Breaking News

ਕਪਿਲ ਸ਼ਰਮਾ ਦਾ ਸ਼ੋਅ ਛੱਡਣ ਤੋਂ ਬਾਅਦ ਸੜਕਾਂ ‘ਤੇ ਗਹਿਣੇ ਵੇਚਦੇ ਨਜ਼ਰ ਆਏ ਸੁਨੀਲ ਗਰੋਵਰ

ਨਿਊਜ਼ ਡੈਸਕ: ਮਸ਼ਹੂਰ ਅਦਾਕਾਰ ਸੁਨੀਲ ਗਰੋਵਰ ਕਿਸੇ ਨਾਂ ਕਿਸੇ ਕਾਰਨ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਕਲਿੱਪ ਸ਼ੇਅਰ ਕਰਦੇ ਹੋਏ ਸੁਨੀਲ ਨੇ ਲਿਖਿਆ, ਪਰਸਨਲ। ਇਸ ‘ਚ ਉਹ ਸੜਕ ‘ਤੇ ਗਹਿਣੇ ਵੇਚਦੇ ਨਜ਼ਰ ਆ ਰਹੇ ਹਨ।

ਸੁਨੀਲ ਗਰੋਵਰ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਅਕਸਰ ਉਹ ਆਪਣੇ ਸੋਸ਼ਲ ਮੀਡੀਆ ‘ਤੇ ਮਜ਼ਾਕੀਆ ਵੀਡੀਓਜ਼ ਸ਼ੇਅਰ ਕਰਦੀ ਰਹਿੰਦੇ ਹਨ। ਉਨ੍ਹਾਂ ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਸੁਨੀਲ ਸੜਕਾਂ ‘ਤੇ ਗਹਿਣੇ ਵੇਚਦੇ ਨਜ਼ਰ ਆ ਰਹੇ ਹਨ। ਜਦੋਂ ਕੋਈ ਗਾਹਕ ਸੁਨੀਲ ਤੋਂ ਗਹਿਣੇ ਖਰੀਦਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸੁਨੀਲ ਨੇ ਇਸ ਨੂੰ ਵੇਚਣ ਤੋਂ ਇਨਕਾਰ ਕਰਦੇ ਹੋਏ ਕਹਿੰਦੇ ਹਨ, ‘ਇਹ ਮੇਰਾ ਨਿੱਜੀ ਸਮਾਨ ਹੈ, ਇਹ ਵੇਚਣ ਲਈ ਨਹੀਂ ਹਨ।’ ਇਸ ਤੋਂ ਬਾਅਦ ਵੀ ਔਰਤ ਗਹਿਣੇ ਲੈਣ ਲਈ ਜ਼ਿੱਦ ਕਰਦੇ ਹੋਏ ਕਹਿੰਦੀ ਹੈ, ਕਿਰਪਾ ਕਰਕੇ ਦੇ ਦਵੋ, ਜਿਸ ਨੂੰ ਸੁਣ ਕੇ ਸੁਨੀਲ ਕਹਿੰਦੇ ਹਨ ਕਿ ਤੁਹਾਨੂੰ ਸਮਝ ਨਹੀਂ ਆ ਰਹੀ ਇਹ ਵੇਚਣ ਲਈ ਨਹੀਂ ਹੈ। ਮੇਰਾ ਨਿੱਜੀ ਹੈ।

 

View this post on Instagram

 

A post shared by Sunil Grover (@whosunilgrover)

ਸੁਨੀਲ ਗਰੋਵਰ ਦੀ ਵੀਡੀਓ ‘ਤੇ ਅਰਚਨਾ ਪੂਰਨ ਸਿੰਘ ਤੋਂ ਲੈ ਕੇ ਗਾਇਕ ਹਰਸ਼ਦੀਪ ਕੌਰ ਤੱਕ ਨੇ ਕਮੈਂਟਸ ਕੀਤੇ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੁਨੀਲ ਨੂੰ ਸੜਕਾਂ ‘ਤੇ ਕੁਝ ਵੇਚਦੇ ਦੇਖਿਆ ਗਿਆ ਹੈ, ਇਸ ਤੋਂ ਪਹਿਲਾਂ ਵੀ ਸੁਨੀਲ ਕਦੇ ਟਪਰੀ ‘ਤੇ ਚਾਹ ਵੇਚਦੇ ਤਾਂ ਕਦੇ ਗੰਨੇ ਦਾ ਰਸ ਵੇਚਦੇ ਦੀ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ।

ਉੱਥੇ ਹੀ ਜੇਕਰ ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸੁਨੀਲ ਗਰੋਵਰ ਜਲਦੀ ਹੀ ਫਿਲਮ ‘ਗੁੱਡਬਾਏ’ ‘ਚ ਨਜ਼ਰ ਆਉਣਗੇ। ਇਹ ਫਿਲਮ 7 ਅਕਤੂਬਰ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਵੇਗੀ। ਸੁਨੀਲ ਗਰੋਵਰ ਤੋਂ ਇਲਾਵਾ ਫਿਲਮ ‘ਚ ਅਮਿਤਾਭ ਬੱਚਨਵੀ ਨਜ਼ਰ ਆਉਣਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਵਜ਼ੀਰ ਪਾਤਰ ਨੇ ਡੈਫ ਜੈਮ ਇੰਡੀਆ ‘ਤੇ ਆਪਣੀ ਨਵੀਂ EP ‘ਕੀਪ ਇਟ ਗੈਂਗਸਟਾ’ ਕੀਤੀ ਰਿਲੀਜ਼

ਨਿਊਜ਼ ਡੈਸਕ- ਰੈਪਰ, ਸੰਗੀਤਕਾਰ, ਸੰਗੀਤ ਨਿਰਮਾਤਾ ਅਤੇ ਗੀਤਕਾਰ, ਵਜ਼ੀਰ ਪਾਤਰ ਨੇ ਆਪਣੀ ਨਵੀਂ ਈਪੀ ਰਿਲੀਜ਼ …

Leave a Reply

Your email address will not be published.