ਭਾਰੀ ਮੰਗ ਨੂੰ ਪੂਰਾ ਕਰਨ ਵਿੱਚ ਅਸਫਲ, ਕੈਨੇਡੀਅਨ ਸੂਬੇ ਓਨਟਾਰੀਓ ਵਿੱਚ ਇੱਕ ਫੂਡ ਬੈਂਕ ਨੇ ਕਿਹਾ ਹੈ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣਾ ਦਰਵਾਜ਼ਾ ਬੰਦ ਕਰ ਰਿਹਾ ਹੈ।

ਪੀਲ ਰੀਜਨ ਦੇ ਲੁਈਸ ਆਊਟਰੀਚ ਸੈਂਟਰ ਤੋਂ ਕੈਥਰੀਨ ਰਿਵੇਰਾ ਨੇ ਦਸਿਆ ਕਿ ਸਤੰਬਰ ਮਹੀਨੇ ਤੋਂ ਫ਼ੂਡ ਬੈਂਕ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਧ ਰਹੀ ਆਮਦ ਦੇ ਕਾਰਨ ਉਹ ਭੋਜਨ ਦੀ ਵੱਧ ਰਹੀ ਮੰਗ ਪੂਰੀ ਕਰਨ ਵਿੱਚ ਅਸਮਰੱਥ ਹਨ। ਦਸ ਦਈਏ ਕਿ  ਇੱਕ ਫੂਡ ਬੈਂਕ ਇੱਕ ਚੈਰੀਟੇਬਲ ਸੰਸਥਾ ਹੈ ਜੋ ਸੁਰੱਖਿਅਤ, ਪੌਸ਼ਟਿਕ ਭੋਜਨ ਇਕੱਠਾ ਕਰਦੀ ਹੈ, ਅਤੇ ਭੋਜਨ ਦੀ ਅਸੁਰੱਖਿਆ ਦਾ ਅਨੁਭਵ ਕਰ ਰਹੇ ਵਿਅਕਤੀਆਂ ਅਤੇ ਪਰਿਵਾਰਾਂ ਵਿੱਚ ਇਸਨੂੰ ਦੁਬਾਰਾ ਵੰਡਦੀ ਹੈ। ਡੇਲੀ ਬਰੈੱਡ ਫੂਡ ਬੈਂਕ ਦੀ ਸਭ ਤੋਂ ਤਾਜ਼ਾ ਸਾਲਾਨਾ ਰਿਪੋਰਟ ਵਿੱਚ ਜੁਲਾਈ 2022 ਤੋਂ ਜੂਨ 2023 ਤੱਕ ਵਰਤੋਂ ਵਿੱਚ ਸਾਲ-ਦਰ-ਸਾਲ 63 ਪ੍ਰਤੀਸ਼ਤ ਵਾਧਾ ਪਾਇਆ ਗਿਆ ਹੈ।

ਹੋਰਨਾਂ ਵੱਲੋਂ ਫ਼ੂਡ ਬੈਂਕ ਨੂੰ ਅੰਤਰ ਰਾਸ਼ਟਰੀ ਵਿਦਿਆਰਥੀਆਂ ਬਾਬਤ ਲਏ ਫ਼ੈਸਲੇ ਉੱਪਰ ਮੁੜ ਵਿਚਾਰ ਕਰਨ ਦੀ ਗੱਲ ਆਖੀ ਜਾ ਰਹੀ ਹੈ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਨੈਸ਼ਨਲ ਡਾਇਰੈਕਟਰ, ਜਿੰਦੀ ਸਿੰਘ ਦਾ ਕਹਿਣਾ ਹੈ ਕਿ ਫ਼ੂਡ ਬੈਂਕ ਨੂੰ ਅਜਿਹੇ ਲੋਕ ਜਿਨ੍ਹਾਂ ਕੋਲ ਕਰੀਬ $668 ਪ੍ਰਤੀ ਮਹੀਨਾ ਹੁੰਦਾ ਹੈ , ਲਈ ਆਪਣੇ ਦਰਵਾਜ਼ੇ ਬੰਦ ਕਰਨ ਦੀ ਬਜਾਏ ਬਦਲ ਵੱਲ ਧਿਆਨ ਦੇਣਾ ਚਾਹੀਦਾ ਹੈ।

ਕੈਥਰੀਨ ਰਿਵੇਰਾ ਨੇ ਦਸਿਆ ਕਿ ਵਿਦਿਆਰਥੀਆਂ ਨੂੰ ਕੈਨੇਡਾ ਆਉਣ ਤੋਂ ਪਹਿਲਾਂ ਆਪਣੇ ਪਹਿਲੇ ਸਾਲ ਲਈ ਫ਼ੰਡ ਦਿਖਾਉਣ ਦੀ ਲੋੜ ਹੁੰਦੀ ਹੈ, ਅਤੇ ਇਸ ਲਈ ਫ਼ੂਡ ਬੈਂਕਾਂ ‘ਤੇ ਭਰੋਸਾ ਨਹੀਂ ਕਰਨਾ ਚਾਹੀਦਾ। ਰਿਵੇਰਾ ਨੇ ਕਿਹਾ ਸਾਨੂੰ 3-4 , ਕਦੇ-ਕਦੇ 9-10 ਦੇ ਸਮੂਹ ਮਿਲਦੇ ਹਨ ਅਤੇ ਉਹਨਾਂ ਦੇ ਬੈਕਪੈਕ ਮੁਫ਼ਤ ਸਮੱਗਰੀ ਲਈ ਤਿਆਰ ਹੁੰਦੇ ਹਨ। ਇਹ ਨਹੀਂ ਸੋਚਣਾ ਚਾਹੀਦਾ ਕਿ ਵਿਦਿਆਰਥੀਆਂ ਕੋਲ ਇਕ ਸਾਲ ਦੇ ਫ਼ੰਡ ਹਨ ਕਿਉਂਕਿ ਖ਼ਰਚਾ ਬਹੁਤ ਵੱਧ ਗਿਆ ਹੈ। ਕੈਨੇਡਾ ਵਿੱਚ $60,000 ਕਮਾਉਣ ਵਾਲੇ ਕੈਨੇਡੀਅਨ ਵੀ ਫ਼ੂਡ ਬੈਂਕ ‘ਤੇ ਨਿਰਭਰ ਹੋ ਰਹੇ ਹਨ। ਜਿਉਂ-ਜਿਉਂ ਰਹਿਣ-ਸਹਿਣ ਦੀ ਲਾਗਤ ਵਧ ਰਹੀ ਹੈ, ਲੱਖਾਂ ਕੈਨੇਡੀਅਨਜ਼ ਫ਼ੂਡ ਬੈਂਕਾਂ ਵੱਲ ਦੇਖ ਰਹੇ ਹਨ। ਪੂਰੇ ਕੈਨੇਡਾ ਵਿੱਚ, ਫ਼ੂਡ ਬੈਂਕਾਂ ‘ਤੇ ਨਿਰਭਰਤਾ ਰਿਕਾਰਡ ਪੱਧਰ ‘ਤੇ ਪਹੁੰਚ ਰਹੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment